ਫਿਰੋਜ਼ਪੁਰ :ਜ਼ਿਲ੍ਹੇ ਵਿੱਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ, ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹਰ ਰੋਜ਼ ਦਿਨ ਦਿਹਾੜੇ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪਰ ਅੱਜ ਜਿਸ ਚੋਰੀ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇਸ ਵਾਰ ਚੋਰਾਂ ਨੇ ਕੋਈ ਛੋਟੀ ਚੋਰੀ ਨਹੀਂ ਕੀਤੀ ਬਲਕਿ ਪੀਆਰਟੀਸੀ ਦੀ ਸਰਕਾਰੀ ਬੱਸ ਲੈ ਕੇ ਹੀ ਚੋਰ ਫਰਾਰ ਹੋ ਗਏ ਸਨ। ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਫਿਰੋਜ਼ਪੁਰ ਅੰਦਰ ਚੋਰਾਂ ਦਾ ਵੱਡਾ ਕਾਰਨਾਮਾ, ਚੋਰ ਪੀਆਰਟੀਸੀ ਦੀ ਬੱਸ ਚੋਰੀ ਕਰਕੇ ਹੋਏ ਫਰਾਰ - PRTC BUS STOLEN
ਫਿਰੋਜ਼ਪੁਰ ਵਿਖੇ ਚੋਰਾਂ ਪੀਆਰਟੀਸੀ ਦੀ ਬੱਸ ਚੋਰੀ ਕਰਕੇ ਫਰਾਰ ਹੋ ਗਏ ਹਨ। ਇਸ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
Published : Dec 16, 2024, 11:10 PM IST
ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਏ ਦੇ ਗੋਲੂ ਕਾ ਮੋੜ ਤੋਂ ਇਹ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਪੂਰੇ ਇਲਾਕੇ ਵਿੱਚ ਚਰਚਾ ਛੇੜ ਕੇ ਰੱਖ ਦਿੱਤੀ ਹੈ। ਮਾਮਲਾ ਇਹ ਹੈ ਕਿ ਚੋਰ ਪੀਆਰਟੀਸੀ ਦੀ ਸਰਕਾਰੀ ਬੱਸ ਹੀ ਚੋਰੀ ਕਰਕੇ ਫਰਾਰ ਹੋ ਗਏ ਸਨ। ਜਾਣਕਾਰੀ ਦਿੰਦਿਆਂ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਫਰੀਦਕੋਟ ਡੀਪੂ ਦੀ ਪੀਆਰਟੀਸੀ ਬੱਸ ਦੇ ਡਰਾਈਵਰ ਅਤੇ ਕਡੰਕਟਰ ਗੋਲੂਕਾ ਮੋੜ 'ਤੇ ਰੋਟੀ ਖਾਣ ਲਈ ਰੁਕੇ ਸਨ। ਜਿੱਥੇ ਕਿ ਇਸ ਦੌਰਾਨ ਚੋਰ ਸਰਕਾਰੀ ਬੱਸ ਲੈ ਕੇ ਫਰਾਰ ਹੋ ਗਏ ਸਨ। ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬੱਸ ਵੀ ਬਰਾਮਦ ਕਰ ਲਈ ਹੈ। ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।