ਬਠਿੰਡਾ :ਪੰਜਾਬ ਵਿੱਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਜਿੱਥੇ ਐਨ ਜੀ ਟੀ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਹ ਪ੍ਰਦੂਸ਼ਣ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ ਚਾਹੇ ਉਹ ਹਵਾ ਵਿਚਲੀ ਕੁਆਲਿਟੀ ਹੋਵੇ। ਭਾਵੇਂ ਪਾਣੀ ਵਿਚਲਾ ਪ੍ਰਦੂਸ਼ਣ ਅਤੇ ਧਰਤੀ ਨੂੰ ਪਲੀਤ ਕਰਨ ਦਾ ਹੋਵੇ। ਇਸ ਨੂੰ ਰੋਕਣ ਲਈ ਸਮਾਜ ਸੇਵੀ ਸੰਸਥਾ ਵੱਲੋਂ ਆਪਣੇ ਪੱਧਰ 'ਤੇ ਵੀ ਉਪਰਾਲੇ ਕੀਤੇ ਜਾ ਰਹੇ ਹਨ।
ਉਥੇ ਹੀ ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਬਠਿੰਡਾ ਦੇ ਲੋਕ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਸਥਿਤ ਗੋਨਿਆਣਾ ਕਸਬੇ ਨੇੜੇ ਬਣੇ ਹੱਡਾਂ ਰੋੜੀ ਤੋਂ ਬੇਹੱਦ ਤੰਗ ਹਨ। ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਕੁੜੇ ਦੇ ਡੰਪ ਨੂੰ ਲੈਕੇ ਤੰਗ ਸੀ। ਸਾਡੀ ਸੁਣਵਾਈ ਨਹੀਂ ਹੋ ਰਹੀ ਸੀ। ਉੱਤੋਂ ਇਸ ਡੰਪ ਨੂੰ ਹੱਡਾ ਰੋੜੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਕੂੜਾ ਡੰਪ ਨੂੰ ਹੱਡੀ ਹੱਡਾ ਰੋੜੀ ਵਿੱਚ ਤਬਦੀਲ ਕੀਤੇ ਜਾਣ ਤੋਂ ਬਾਅਦ ਆਲੇ ਦੁਆਲੇ ਦੇ ਕਰੀਬ ਇੱਕ ਦਰਜਨ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਕਿਉਂਕਿ ਇਸ ਕੂੜਾ ਡੰਪ ਦੇ ਨਾਲ ਹੀ ਪੀਣ ਦੇ ਪਾਣੀ ਦਾ ਇੱਕੋ ਇੱਕ ਸਰੋਤ, ਸੂਆ ਵਗਦਾ ਹੈ। ਜੋ ਕਰੀਬ ਇੱਕ ਦਰਜਨ ਪਿੰਡਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਕਰਦਾ ਹੈ। ਇਸ ਕੂੜਾ ਡੰਪ ਵਿੱਚ ਪਹਿਲਾਂ ਜਿੱਥੇ ਕੂੜਾ ਕਰਕਟ ਗੋਨਿਆਣਾ ਮੰਡੀ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਦਾ ਸਿੱਟਿਆ ਜਾਂਦਾ ਸੀ।
ਮ੍ਰਿਤਕ ਪਸ਼ੂਆਂ ਦੀ ਬਦਬੂ ਫੈਲੀ ਰਹਿੰਦੀ ਹੈ : ਉੱਥੇ ਹੀ ਹੁਣ ਇਸ ਕੂੜਾ ਡੰਪ ਵਿੱਚ ਹੱਡਾ ਰੋੜੀ ਬਣਾਏ ਜਾਣ ਤੋਂ ਬਾਅਦ ਮ੍ਰਿਤਕ ਪਸ਼ੂ ਸੁੱਟੇ ਜਾਣ ਲੱਗੇ ਹਨ। ਜਿਸ ਕਾਰਨ ਵੱਡੀ ਪੱਧਰ 'ਤੇ ਇਸ ਇਲਾਕੇ ਵਿੱਚ ਮ੍ਰਿਤਕ ਪਸ਼ੂਆਂ ਦੀ ਬਦਬੂ ਫੈਲੀ ਰਹਿੰਦੀ ਹੈ ਨੈਸ਼ਨਲ ਹਾਈਵੇ ਦੇ ਉੱਪਰ ਸਥਿਤ ਹੋਣ ਕਾਰਨ ਅਵਾਰਾ ਕੁੱਤਿਆਂ ਦੇ ਝੁੰਡ ਅਕਸਰ ਹੀ ਵੇਖੇ ਜਾਂਦੇ ਹਨ ਜੋ ਕਿ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਅਤੇ ਕਈ ਵਾਰ ਇਹ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਕੂੜਾ ਡੰਪ ਨੂੰ ਹੱਡਾ ਰੋੜੀ ਵਿੱਚ ਤਬਦੀਲ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ ਵੱਡੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।