ਸਰਕਾਰ ਅੱਗੇ ਜਾਂਚ ਦੀ ਲਾਈ ਗੁਹਾਰ (ETV Bharat Hoshiarpur) ਹੁਸ਼ਿਆਰਪੁਰ:ਚੰਡੀਗੜ੍ਹ ਮਾਰਗ 'ਤੇ ਮਾਹਿਲਪੁਰ ਦੇ ਨੇੜਲੇ ਪਿੰਡ ਢੱਕੋ ਦੇ ਵਾਸੀਆਂ ਨੇ ਅੱਜ ਇਕੱਠ ਕਰਕੇ ਪਿੰਡ ਦੇ ਡੀਪੂ ਹੋਲਡਰ ਖਿਲਾਫ ਜੰਮ ਕੇ ਗੁੱਸਾ ਜਾਹਿਰ ਕੀਤਾ ਗਿਆ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਹੜੇ ਪਿੰਡ ਵਾਸੀਆਂ ਦੀ ਮੌਤ ਹੋ ਚੁੱਕੀ ਹੈ ਸਰਕਾਰ ਵੱਲੋਂ ਉਨ੍ਹਾਂ ਦੇ ਨਾਮ ਉੱਤੇ ਦਾਣੇ ਆਉਂਦੇ ਹਨ।
ਕੰਪਿਊਟਰ ਦੁਆਰਾ ਨਿਕਲੀ ਪਰਚੀ:ਪਰ ਡੀਪੂ ਹੋਲਡਰ ਉਹ ਦਾਣੇ ਪਰਿਵਾਰਾਂ ਨੂੰ ਜਾਂ ਤਾਂ ਦਿੰਦਾ ਨਹੀਂ ਜਾਂ ਫਿਰ ਕੰਪਿਊਟਰ ਦੁਆਰਾ ਨਿਕਲੀ ਪਰਚੀ ਨੂੰ ਖੁਰਦ-ਪੁਰਦ ਕਰਕੇ ਮਨ ਮਰਜ਼ੀ ਮੁਤਾਬਿਕ ਕਾਗਜ਼ ਉੱਤੇ ਦਾਣੇ ਲਿਖ ਕੇ ਦੇ ਦਿੰਦਾ ਹੈ। ਜਿਸ ਵਿੱਚ ਡੀਪੂ ਹੋਲਡਰ ਵੱਡਾ ਘਪਲਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮੈਂਬਰਾਂ ਦੇ ਦਾਣੇ ਸਰਕਾਰ ਵੱਲੋਂ ਆਉਂਦੇ ਤਾਂ ਹਨ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਾਣੇ ਨਹੀਂ ਦਿੱਤੇ ਜਾਂਦੇ।
ਡੀਪੂ ਹੋਲਡਰ ਨੂੰ ਸਖ਼ਤ ਤਾੜਨਾ : ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਬਾਰੇ ਫੂਡ ਸਪਲਾਈ ਅਫਸਰ ਨੂੰ ਵੀ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਵੀ ਡੀਪੂ ਹੋਲਡਰ ਨੂੰ ਸਖ਼ਤ ਤਾੜਨਾ ਕੀਤੀ। ਪਰ ਇਸ ਦੇ ਬਾਵਜੂਦ ਵੀ ਡੀਪੂ ਹੋਲਡਰ ਦਾਣੇ ਖੁਰਦ-ਪੁਰਦ ਕਰਨ ਤੋਂ ਬਾਜ ਨਹੀਂ ਆ ਰਿਹਾ ਅਤੇ ਇਸ ਮਸਲੇ ਦੀ ਪੰਜਾਬ ਪੱਧਰ 'ਤੇ ਜਾਂਚ ਹੋਣੀ ਚਾਹੀਦੀ ਹੈ।
ਹਰ ਤਰ੍ਹਾਂ ਦੀ ਜਾਂਚ ਲਈ ਤਿਆਰ :ਪਰ ਦੂਜੇ ਪਾਸੇ ਡੀਪੂ ਹੋਲਡਰ ਮਦਨ ਲਾਲ ਦਾ ਪੱਖ ਜਾਨਣਾ ਚਾਹਿਆ ਤਾਂ ਉਸ ਨੇ ਦੱਸਿਆ ਕਿ ਅਜਿਹਾ ਕੁਝ ਵੀ ਨਹੀਂ ਹੈ ਜੋ ਪਰਚੀ ਕੰਪਿਊਟਰ ਦੁਆਰਾ ਨਿਕਲਦੀ ਹੈ ਅਤੇ ਜਿਸ ਦੇ ਲਈ ਸਰਕਾਰ ਵੱਲੋਂ ਦਾਣੇ ਆਏ ਹਨ ਉਹ ਪੂਰੀ ਮਿਕਦਾਰ ਵਿੱਚ ਵੰਡੇ ਜਾਂਦੇ ਹਨ। ਡੀਪੂ ਹੋਲਡਰ ਨੇ ਕਿਹਾ ਕਿ ਪਿੰਡ ਵਾਸੀ ਉਸ ਦੀ ਜਾਂਚ ਕਰਵਾਉਣ ਦੀ ਜੇਕਰ ਮੰਗ ਕਰ ਰਹੇ ਹਨ ਤਾਂ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ।