ਪੰਜਾਬ

punjab

ETV Bharat / state

ਮੌਸਮ ਨੇ ਤੋੜੇ ਸਾਰੇ ਰਿਕਾਰਡ, ਬਠਿੰਡਾ 'ਚ ਪਾਰਾ ਪਹੁੰਚਿਆ 48 ਤੋਂ ਪਾਰ, ਆਉਂਦੇ ਦਿਨਾਂ ਲਈ ਰੈਡ ਅਲਰਟ ਜਾਰੀ - Red alert issued due to heat - RED ALERT ISSUED DUE TO HEAT

ਇਸ ਸਮੇਂ ਅੱਤ ਦੀ ਗਰਮੀ ਨੇ ਕਾਰਣ ਪੂਰਾ ਪੰਜਾਬ ਤਪ ਰਿਹਾ ਹੈ। ਲੁਧਿਆਣਾ ਪੀਏਯੂ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਗਰਮੀ ਨੇ ਪਿਛਲੇ ਕਈ ਦਹਾਕਿਆਂ ਦੇ ਰਿਕਾਰਡ ਤੋੜ ਦਿੱਤੇ ਹਨ ਅਤੇ ਬਠਿੰਡਾ ਵਿੱਚ ਤਾਂ ਪਾਰਾ 46 ਸਾਲ ਬਾਅਦ 48 ਡਿਗਰੀ ਤੱਕ ਪਹੁੰਚ ਗਿਆ ਹੈ। ਮੌਸਮ ਵਿਗਿਆਨੀ ਮੁਤਾਬਿਕ ਆਉਣ ਵਾਲੇ ਦਿਨਾਂ ਵਿੱਚ ਗਰਮੀ ਦਾ ਕਹਿਰ ਫਿਲਹਾਲ ਇਸੇ ਤਰ੍ਹਾਂ ਜਾਰੀ ਰਹੇਗਾ।

TEMPERATURE EXCEEDS 48 DEGREE
ਬਠਿੰਡਾ 'ਚ ਪਾਰਾ ਪਹੁੰਚਿਆ 48 ਤੋਂ ਪਾਰ (ਲੁਧਿਆਣਾ ਰਿਪੋਟਰ)

By ETV Bharat Punjabi Team

Published : May 28, 2024, 2:40 PM IST

ਮੋਸਮ ਵਿਗਿਆਨੀ, ਪੀਏਯੂ ਲੁਧਿਆਣਾ (ਲੁਧਿਆਣਾ ਰਿਪੋਟਰ)

ਲੁਧਿਆਣਾ:ਪੰਜਾਬ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਤਾਪਮਾਨ ਲਗਾਤਾਰ ਵੱਧ ਰਹੇ ਹਨ। ਬਠਿੰਡਾ ਵਿੱਚ ਬੀਤੇ ਦਿਨ ਟੈਂਪਰੇਚਰ 48 ਡਿਗਰੀ ਦੇ ਨੇੜੇ ਪਹੁੰਚ ਗਿਆ। ਜਿਸ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਉੱਥੇ ਹੀ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ 44 ਡਿਗਰੀ ਤੋਂ ਉੱਤੇ ਚੱਲ ਰਿਹਾ ਹੈ। ਗਰਮੀ ਕਰਕੇ ਲੋਕ ਬੇਹਾਲ ਹਨ ਅਤੇ ਫਿਲਹਾਲ ਗਰਮੀ ਤੋਂ ਕੋਈ ਵੀ ਆਉਂਦੇ ਦਿਨਾਂ ਵਿੱਚ ਰਾਹਤ ਮਿਲਣ ਦੀ ਉਮੀਦ ਨਹੀਂ ਹੈ।


ਰੈੱਡ ਅਲਰਟ ਜਾਰੀ:ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਮੌਸਮ ਵਿਭਾਗ ਵੱਲੋਂ ਗਰਮੀ ਦੇ ਮੱਦੇਨਜ਼ਰ ਆਉਂਦੇ ਦੋ ਦਿਨ ਦੇ ਲਈ ਰੈੱਡ ਅਲਰਟ ਸੂਬੇ ਭਰ ਦੇ ਵਿੱਚ ਜਾਰੀ ਕੀਤਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਦੁਪਹਿਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਘਰਾਂ ਤੋਂ ਬਹੁਤ ਜਰੂਰੀ ਕੰਮ ਹੋਣ ਉੱਤੇ ਹੀ ਬਾਹਰ ਨਿਕਲਣ ਅਤੇ ਆਪਣੇ ਕੰਮ ਸਵੇਰੇ ਸ਼ਾਮ ਨਿਬੇੜ ਲੈਣ। ਉਹਨਾਂ ਕਿਹਾ ਕਿ ਲੋਕਾਂ ਨੂੰ ਇਹੀ ਸਲਾਹ ਹੈ ਕਿ ਉਹ ਵੱਧ ਤੋਂ ਵੱਧ ਪਾਣੀ ਦਾ ਸੇਵਨ ਕਰਨ ਆਪਣੇ ਕੋਲ ਓਆਰਐਸ ਘੋਲ ਜਰੂਰ ਰੱਖਣ ।ਇਸ ਤੋਂ ਇਲਾਵਾ ਸਿੱਧਾ ਸੂਰਜ ਦੀਆਂ ਕਿਰਨਾ ਦੇ ਵਿੱਚ ਆਉਣ ਤੋਂ ਗੁਰੇਜ ਕਰਨ, ਆਪਣਾ ਸਿਰ ਮੂੰਹ ਢੱਕ ਕੇ ਚੱਲਣ ਕਿਉਂਕਿ ਗਰਮੀ ਦੇ ਕਰਕੇ ਟਤਾਪਮਾਨ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਮਾਨਸੂਨ ਸਬੰਧੀ ਵੀ ਫਿਲਹਾਲ ਕੋਈਭਵਿੱਖਬਾਣੀ ਨਹੀਂ ਹੈ। ਪੰਜਾਬ ਵਿੱਚ ਜੁਲਾਈ ਦੇ ਪਹਿਲੇ ਹਫਤੇ ਅੰਦਰ ਮਾਨਸੂਨ ਆਉਂਦਾ ਹੈ।


ਰਾਤ ਨੂੰ ਵੀ ਤਾਪਮਾਨ ਜ਼ਿਆਦਾ: ਇਸ ਤੋਂ ਇਲਾਵਾ ਗਰਮੀ ਦੇ ਕਰਕੇ ਲੁਧਿਆਣਾ ਵਿੱਚ ਹੀ ਪਿਛਲੇ 10 ਤੋਂ 12 ਸਾਲ ਦਾ ਰਿਕਾਰਡ ਟੁੱਟ ਹੈ। ਜਦੋਂ ਕਿ ਬਠਿੰਡਾ ਦੇ ਵਿੱਚ 30 ਤੋਂ 40 ਸਾਲ ਦਾ ਰਿਕਾਰਡ ਮੌਸਮ ਨੇ ਤੋੜ ਦਿੱਤਾ ਹੈ। ਡਾਕਟਰ ਕੁਲਵਿੰਦਰ ਕੌਰ ਨੇ ਕਿਹਾ ਹੈ ਕਿ ਲੋਕ ਗਰਮੀ ਤੋਂ ਆਪਣਾ ਬਚਾਅ ਰੱਖਣ ਕਿਉਂਕਿ ਚੋਣਾਂ ਦਾ ਸਮੇਂ ਵੀ ਚੱਲ ਰਿਹਾ ਹੈ ਅਤੇ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਹੈ। ਇਸ ਕਰਕੇ ਉਹ ਜਰੂਰ ਇਸ ਗੱਲ ਦਾ ਧਿਆਨ ਰੱਖਣ। ਉਹਨਾਂ ਕਿਹਾ ਕਿ ਦਿਨ ਦੇ ਟੈਂਪਰੇਚਰ ਦੇ ਨਾਲ ਨਾਲ ਰਾਤ ਦੇ ਟੈਂਪਰੇਚਰ ਵੀ ਵੱਧ ਰਹੇ ਹਨ ਕਿਉਂਕਿ ਸਾਰਾ ਦਿਨ ਗਰਮ ਅਤੇ ਤੇਜ਼ ਹਵਾਵਾਂ ਚਲਦੀਆਂ ਹਨ ਜਿਸ ਕਰਕੇ ਹੀਟ ਧਰਤੀ ਅੰਦਰ ਸਮਾਂ ਜਾਂਦੀ ਹੈ ਅਤੇ ਰਾਤ ਨੂੰ ਜਦੋਂ ਨਿਕਲਦੀ ਹੈ ਤਾਂ ਟੈਂਪਰੇਚਰ ਘਟਣ ਦੀ ਥਾਂ ਵੱਧਦੇ ਹਨ। ਇਸ ਕਰਕੇ ਰਾਤ ਦਾ ਟੈਂਪਰੇਚਰ ਵੀ ਕਾਫੀ ਵੱਧ ਰਿਹਾ ਹੈ।




ABOUT THE AUTHOR

...view details