ਅੰਮ੍ਰਿਤਸਰ:ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਇਤਿਹਾਸਿਕ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਇਸ ਸਾਲ ਵੀ 17 ਅਗਸਤ ਤੋਂ ਮੇਲਾ ਰੱਖੜ ਪੁੰਨਿਆਂ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਤਰਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਹਰ ਸਾਲ ਮੇਲੇ ਦੀ ਸਮਾਪਤੀ ਮੌਕੇ ਰਾਤ ਸਮੇਂ ਕੋਈ ਨਾ ਕੋਈ ਅਪਰਾਧਿਕ ਵੱਡੀ ਘਟਨਾ ਹੋ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਜਿਸ ਨੂੰ ਲੈ ਕੇ ਸਥਾਨਕ ਵਾਸੀ ਬਲਕਾਰ ਸਿੰਘ ਬੱਲਾ ਵੱਲੋਂ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਦਿੰਦੇ ਹੋਏ ਅਪੀਲ ਕੀਤੀ ਗਈ ਹੈ ਕਿ ਮੇਲੇ ਦੀ ਸਮਾਪਤੀ ਤੋਂ ਦੋ ਦਿਨ ਬਾਅਦ ਵੀ ਮੇਲੇ ਨੂੰ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ ਕੀਤੇ ਗਏ ਸੁਰੱਖਿਆ ਪ੍ਰਬੰਧ ਬਹਾਲ ਰੱਖੇ ਜਾਣ ਤਾਂ ਜੋ ਮੇਲੇ ਦੀ ਸਮਾਪਤੀ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਅਪਰਾਧਿਕ ਘਟਨਾ ਨਾ ਵਾਪਰੇ।
ਰੱਖੜ ਪੁੰਨਿਆ ਮੇਲੇ ਦੀ ਸਮਾਪਤੀ ਮੌਕੇ ਹੋਣ ਵਾਲੀਆਂ ਅਪਰਾਧਿਕ ਵਾਰਦਾਤਾਂ ਨੂੰ ਰੋਕਣ ਲਈ ਸਮਾਜ ਸੇਵੀ ਨੇ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ - Rakhar Punya Mela - RAKHAR PUNYA MELA
ਰੱਖੜ ਪੁੰਨਿਆ ਦੇ ਮੇਲੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਮੇਲੇ ਦੀ ਮਾਣ ਮਰਿਆਦਾ ਭੰਗ ਨਾ ਹੋਵੇ ਇਸ ਲਈ ਵੀ ਕਦਮ ਚੁੱਕੇ ਜਾ ਰਹੇ ਹਨ। ਇਸ ਦਿਨ ਕੋਈ ਮੰਦ ਭਾਗੀ ਘਟਨਾ ਨਾ ਵਾਪਰੇ ਇਸ ਲਈ ਸਮਾਜ ਸੇਵੀਆਂ ਵੱਲੋਂ ਪੁਲਿਸ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਕਿ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ।
Published : Aug 16, 2024, 12:13 PM IST
ਪੁਲਿਸ ਨੂੰ ਸੁੱਰਖਿਆ ਦੀ ਅਪੀਲ: ਗੱਲਬਾਤ ਦੌਰਾਨ ਬਲਕਾਰ ਸਿੰਘ ਬੱਲਾ ਨੇ ਕਿਹਾ ਕਿ ਬੀਤੇ ਦੋ ਤਿੰਨ ਸਾਲਾਂ ਤੋਂ ਹਰ ਸਾਲ ਕਤਲ ਅਤੇ ਹੋਰ ਵੱਡੀਆਂ ਅਪਰਾਧਿਕ ਘਟਨਾਵਾਂ ਮੇਲੇ ਦੇ ਸਮਾਪਤੀ ਵਾਲੇ ਦਿਨ ਵਾਪਰਦੀਆਂ ਰਹੀਆਂ ਹਨ ਜਿਸ ਦਾ ਵੱਡਾ ਕਾਰਨ ਹੈ ਕਿ ਸਵੇਰ ਸਮੇਂ ਸਿਆਸੀ ਕਾਨਫਰੰਸਾਂ ਖਤਮ ਹੋਣ ਤੋਂ ਬਾਅਦ ਵੱਖ-ਵੱਖ ਜ਼ਿਲਿਆਂ ਤੋਂ ਆਈਆਂ ਪੁਲਿਸ ਟੁਕੜੀਆਂ ਇਥੋਂ ਵਾਪਸ ਰਵਾਨਾ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਪੁਖਤਾ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਜਿਸ ਲਈ ਉਹਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਸਤੀ ਰੂਪ ਚ ਅਤੇ ਰਜਿਸਟਰੀ ਦੇ ਰੂਪ ਵਿੱਚ ਆਪਣਾ ਮੰਗ ਪੱਤਰ ਸੌਂਪ ਕੇ ਇਹ ਮੰਗ ਕੀਤੀ ਗਈ ਹੈ ਕਿ ਇਸ ਇਤਿਹਾਸਿਕ ਜੋੜ ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਕੀਤੇ ਸੁਰੱਖਿਆ ਪ੍ਰਬੰਧ ਦੋ ਦਿਨ ਤੱਕ ਬਹਾਲ ਰੱਖੇ ਜਾਣ।
- ਪੰਜਾਬ 'ਚ ਜ਼ਿਮਨੀ ਚੋਣਾਂ ਸਣੇ ਇੰਨ੍ਹਾਂ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਨੂੰ ਲੈਕੇ ਚੋਣ ਕਮਿਸ਼ਨ ਕਰੇਗਾ ਪ੍ਰੈਸ ਕਾਨਫਰੰਸ, ਤਰੀਕ ਦਾ ਹੋ ਸਕਦਾ ਐਲਾਨ - ECI Press Conference Today
- ਰੱਖੜੀ ਬੰਨਣ ਦਾ ਸ਼ੁੱਭ ਮੁਹੂਰਤ ਕਦੋ? ਕਿਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਣ ਦੀ ਲੋੜ, ਇਸ ਖ਼ਬਰ 'ਚ ਜਾਣੋ ਸਭ ਕੁੱਝ - Rakhi Date And Time
- ਅੰਮ੍ਰਿਤਪਾਲ ਸਿੰਘ ਦੇ ਪਿਤਾ ਵਲੋਂ ਬਰਨਾਲਾ ਵਿੱਚ ਪੰਥਕ ਇਕੱਤਰਤਾ, ਅਗਲੀ ਰਣਨੀਤੀ ਦੀ ਤਿਆਰੀ - Panthak gathering in Barnala
ਪੁਲਿਸ ਨੇ ਕੀਤੇ ਪੁਖਤਾ ਪ੍ਰਬੰਧ: ਉਧਰ ਇਸ ਮਾਮਲੇ ਦੇ ਉੱਤੇ ਡੀਐਸਪੀ ਬਾਬਾ ਬਕਾਲਾ ਸੁਵਿੰਦਰਪਾਲ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਸਮੇਂ ਵਾਪਰੀਆਂ ਘਟਨਾਵਾਂ ਨੂੰ ਧਿਆਨ ਹਿੱਤ ਰੱਖਦੇ ਹੋਏ ਐਸਐਸਪੀ ਅੰਮ੍ਰਿਤਸਰ ਦੇ ਹਾਥੀ ਚਰਨਜੀਤ ਸਿੰਘ ਦੇ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਕੇ ਫੈਸਲਾ ਲੈ ਗਿਆ ਹੈ ਕਿ ਦੋ ਦਿਨ ਤੱਕ ਸੁਰੱਖਿਆ ਪ੍ਰਬੰਧ ਬਹਾਲ ਰੱਖੇ ਜਾਣਗੇ ਅਤੇ ਇਸ ਦੇ ਨਾਲ ਹੀ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਮੇਲੇ ਵਿੱਚ ਖਲਲ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਮੇਲੇ ਦੌਰਾਨ ਕਿਸੇ ਤਰ੍ਹਾਂ ਦੀ ਹੁਲੜਬਾਜੀ ਕਰਦਾ ਹੋਇਆ ਨਜ਼ਰ ਆਇਆ ਤਾਂ ਉਸ ਦੇ ਖਿਲਾਫ ਸਖਤ ਐਕਸ਼ਨ ਲੈਂਦੇ ਹੋਏ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੇਲੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਕਰਨ ਵਾਲੇ ਵਿਅਕਤੀ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਅਜਿਹਾ ਕਰਦਾ ਪਾਇਆ ਜਾਵੇ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਐਕਸ਼ਨ ਲਿਆ ਜਾਵੇਗਾ।