ਪੰਜਾਬ

punjab

ਬਰਨਾਲਾ 'ਚ ਪੁਲਿਸ ਥਾਣੇ ਤੋਂ ਕੁੱਝ ਦੂਰੀ 'ਤੇ ਬਾਜ਼ਾਰ ਵਿੱਚ ਚੋਰਾਂ ਨੇ ਦੋ ਦੁਕਾਨਾਂ ਦੇ ਜਿੰਦਰੇ ਤੋੜੇ - barnala shop thieves stole

By ETV Bharat Punjabi Team

Published : Jul 18, 2024, 8:35 PM IST

ਬਰਨਾਲਾ ਸ਼ਹਿਰ ਦੇ ਮੁੱਖ ਸਦਰ ਬਜ਼ਾਰ ਵਿੱਚ ਬੀਤੀ ਰਾਤ ਸਾਢੇ 12 ਵਜੇ ਅਤੇ ਤੜਕੇ ਸਾਢੇ ਚਾਰ ਵਜੇ ਦੋ ਦੁਕਾਨਾਂ ਵਿੱਚੋਂ ਹਜ਼ਾਰਾਂ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਹੋ ਗਿਆ।

thieves stole thousand of rupees from a shop in barnala city
ਬਰਨਾਲਾ 'ਚ ਪੁਲਿਸ ਥਾਣੇ ਤੋਂ ਕੁੱਝ ਦੂਰੀ 'ਤੇ ਬਾਜ਼ਾਰ ਵਿੱਚ ਚੋਰਾਂ ਨੇ ਦੋ ਦੁਕਾਨਾਂ ਦੇ ਜਿੰਦਰੇ ਤੋੜੇ (BARNALA SHOP THIEVES STOLE)

ਬਰਨਾਲਾ 'ਚ ਪੁਲਿਸ ਥਾਣੇ ਤੋਂ ਕੁੱਝ ਦੂਰੀ 'ਤੇ ਬਾਜ਼ਾਰ ਵਿੱਚ ਚੋਰਾਂ ਨੇ ਦੋ ਦੁਕਾਨਾਂ ਦੇ ਜਿੰਦਰੇ ਤੋੜੇ (BARNALA SHOP THIEVES STOLE)

ਬਰਨਾਲਾ: ਚੋਰਾਂ ਦੇ ਹੌਸਲੇ ਏਨੇ ਬੁਲੰਦ ਹਨ ਕਿ ਪੁਲਿਸ ਥਾਣੇ ਦੇ ਨੇੜੇ ਚੋਰੀਆਂ ਹੋ ਰਹੀਆਂ ਹਨ। ਤਾਜ਼ੀ ਘਟਨਾ ਬਰਨਾਲਾ ਸ਼ਹਿਰ ਦੀ ਹੈ। ਜਿੱਥੇ ਥਾਣਾ ਸਿਟੀ ਬਰਨਾਲਾ ਦੇ ਕੁਝ ਦੂਰੀ 'ਤੇ ਚੋਰਾਂ ਵੱਲੋਂ ਬੀਤੀ ਰਾਤ ਦੋ ਦੁਕਾਨਾਂ ਦੇ ਜਿੰਦੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਬਰਨਾਲਾ ਸ਼ਹਿਰ ਦੇ ਮੁੱਖ ਸਦਰ ਬਜ਼ਾਰ ਵਿੱਚ ਬੀਤੀ ਰਾਤ ਸਾਢੇ 12 ਵਜੇ ਅਤੇ ਤੜਕੇ ਸਾਢੇ ਚਾਰ ਵਜੇ ਦੋ ਦੁਕਾਨਾਂ ਵਿੱਚੋਂ ਹਜ਼ਾਰਾਂ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਹੋ ਗਿਆ। ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਨਕਾਬਪੋਸ਼ ਨੌਜਵਾਨਾਂ ਵੱਲੋਂ ਦੁਕਾਨਾਂ ਦੇ ਜਿੰਦਰੇ ਤੋੜਨ ਦੀ ਤਸਵੀਰ ਕੈਦ ਹੋ ਗਈ ਹੈ, ਜਿਸ ਦੀ ਫੁਟੇਜ ਦੇ ਆਧਾਰ 'ਤੇ ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ‌।

25 ਹਜ਼ਾਰ ਰੁਪਏ ਦੀ ਨਕਦੀ ਗਾਇਬ: ਸਦਰ ਬਾਜ਼ਾਰ ਵਿੱਚ ਇੱਕ ਹਾਰਡਵੇਅਰ ਦੀ ਦੁਕਾਨ ਦੇ ਮਾਲਕ ਮੱਖਣ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਉਨ੍ਹਾਂ ਦੀ ਦੁਕਾਨ ਦੇ ਕਰਮਚਾਰੀ ਦਾ ਫੋਨ ਆਇਆ ਸੀ ਕਿ ਦੁਕਾਨ ਦੇ ਸ਼ਟਰ ਦੇ ਜ਼ਿੰਦਰੇ ਟੁੱਟੇ ਹੋਏ ਹਨ ਦਾ ਸਾਮਾਨ ਇਧਰ-ਉਧਰ ਖਿੱਲਰਿਆ ਪਿਆ ਸੀ ਅਤੇ ਗੱਲੇ 'ਚ ਪਈ ਕਰੀਬ 25 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ | ਉਸ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਉਸ ਦੀ ਦੁਕਾਨ ਤੋਂ ਪੌੜੀ ਚੋਰੀ ਹੋ ਗਈ ਸੀ। ਇਸੇ ਤਰ੍ਹਾਂ ਬਜ਼ਾਰ ਵਿੱਚ ਬਾਂਸਲ ਗੈਲਰੀ ਮਿੱਟੀ ਦੇ ਭਾਂਡਿਆਂ ਦੀ ਦੁਕਾਨ ਦੇ ਮਾਲਕ ਸੰਜੇ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਦੁਕਾਨ ਖੋਲ੍ਹਣ ਲੱਗਾ ਤਾਂ ਉਸ ਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਉਸ ਨੂੰ ਕਰੀਬ 12.30 ਵਜੇ ਪਤਾ ਲੱਗਿਆ ਰਾਤ ਨੂੰ ਉਸ ਦੀ ਦੁਕਾਨ ਦੇ ਜਿੰਦਰੇ ਟੁੱਟੇ ਪਏ ਸਨ, ਪਰ ਚੋਰ ਅੰਦਰੋਂ ਸ਼ੀਸ਼ੇ ਦੇ ਗੇਟ ਦਾ ਤਾਲਾ ਤੋੜਣ ਵਿੱਚ ਕਾਮਯਾਬ ਨਹੀਂ ਹੋ ਸਕੇ ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਪੀੜਤ ਦੁਕਾਨਦਾਰਾਂ ਅਤੇ ਬਰਨਾਲਾ ਦੇ ਵਪਾਰੀ ਵਰਗ ਨੇ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਵਪਾਰੀਆਂ ਤੇ ਦੁਕਾਨਦਾਰਾਂ ਦੀ ਸੁਰੱਖਿਆ ਲਈ ਪੁਲਿਸ ਕਰਦੀ ਸਹੀ ਸਖਤ ਕਦਮ ਚੁੱਕੇ।

ਉੱਥੇ ਇਸ ਮੌਕੇ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਗਏ ਜਾਂਚ ਆਰੰਭੀ ਗਈ ਹੈ। ਜਾਂਚ ਪੁਲਿਸ ਅਧਿਕਾਰੀ ਗੁਰਜੰਟ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬਾਜ਼ਾਰ ਅਤੇ ਦੁਕਾਨਾਂ ਦੇ ਸਾਹਮਣੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ, ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

ABOUT THE AUTHOR

...view details