ਮਾਨਸਾ:ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਜ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ੀ ਹੋਈ ਹੈ। ਜਿੱਥੇ ਸਿੱਧੂ ਮੂਸੇਵਾਲਾ ਦੇ ਨਾਲ 29 ਮਈ 2022 ਨੂੰ ਥਾਰ ਗੱਡੀ ਦੇ ਵਿੱਚ ਘਟਨਾ ਸਮੇਂ ਮੌਜੂਦ ਦੋਸਤ ਵੱਲੋਂ ਮਾਨਸ ਦੀ ਅਦਾਲਤਾਂ ਦੇ ਵਿੱਚ ਆਪਣੀ ਗਵਾਹੀ ਦੇ ਬਿਆਨ ਦਰਜ ਕਰਵਾ ਦਿੱਤੇ ਗਏ ਹਨ। ਉੱਥੇ ਹੀ ਅਦਾਲਤ ਵੱਲੋਂ ਇਸ ਕੇਸ ਦੀ ਅਗਲੀ ਸੁਣਵਾਈ 30 ਅਗਸਤ 2024 ਨੂੰ ਨਿਸ਼ਚਿਤ ਕਰ ਦਿੱਤੀ ਗਈ ਹੈ।
ਵੀਡੀਓ ਕਾਨਫਰੰਸਿਗ ਰਾਹੀਂ ਪੇਸ਼ੀ: ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਐਡਵੋਕੇਟ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਲਾਰੈਂਸ ਬਿਸ਼ਨੋਈ ਸਮੇਤ 10 ਮੁਲਜ਼ਮਾਂ ਦੀ ਅਦਾਲਤ ਦੇ ਵਿੱਚ ਵੀਡੀਓ ਕਾਨਫਰੰਸਿਗ ਦੇ ਜਰੀਏ ਪੇਸ਼ੀ ਹੋ ਚੁੱਕੀ ਹੈ ਅਤੇ ਦੂਸਰਿਆਂ ਦੀ ਪੇਸ਼ੀ ਵੀ ਹੋ ਰਹੀ ਹੈ। ਉੱਥੇ ਹੀ ਉਨ੍ਹਾਂ ਦੱਸਿਆ ਕਿ ਅਦਾਲਤ ਦੇ ਵਿੱਚ ਅੱਜ ਸਿੱਧੂ ਮੂਸੇਵਾਲਾ ਦੇ ਨਾਲ 29 ਮਈ 2022 ਨੂੰ ਘਟਨਾ ਦੇ ਸਮੇਂ ਗੱਡੀ ਦੇ ਵਿੱਚ ਮੌਜੂਦ ਦੋਸਤ ਵੱਲੋਂ ਅਦਾਲਤ ਦੇ ਵਿੱਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਗਏ ਹਨ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 30 ਅਗਸਤ 2024 ਨੂੰ ਰੱਖੀ ਗਈ ਹੈ।