ਲੁਧਿਆਣਾ :ਇੱਕ ਪਾਸੇ ਜਿੱਥੇ ਲਗਾਤਾਰ ਸਿਮਰਜੀਤ ਬੈਂਸ ਰਾਜਾ ਵੜਿੰਗ ਦੇ ਲਈ ਚੋਣ ਪ੍ਰਚਾਰ ਕਰ ਰਹੇ ਨੇ ਉੱਥੇ ਹੀ ਅੱਜ ਲੁਧਿਆਣਾ ਦੇ ਅਰੋੜਾ ਪੈਲਸ ਦੇ ਕੋਲ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਿਮਰਜੀਤ ਬੈਂਸ ਤੇ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਪੀੜਿਤ ਮਹਿਲਾ ਵੱਲੋਂ ਉਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਉਸ ਨੂੰ ਫੜ ਕੇ ਲੁਧਿਆਣਾ ਦੇ ਪੁਲਿਸ ਸਟੇਸ਼ਨ ਸ਼ਿਮਲਾਪੁਰੀ ਲੈ ਆਈ ਅਤੇ ਪੀੜਤ ਮਹਿਲਾ ਨੇ ਕਿਹਾ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੀ ਸੀ ਕਿ ਸਿਮਰਜੀਤ ਬੈਂਸ ਦੀਆਂ ਕੁਝ ਸਮਰਥਕ ਮਹਿਲਾਵਾਂ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਉਸ ਦੇ ਨਾਲ ਖਿੱਚ ਧੂ ਕੀਤੀ ਗਈ ,ਉਹਨਾਂ ਕਿਹਾ ਕਿ ਸਿਮਰਜੀਤ ਬੈਂਸ ਹੁਣ ਵੀ ਗੁੰਡਾਗਰਦੀ ਕਰ ਰਿਹਾ ਹੈ, ਉਲਟਾ ਪੁਲਿਸ ਉਸ ਨੂੰ ਹੀ ਪੁਲਿਸ ਸਟੇਸ਼ਨ ਲੈ ਕੇ ਆ ਗਈ ਅਤੇ ਉਸ ਨੂੰ ਕਿਹਾ ਕਿ ਉਸ ਤੇ 751 ਦਾ ਮਾਮਲਾ ਦਰਜ ਕਰਵਾਇਆ ਜਾਵੇਗਾ।
ਰਾਜਾ ਵੜਿੰਗ-ਬੈਂਸ ਦੇ ਪ੍ਰੋਗਰਾਮ 'ਚ ਹੰਗਾਮਾ: ਚੋਣ ਪ੍ਰਚਾਰ ਲਈ ਆਏ ਸਿਮਰਜੀਤ 'ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਔਰਤ ਭੜਕੀ - Raja Waring Bains program uproar - RAJA WARING BAINS PROGRAM UPROAR
RAJA WARING BAINS PROGRAM UPROAR : ਪੰਜਾਬ ਦੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਕਰਨ ਆਏ ਕਾਂਗਰਸੀ ਉਮੀਦਵਾਰਾਂ ਰਾਜਾ ਵੜਿੰਗ ਅਤੇ ਸਿਮਰਜੀਤ ਸਿੰਘ ਬੈਂਸ ਦਾ ਇੱਕ ਔਰਤ ਨੇ ਜ਼ਬਰਦਸਤ ਵਿਰੋਧ ਕੀਤਾ। ਵਿਰੋਧ ਕਰਨ ਵਾਲੀ ਔਰਤ ਉਹੀ ਹੈ ਜਿਸ ਨੇ ਸਿਮਰਜੀਤ ਸਿੰਘ ਬੈਂਸ 'ਤੇ ਬਲਾਤਕਾਰ ਦਾ ਦੋਸ਼ ਲਾਇਆ ਸੀ।
Published : May 30, 2024, 10:50 PM IST
|Updated : May 30, 2024, 11:02 PM IST
ਪੀੜਤ ਨੇ ਆਪਣੇ ਵਕੀਲ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਹਰੀਸ਼ ਰਾਏ ਢਾਂਡਾ ਮੌਕੇ ਤੇ ਪਹੁੰਚੇ ਜਿਨਾਂ ਨੇ ਕਿਹਾ ਕਿ ਪੁਲਿਸ ਧੱਕਾ ਕਰ ਰਹੀ ਹੈ ਅਤੇ ਸਿਮਰਜੀਤ ਬੈਂਸ ਨੂੰ ਹਾਲੇ ਵੀ ਸੱਤਾ ਦਾ ਨਸ਼ਾ ਹੈ ਕਿਉਂਕਿ ਉਸ ਨੂੰ ਲੱਗ ਰਿਹਾ ਹੈ ਕਿ ਰਾਜਾ ਵੜਿੰਗ ਦੇ ਨਾਲ ਜਾਂ ਕਾਂਗਰਸ ਦੇ ਨਾਲ ਮਿਲ ਕੇ ਉਹ ਕਾਨੂੰਨ ਦੀਆਂ ਨਜ਼ਰਾਂ ਤੋਂ ਬਚ ਗਿਆ। ਉੱਥੇ ਹੀ ਦੂਜੇ ਪਾਸੇ ਪੀੜਤ ਮਹਿਲਾ ਦੇ ਗਨਮੈਨ ਨੇ ਵੀ ਦੱਸਿਆ ਕਿ ਜੋ ਵੀ ਪੀੜਤ ਨੇ ਦੱਸਿਆ ਹੈ ਉਹ ਬਿਲਕੁਲ ਸਹੀ ਹੈ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੀ ਸੀ। ਉਹਨਾਂ ਕਿਹਾ ਕਿ ਦੂਜੀ ਪਾਰਟੀ ਨੂੰ ਵੀ ਪੁਲਿਸ ਵੱਲੋਂ ਬੁਲਾਇਆ ਗਿਆ ਹੈ ਅਤੇ ਕਾਰਵਾਈ ਦੀ ਗੱਲ ਆਖੀ ਗਈ ਹੈ। ਉਹਨਾਂ ਕਿਹਾ ਕਿ ਰਾਜਾ ਵੜਿੰਗ ਨੂੰ ਸਿਮਰਜੀਤ ਬੈਂਸ ਨੂੰ ਆਪਣੇ ਨਾਲ ਸ਼ਾਮਿਲ ਨਹੀਂ ਕਰਨਾ ਚਾਹੀਦਾ ਸੀ ਕੁਝ ਵੋਟਾਂ ਦੇ ਲਈ ਉਸਨੇ ਅਜਿਹੇ ਸ਼ਖਸ ਨੂੰ ਆਪਣੇ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ ਹੈ। ਜਿਸ ਤੇ ਬਲਾਤਕਾਰ ਦੇ ਗੰਭੀਰ ਇਲਜ਼ਾਮ ਹਨ ਅਤੇ ਉਹ ਬੇਲ ਤੇ ਬਾਹਰ ਆਇਆ ਹੋਇਆ ਹੈ।
- ਜੇਪੀ ਨੱਡਾ ਨੇ ਅੰਮ੍ਰਿਤਸਰ 'ਚ ਕਾਂਗਰਸ 'ਤੇ ਕੱਢੀ ਭੜਾਸ, ਕਿਹਾ - 'ਪਹਿਲਾਂ ਅੱਤਵਾਦੀਆਂ ਨੂੰ ਬਿਰਿਆਨੀ ਖੁਆਈ ਜਾਂਦੀ ਸੀ...' - JP Nadda reached Amritsar
- ਪੰਜਾਬ 'ਚ PM ਮੋਦੀ ਦੀ ਹੁਸ਼ਿਆਰਪੁਰ ਰੈਲੀ ਦੌਰਾਨ ਵੱਡੀ ਲਾਪਰਵਾਹੀ, ਵਾਪਰ ਸਕਦਾ ਸੀ ਵੱਡਾ ਹਾਦਸਾ, ਜਾਣੋ ਪੂਰਾ ਮਾਮਲਾ - Big accident Modi Hoshiarpur rally
- ਮਾਨਸਾ 'ਚ ਸੁਖਬੀਰ ਬਾਦਲ ਵੱਲੋਂ ਹਰਸਿਮਰਤ ਬਾਦਲ ਦੇ ਹੱਕ 'ਚ ਰੈਲੀਆ ਦੌਰਾਨ ਕੀਤਾ ਚੋਣ ਪ੍ਰਚਾਰ ਅਤੇ ਪੰਜਾਬ ਸਰਕਾਰ ਤੇ ਸਾਧੇ ਨਿਸ਼ਾਨੇ - Harsimrat Kaur Badal
ਦੂਜੇ ਪਾਸੇ ਪੀੜਤਾ ਦੇ ਗਨਮੈਨ ਨੇ ਵੀ ਕਿਹਾ ਹੈ ਕਿ ਜੋ ਮੈਡਮ ਨੇ ਕਿਹਾ ਹੈ ਬਿਲਕੁਲ ਸਹੀ ਹੈ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਇੱਥੇ ਲੈ ਕੇ ਆਈ ਹੈ ਉੱਥੇ ਹੀ ਹਰੀਸ਼ ਰਾਏ ਨੇ ਕਿਹਾ ਹੈ ਕਿ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਉਹਨਾਂ ਕਿਹਾ ਕਿ ਜੇਕਰ ਮਹਿਲਾ ਤੇ ਪਰਚਾ ਦਰਜ ਹੁੰਦਾ ਹੈ ਤਾਂ ਦੂਜੀ ਪਾਰਟੀ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ ਜਿਨਾਂ ਮਹਿਲਾਵਾਂ ਨੇ ਇਸ ਤੇ ਹੱਥ ਚੁੱਕਿਆ ਹੈ ਉਹਨਾਂ ਕਿਹਾ ਕਿ ਮੁੱਖ ਮਹਿਲਾ ਹਰਪ੍ਰੀਤ ਕੌਰ ਹੈ ਤੇ ਉਸ ਦੀ ਕੁਝ ਮਹਿਲਾ ਸਾਥੀਆਂ ਹਨ ਜਿਨਾਂ ਨੇ ਇਸ ਦੇ ਨਾਲ ਧੱਕਾ ਮੁੱਕੀ ਕੀਤੀ ਹੈ ਅਤੇ ਖਿੱਚ-ਧੂ ਕੀਤੀ ਹੈ।