ਸਮਾਨ ਸਮੇਤ ਨਕਦੀ ਲੈ ਚੋਰ ਹੋਏ ਫਰਾਰ (etv bharat punjab (ਰਿਪੋਟਰ ਅੰਮ੍ਰਿਤਸਰ)) ਅੰਮ੍ਰਿਤਸਰ:ਗੁਰੂ ਨਗਰ ਦੀ ਦਿਹਾਤੀ ਦੇ ਅਲੱਗ-ਅਲੱਗ ਖੇਤਰਾਂ ਵਿੱਚ ਚੋਰੀਆਂ ਹੋਣ ਦੇ ਮਾਮਲੇ ਰੁਕਣ ਦੀ ਬਜਾਏ ਵਧਦੇ ਹੀ ਜਾ ਰਹੇ ਹਨ। ਜਿਸ ਕਾਰਨ ਆਮ ਦੁਕਾਨਦਾਰਾਂ ਦਾ ਜੀਣਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਲੋਕ ਪੁਲਿਸ ਪ੍ਰਸ਼ਾਸਨ ਦੇ ਉੱਤੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਸ਼ਹਿਰ ਦਾ ਹੈ, ਜਿੱਥੇ ਕਿ ਕਾਰ ਸਵਾਰ ਚੋਰਾਂ ਨੇ ਤੜਕੇ ਚਾਰ ਵਜੇ ਇੱਕ ਪਾਈਪ ਸਟੋਰ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਸਮਾਨ ਅਤੇ ਨਕਦੀ ਕੀਤੀ ਚੋਰੀ:ਪੀੜਤ ਦੁਕਾਨਦਾਰ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਸੜਕ ਉੱਤੇ ਸਥਿਤ ਦਸ਼ਮੇਸ਼ ਪਾਈਪ ਸਟੋਰ ਦੇ ਸ਼ੋਅ ਰੂਮ ਦੇ ਸ਼ਟਰ ਨੂੰ ਤੋੜ ਕੇ ਵਿਚੋਂ ਕਰੀਬ ਪੰਜ ਸਬਮਰਸੀਬਲ ਮੋਟਰਾਂ ,ਟੁੱਲੂ ਪੰਪ ਅਤੇ ਗੱਲੇ ਵਿੱਚ ਪੀ ਲਗਭਗ 30 ਹਜਾਰ ਰੁਪਏ ਦੀ ਨਕਦੀ ਚੋਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਭੰਨ ਤੋੜ ਲਗਭਗ ਸਵੇਰੇ ਤੜਕੇ ਚਾਰ ਵਜੇ ਹੋਈ ਅਤੇ ਉਸ ਸਮੇਂ ਸਬਜੀ ਮੰਡੀ ਵਿੱਚ ਜਾਣ ਵਾਲੇ ਆੜ੍ਹਤੀਆਂ ਅਤੇ ਖਰੀਦੋ ਫਰੋਖਤ ਕਰਨ ਵਾਲੇ ਲੋਕਾਂ ਦਾ ਭਾਰੀ ਗਿਣਤੀ ਵਿੱਚ ਆਉਣਾ ਜਾਣਾ ਰਹਿੰਦਾ ਹੈ।
ਸੁਰੱਖਿਆ ਉੱਤੇ ਸਵਾਲ:ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਥੋੜੇ ਦਿਨ ਪਹਿਲਾਂ ਵੀ ਇਸ ਸ਼ੋਅ ਰੂਮ ਦੇ ਸਾਹਮਣੇ ਹੀ ਇੱਕ ਬੀਜ ਸਟੋਰ ਅਤੇ ਮੈਡੀਕਲ ਸਟੋਰ ਵਿੱਚ ਵੀ ਇਹੋ ਕਰ ਵਿੱਚ ਸਵਾਰ ਚੋਰਾਂ ਵਲੋਂ ਸ਼ਟਰ ਤੋੜ ਕੇ ਚੋਰੀ ਕੀਤੀ ਗਈ ਸੀ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਹੈ ਕੇ ਚੋਰ ਚੋਰੀ ਕਰਨ ਲੱਗਿਆਂ ਇੱਕੋ ਹੀ ਕਾਰ ਦੀ ਵਰਤੋਂ ਕਰ ਰਹੇ ਹਨ ਅਤੇ ਬਾਵਜੂਦ ਇਸ ਦੇ ਇਹ ਚੋਰ ਪੁਲਿਸ ਦੇ ਹੱਥੇ ਨਹੀਂ ਚੜ ਸਕੇ। ਜਿਸ ਦਾ ਵੱਡਾ ਕਾਰਨ ਹੈ ਕਿ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਾਕੇਬੰਦੀ ਨਹੀਂ ਕੀਤੀ ਜਾ ਰਹੀ ਹੈ ਅਤੇ ਬੇਖੌਫ ਚੋਰ ਲਗਾਤਾਰ ਅਜਿਹੀਆਂ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਜਾ ਰਹੇ ਹਨ।
ਕਾਰਵਾਈ ਜਾਰੀ: ਚੋਰੀ ਦੀ ਘਟਨਾ ਸਬੰਧੀ ਸੂਚਨਾ ਮਿਲਣ ਦੇ ਉੱਤੇ ਸਥਾਨਕ ਪੁਲਿਸ ਥਾਣੇ ਦੇ ਪੁਲਿਸ ਮੁਲਾਜ਼ਮ ਮੌਕੇ ਉੱਤੇ ਪੁੱਜੇ ਅਤੇ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਫਿਲਹਾਲ ਮੌਕੇ ਉੱਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸੀਨੀਅਰ ਅਧਿਕਾਰੀ ਮੌਕੇ ਉੱਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰਨਗੇ। ਉਹਨਾਂ ਕਿਹਾ ਕਿ ਫਿਲਹਾਲ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਚੋਰਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਜਾਵੇਗਾ।।।