ਸੰਸਦ ਔਜਲਾ ਵੱਲੋਂ ਰਾਜ ਸਭਾ ਵਿੱਚ ਮੁੱਦਾ ਚੁੱਕਣ ਦੀ ਗੱਲ ਕੀਤੀ (Etv Bharat (ਪੱਤਰਕਾਰ, ਅੰਮ੍ਰਿਤਸਰ)) ਅੰਮ੍ਰਿਤਸਰ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਤਰਸਯੋਗ ਹਾਲਤ ਸੰਬਧੀ ਅੱਜ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਔਜਲਾ ਅਤੇ ਉਬੀਸੀ ਦੇ ਪੰਜਾਬ ਪ੍ਰਧਾਨ ਸੋਨੂੰ ਜੰਡਿਆਲਾ ਵੱਲੋਂ ਰਾਜਸਭਾ ਵਿੱਚ ਇਸ ਮਾਮਲੇ ਨੂੰ ਚੁੱਕਣ ਦੀ ਗੱਲ ਆਖੀ ਹੈ। ਇਸ ਸੜਕ ਨੂੰ ਬਣਾਉਣ ਸੰਬਧੀ ਗੱਲ ਆਖਦਿਆਂ ਕਿਹਾ ਕਿ ਬਹੁਤ ਦੀ ਮੰਦਭਾਗੀ ਗੱਲ ਹੈ ਕਿ ਸਾਡੇ ਗੁਰੂਘਰਾਂ ਨੂੰ ਜਾਣ ਵਾਲੀਆਂ ਸੜਕਾਂ ਦੇ ਹਾਲਾਤ ਤਰਸਯੋਗ ਹਨ। ਸੰਤ ਮਹਾਂਪੁਰਸ਼ ਇਨ੍ਹਾਂ ਲਈ ਸੇਵਾ ਦੇ ਕੇ ਇਨ੍ਹਾਂ ਸੜਕਾਂ ਦਾ ਨਿਰਮਾਣ ਕਰਵਾ ਰਹੇ ਹਨ, ਜੋ ਕਿ ਸਮੇਂ ਦੀਆਂ ਸਰਕਾਰਾਂ ਦੀ ਜਿੰਮੇਵਾਰੀ ਹੈ ਜਿਸਨੂੰ ਕਦੇ ਵੀ ਅਣਗੋਲਿਆ ਨਹੀੰ ਕਰਨਾ ਚਾਹੀਦਾ।
ਮਾਮਲਾ ਮੁੜ ਤੋਂ ਰਾਜ ਸਭਾ ਵਿੱਚ ਚੁੱਕਿਆ ਜਾਵੇਗਾ: ਇਸ ਸੰਬਧੀ ਜਾਣਕਾਰੀ ਸਾਂਝੀ ਕਰਦਿਆ ਹੋਇਆ ਗੁਰਜੀਤ ਔਜਲਾ ਨੇ ਦੱਸਿਆ ਕਿ ਇਸ ਮੁੱਦੇ ਸੰਬਧੀ ਉਥੋਂ ਦੇ ਸੰਸਦ ਨੇ ਵੀ ਮੁੱਦਾ ਰਾਜ ਸਭਾ ਵਿੱਚ ਚੁਕਿੱਆ ਸੀ ਅਤੇ ਮੇਰੀ ਵੀ ਕਈ ਵਾਰ ਮੁੱਖ ਮੰਤਰੀ ਨਾਲ ਗੱਲ ਹੋਈ ਸੀ ਪਰ ਇਸਦਾ ਕੋਈ ਨਿਰਮਾਣ ਕਾਰਜ ਨਹੀਂ ਹੋਇਆ। ਅਜਿਹੀਆਂ ਸੜਕਾਂ ਦੇ ਨਿਰਮਾਣ ਕਾਰਜ ਦੀ ਜਿੰਮੇਵਾਰੀ ਸਰਕਾਰਾਂ ਅਤੇ ਟੋਲ ਪਲਾਜ਼ਾ ਵਾਲਿਆਂ ਦੀ ਬਣਦੀ ਹੈ, ਜੋ ਆਪਣੀ ਜਿੰਮੇਵਾਰੀ ਤੋਂ ਬੇਮੁੱਖ ਹੋ ਹਨ ਤੇ ਇਸ ਦੀ ਹਾਲਤ ਉੱਤੇ ਧਿਆਨ ਨਹੀਂ ਦੇ ਰਹੇ। ਪਰ ਹੁਣ ਮਾਮਲਾ ਮੁੜ ਤੋਂ ਰਾਜ ਸਭਾ ਵਿੱਚ ਚੁੱਕਿਆ ਜਾਵੇਗਾ ਅਤੇ ਜਲਦ ਇਸ ਸੜਕ ਦੇ ਨਿਰਮਾਣ ਕਾਰਜ ਕਰਵਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।
ਪੰਜਾਬ ਸਰਕਾਰ ਲਈ ਵੀ ਸ਼ਰਮ ਵਾਲੀ ਗੱਲ: ਉਬੀਸੀ ਦੇ ਪੰਜਾਬ ਪ੍ਰਧਾਨ ਸੋਨੂੰ ਜੰਡਿਆਲਾ ਨੇ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਵਾਲੀ ਸੜਕ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਇਸ ਦਾ ਮੰਗ ਪੱਤਰ ਵੀ ਅਸੀਂ ਮੁੱਖ ਮੰਤਰੀ ਨੂੰ ਦਿੱਤਾ ਸੀ ਪਰ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਹੋਇਆ ਜੋ ਕਿ ਪੰਜਾਬ ਲਈ ਤੇ ਪੰਜਾਬ ਸਰਕਾਰ ਲਈ ਵੀ ਸ਼ਰਮ ਵਾਲੀ ਗੱਲ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੜਕ ਨਾਲ ਬਹੁਤ ਸਾਰੇ ਮਾਰਗ ਜੁੜੇ ਹੋਏ ਹਨ ਜਿਵੇਂ ਕਿ ਮਨੀਕਰਣ ਸਾਹਿਬ, ਕੀਰਤਪੁਰ, ਬਾਬਾ ਬੁੱਢਣ ਸ਼ਾਹ, ਚੰਡੀਗੜ੍ਹ, ਮਨਾਲੀ, ਮਾਂ ਨੈਣਾ ਦੇਵੀ, ਬਾਬਾ ਵਡਭਾਗ ਸਿੰਘ, ਪੀਰ ਨਾਗਾਹਾ ਤੇ ਇਸ ਨਾਲ ਹੋਰ ਵੀ ਬਹੁਤ ਸਾਰੇ ਮਾਰਗ ਜੁੜੇ ਹੋਏ ਹਨ ਜਿਸ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ।
ਸੜਕਾਂ ਬਣਾਉਣਾਂ ਕੰਮ ਸਰਕਾਰਾਂ ਦਾ ਹੈ:ਅਕਾਲੀ ਤੇ ਬੀਜੇਪੀ ਸਰਕਾਰ ਸਮੇਂ ਇਸਦਾ ਨੀਂਹ ਪੱਥਰ ਰੱਖਿਆ ਗਿਆ ਸੀ ਜੋ ਕਿਸੇ ਕਾਰਨਾਂ ਕਰਕੇ ਉਹ ਵੀ ਵਿਚਕਾਰ ਹੀ ਰਹਿ ਗਿਆ। ਪੰਜਾਬ ਸਰਕਾਰ ਨੇ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਔਜਲਾ ਸਾਬ ਨੂੰ ਮੈਂ ਉਸ ਜਗ੍ਹਾ ਤੇ ਲੈ ਕੇ ਗਿਆ, ਇਨ੍ਹਾਂ ਦੇਖਿਆ ਤੇ ਉਨ੍ਹਾਂ ਨੂੰ ਬੜਾ ਦੁੱਖ ਹੋਇਆ ਕਿ ਇਹ ਸੜਕਾਂ ਬਣਾਉਣਾਂ ਕੰਮ ਸਰਕਾਰਾਂ ਦਾ ਹੈ ਮਹਾਂਪੁਰਸ਼ਾਂ ਦਾ ਨਹੀਂ। ਕਿਉਂਕਿ ਮਹਂਪੁਰਸ਼ ਤਾਂ ਪਹਿਲਾਂ ਹੀ ਲੋਕਾਂ ਨੂੰ ਚੰਗੇ ਬੰਨ੍ਹੇ ਲਾ ਕੇ ਆਪਣੀ ਸੇਵਾ ਨਿਭਾ ਰਹੇ ਹਨ, ਗੁਰੂ ਘਰਾਂ ਦੇ ਕਾਰਜ ਸਵਾਰ ਰਹੇ ਹਨ।
ਤਖ਼ਤ ਸਾਹਿਬ ਨੂੰ ਜਾਣ ਵਾਲੀ ਖ਼ਾਲਸੇ ਦੀ ਜਨਮ ਭੂਮੀ:ਉਨ੍ਹਾਂ ਕਿਹਾ ਕਿ ਦੇਸ਼ ਦੀ ਵਿਧਾਨ ਸਭਾ ਤੇ ਪਾਰਲੀਮੈਂਟ ਦਾ ਮੁੱਦਾ ਬਹੁਤ ਵੱਡਾ ਸੀ ਪਰ ਇਹ ਮੁੱਦਾ ਕਿਸੇ ਨੇ ਵੀ ਨੀ ਚੁੱਕਿਆ। ਪਰ ਹੁਣ ਇਲੈਕਸ਼ਨਾਂ ਹੋ ਗਈਆਂ ਹਨ ਤੇ ਗੁਰਜੀਤ ਔਜਲਾ ਨੂੰ ਅਸੀਂ ਮੰਗ ਪੱਤਰ ਦਿੱਤਾ ਕਿ ਇਸ ਸੜਕ ਵੱਲ ਧਿਆਨ ਦੇਣ ਤੇ ਇਸ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਲਿਆਂਦਾ ਜਾਵੇ। ਇਸ ਕਾਰਨ ਇਸ ਮਾਰਗ ਤੇ ਆਉਣ ਵਾਲੇ ਲੱਖਾਂ ਸ਼ਰਧਾਲੂ ਜੋ ਦਰਸ਼ਨ ਕਰਨ ਜਾਂਦੇ ਹਨ ਉਨ੍ਹਾਂ ਨੂੰ ਵੀ ਦੁੱਖ ਹੁੰਦਾ ਹੈ ਕਿ ਜੋ ਕੰਮ ਸਰਕਾਰਾਂ ਦੇ ਕਰਨ ਵਾਲੇ ਹਨ ਤੇ ਜੋ ਟੋਲ ਪਲਾਜ਼ੇ ਲੱਗੇ ਹਨ ਉਨ੍ਹਾਂ ਦੇ ਕੰਮ ਮਹਾਂਪੁਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਸਾਰੇ ਕੀਤੇ ਹੋਏ ਕੰਮ ਜੀਰੋ ਸਮਝਦਾ ਹਾਂ ਜੇ ਸਰਕਾਰ ਤਖ਼ਤ ਸਾਹਿਬ ਨੂੰ ਜਾਣ ਵਾਲੀ ਖ਼ਾਲਸੇ ਦੀ ਜਨਮ ਭੂਮੀ ਨੂੰ ਹੀ ਸੁਧਾਰ ਸਕਦੇ ਤਾਂ ਫਿਰ ਸਰਕਾਰ ਦਾ ਕੋਈ ਫਾਈਦਾ ਨਹੀਂ।