ਚੰਡੀਗੜ੍ਹ :ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਹਾਲ ਹੀ 'ਚ 17 ਮਾਰਚ ਨੂੰ ਆਈਵੀਐਫ ਤਕਨੀਕ ਜ਼ਰੀਏ ਪੁੱਤਰ ਨੂੰ ਜਨਮ ਦਿੱਤਾ ਸੀ। ਜਿਸ ਨੂੰ ਲੈਕੇ ਜਿਥੇ ਦੇਸ਼ ਦੁਨੀਆ ਚ ਖੁਸ਼ੀਆਂ ਮਨਾਈਆਂ ਗਈਆਂ ਉਥੇ ਹੀ ਵਿਵਾਦ ਵੀ ਖੜ੍ਹੇ ਹੋ ਰਹੇ ਹਨ। 58 ਸਾਲ ਦੀ ਉਮਰ ਵਿੱਚ ਆਈਵੀਐਫ ਜ਼ਰੀਏ ਬੱਚੇ ਦੇ ਜਨਮ ਨੂੰ ਲੈਕੇ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਸ ਸਬੰਧੀ ਰਿਪੋਰਟ ਮੰਗੀ ਸੀ। ਇਸ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਤੋਂ ਪੁੱਛਗਿੱਛ ਕਰਨ ਦੀ ਗੱਲ ਸਾਹਮਣੇ ਆਈ।
ਕਾਰਨ ਦੱਸੋ ਨੋਟਿਸ ਜਾਰੀ : ਉਥੇ ਹੀ ਹੁਣ ਇਸ ਪੂਰੇ ਮਾਮਲੇ ਨੇ ਯੂ-ਟਰਨ ਲਿਆ ਹੈ ਅਤੇ ਪੰਜਾਬ ਸਰਕਾਰ ਨੇ ਪੰਜਾਬ ਦੇ ਸਿਹਤ ਸਕੱਤਰ ਅਜੋਏ ਸ਼ਰਮਾ ਨੂੰ ਹੀ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਨੋਟਿਸ ਵਿੱਚ ਲਏ ਬਿਨਾਂ ਆਈਵੀਐਫ ਬਾਰੇ ਜਾਂਚ ਦੇ ਹੁਕਮ ਕਿਵੇਂ ਜਾਰੀ ਕੀਤੇ ਗਏ? ਇਸ ਸਬੰਧੀ ਉਹਨਾਂ ਅਜੋਏ ਸ਼ਰਮਾ ਤੋਂ ਦੋ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ।
ਮੂਸੇਵਾਲਾ ਦੇ ਪਰਿਵਾਰ ਨੂੰ ਨੋਟਿਸ ਭੇਜਣ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਕੀਤੀ ਵੱਡੀ ਕਾਰਵਾਈ ਇਹ ਇੱਕ ਵੱਡੀ ਭੁੱਲ ਹੈ : ਨੋਟਿਸ 'ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦੇ ਬਿਨਾਂ ਜਾਣਕਾਰੀ ਕਿਓਂ ਮੰਗੀ ਗਈ। ਕੇਂਦਰ ਸਰਕਾਰ ਦੀ ਚਿੱਠੀ ਬਾਰੇ ਮੁੱਖ ਮੰਤਰੀ ਜਾਂ ਸਬੰਧਤ ਮੰਤਰੀ ਨੂੰ ਜਾਣਕਾਰੀ ਕਿਓਂ ਨਹੀਂ ਦਿੱਤੀ ਗਈ। ਇਹ ਸਭ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਇਸ ਦੇ ਨਾਲ ਹੀ ਕਿਸੀ ਦੇ ਨਿੱਜਤਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਤੁਹਾਡੇ ਤੋਂ ਵੱਡੀ ਭੁੱਲ ਹੋਈ ਹੈ ਇਸ ਦਾ ਜਵਾਬ ਤੁਹਾਨੂੰ ਦੋ ਹਫਤਿਆਂ ਦੇ ਅੰਦਰ ਅੰਦਰ ਦੇਣਾ ਪਵੇਗਾ। ਪੰਜਾਬ ਦੇ ਸਿਹਤ ਸਕੱਤਰ ਨੂੰ ਇਸ ਨੋਟਿਸ ਨੂੰ ਭੇਜਣ ਲਈ ਹੁਣ ਜਵਾਬ ਤਲਬੀ ਕੀਤੀ ਜਾਵੇਗੀ। ਜਿਸ ਵਿੱਚ ਕਿਹਾ ਗਿਆ ਹੈ ਕਿ ਜੋ 14 ਮਾਰਚ ਨੂੰ ਮੰਤਰਾਲੇ ਦੁਆਰਾ ਸਿਹਤ ਅਤੇ ਪਰਿਵਾਰ ਭਲਾਈ, ਭਾਰਤ ਸਰਕਾਰ ਨੇ ਤੁਹਾਡੇ ਤੋਂ ਰਿਪੋਰਟ ਮੰਗੀ ਹੈ। ਨੋਟਿਸ ਮੁਤਾਬਿਕ ਚਰਨ ਕੌਰ (ਸਿੱਧੂ ਮੂਸੇਵਾਲਾ ਦੀ ਮਾਤਾ) ਦੇ IV ਇਲਾਜ ਬਾਰੇ। ਬਿਜ਼ਨਸ ਰੂਲਜ਼, 1992 ਦੇ ਉਪਬੰਧਾਂ ਦੀ ਮਹੱਤਤਾ ਵਿੱਚ, ਸ਼ਾਮਲ ਮੁੱਦੇ ਦੇ ਸੰਬੰਧ ਵਿੱਚ, ਤੁਹਾਨੂੰ ਇਸਨੂੰ ਤੁਹਾਡੇ ਧਿਆਨ ਵਿੱਚ ਲਿਆਉਣ ਦੀ ਲੋੜ ਹੈ ਕਿ ਇਹ ਇੱਕ ਵੱਡੀ ਭੁੱਲ ਹੈ।
ਪਰਿਵਾਰ ਦੇ ਹੱਕ 'ਚ ਆਏ ਸੁਪਰੀਮ ਕੋਰਟ ਦੇ ਵਕੀਲ :ਜ਼ਿਕਰਯੋਗ ਹੈ ਕਿ ਇਸ ਪੂਰੇ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਬੀਤੇ ਦਿਨ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਵੱਡਾ ਖੁਲਾਸਾ ਕੀਤਾ। ਫੂਲਕਾ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਜੋ ਸਾਲ 2021 'ਚ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ ਐਕਟ ਬਣਾਇਆ ਹੈ ਇਹ ਪੇਰੇਂਟ 'ਤੇ ਲਾਗੂ ਨਹੀਂ ਹੁੰਦਾ ਹੈ। ਸੀਨੀਅਰ ਵਕੀਲ ਫੂਲਕਾ ਨੇ ਕਿਹਾ ਕਿ ਇਹ ਕਾਨੂੰਨ ਸਿਰ ਕਲੀਨਿਕਲ 'ਤੇ ਹੀ ਲਾਗੂ ਹੁੰਦਾ ਹੈ। ਕਿ ਕੋਈ ਵੀ ਕਲੀਨਿਕਲ ਵਾਲਾ 21 ਸਾਲ ਤੋਂ ਘੱਟ ਅਤੇ 50 ਸਾਲ ਦੀ ਉਮਰ ਤੋਂ ਵੱਧ ਔਰਤ ਨੂੰ IVF ਤਕਨੀਕ ਨਾ ਦੇਵੇ।
ਸਰਕਾਰ ਮੂਸੇਵਾਲਾ ਦੇ ਮਾਪਿਆਂ ਨੂੰ ਬਿਨ੍ਹਾ ਵਜ੍ਹਾ ਤੰਗ ਪਰੇਸ਼ਾਨ ਨਾ ਕਰੇ : ਇਸ ਸਾਫ਼ ਕਰਦੇ ਹੋਏ ਫੂਲਕਾ ਨੇ ਕਿਹਾ ਕਿ ਇਹ ਐਕਟ ਪਰਿਵਾਰ 'ਤੇ ਲਾਗੂ ਨਹੀਂ ਹੁੰਦਾ ਅਜਿਹੇ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਮੂਸੇਵਾਲਾ ਦੇ ਮਾਪਿਆਂ ਨੂੰ ਬਿਨ੍ਹਾ ਵਜ੍ਹਾ ਤੰਗ ਪਰੇਸ਼ਾਨ ਨਾ ਕਰੇ । ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਸਰਕਾਰ ਨੂੰ ਹੱਕ ਹੈ ਕਿ ਉਹ ਮੂਸੇਵਾਲਾ ਦੇ ਪਰਿਵਾਰ ਤੋਂ ਸਵਾਲ ਜਵਾਬ ਕਰੇ। ਫੂਲਕਾ ਨੇ ਕਿਹਾ ਭਾਰਤ ਦੇ ਕਈ ਜੋੜੇ ਹਨ ਜੋ IVF ਤਕਨੀਕ ਦੀ ਵਰਤੋਂ ਲਈ ਵਿਦੇਸ਼ ਜਾਂਦੇ ਹਨ। ਅਤੇ ਆਪਣਾ ਇਲਾਜ ਕਰਵਾ ਕੇ ਵਾਪਸ ਭਾਰਤ ਆ ਜਾਂਦੇ ਹਨ। ਇਹ ਕਾਨੂੰਨ ਸਿਰਫ਼ ਕਲੀਨਿਕਲ ਵਾਲਿਆਂ ਲਈ ਹੀ ਬਣਾਇਆ ਗਿਆ ਹੈ।