ਕੰਪਨੀ ਮਾਲਕਾਂ ਤੋਂ ਪਰੇਸ਼ਾਨ ਮਾਪਿਆਂ ਦੇ ਇਕਲੌਤੇ ਪੁੱਤ ਨੇ ਕੀਤੀ ਖ਼ੁਦਕੁਸ਼ੀ (AMRITSAR REPORTER) ਅੰਮ੍ਰਿਤਸਰ:ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਿਥੇ ਇੱਕ 22 ਸਾਲਾਂ ਨੌਜਵਾਨ ਅਨਮੋਲ ਦਾਸ ਨੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਿਹਲਾਂ ਉਕਤ ਨੌਜਵਾਨ ਵੱਲੋਂ ਇੱਕ ਵੀਡੀਓ ਬਣਾਈ ਗਈ, ਜਿਸ ਵਿੱਚ ਉਸ ਨੇ ਆਪਣੀ ਮੌਤ ਦੀ ਵਜ੍ਹਾ ਵੀ ਦੱਸੀ। ਵੀਡੀਓ ਬਣਾਉਂਦੇ ਹੋਏ ਨੌਜਵਾਨ ਨੇ ਇੱਕ ਚਿੱਠੀ ਵੀ ਨਸ਼ਰ ਕੀਤੀ, ਜਿਸ ਵਿੱਚ ਉਸ ਨੇ ਲਿਖਿਆ ਕਿ ਜਿਸ ਕੰਪਨੀ ਵਿੱਚ ਉਹ ਕੰਮ ਕਰਦਾ ਸੀ ਉਸ ਕੰਪਨੀ ਵਾਲਿਆਂ ਨੇ ਚੋਰੀ ਦਾ ਝੂਠਾ ਇਲਜ਼ਾਮ ਲਾਇਆ ਅਤੇ ਉਸ ਨਾਲ ਕੁਟੱਮਾਰ ਕੀਤੀ, ਜਿਸ ਕਰਕੇ ਉਸ ਨੇ ਪ੍ਰੇਸ਼ਾਨ ਹੋ ਕੇ ਇਹ ਕਦਮ ਚੁੱਕਣ ਦਾ ਸੋਚਿਆ ਹੈ।
ਨੌਜਵਾਨ ਨੇ ਵੀਡੀਓ ਵਿੱਚ ਕਿਹਾ ਕਿ ਇਸ ਕੰਪਨੀ ਵਿੱਚ ਕੰਮ ਕਰਦਿਆਂ ਉਸ ਨੂੰ 10 ਤੋਂ 12 ਸਾਲ ਹੋ ਗਏ ਹਨ, ਹੁਣ ਉਹ ਕੰਪਨੀ ਛੱਡ ਕੇ ਕੀਤੇ ਹੋਰ ਕੰਮ ਕਰਨਾ ਚਾਹੁੰਦਾ ਸੀ ਜੋ ਉਸ ਦੇ ਮਾਲਕਾਂ ਨੂੰ ਚੰਗਾ ਨਹੀਂ ਲੱਗਾ ਤੇ ਉਸ ਉੱਤੇ ਇਲਜ਼ਾਮ ਲੈ ਦਿੱਤੇ ਕਿ ਉਸ ਨੇ ਪੈਸਿਆਂ ਦੇ ਲੈਣ ਦੇਣ 'ਚ ਘਪਲਾ ਕੀਤਾ ਹੈ। ਇਸ ਸੰਬੰਧੀ ਉਸ ਦੇ ਪਰਿਵਾਰ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਗਿਆ ਹੈ। ਉਕਤ ਨੌਜਵਾਨ ਨੇ ਮਰਨ ਤੋਂ ਪਹਿਲਾਂ ਕਿਹਾ ਕਿ ਦੁਕਾਨ ਦਾ ਮਾਲਕ ਤੇ ਉਸ ਵਿੱਚ ਕੰਮ ਕਰਨ ਵਾਲਾ ਮੁਲਾਜ਼ਮ,(ਜਿੰਨਾ ਦੇ ਨਾਮ ਸੁਸਾਈਡ ਨੋਟ ਵਿੱਚ ਲਿਖੇ ਹਨ) ਉਹ ਮੇਰੀ ਮੌਤ ਦੇ ਜਿੰਮੇਵਾਰ ਹੋਣਗੇ'।
'ਮੰਮੀ ਦਾ ਤੇ ਆਪਣਾ ਖਿਆਲ ਰੱਖਣਾ ਦੀਦੀ'
ਉਥੇ ਹੀ ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਜਦੋਂ ਸੁਸਾਈਡ ਨੋਟ ਪੜ੍ਹਿਆ ਤਾਂ ਭੁੱਬਾਂ ਮਾਰ ਕੇ ਭੈਣਾਂ ਰੌਣ ਲੱਗੀਆਂ, ਜਿਸ ਵਿੱਚ ਨੌਜਵਾਨ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਲਿਖਿਆ ਸੀ ਕਿ "ਮੈਂਨੂੰ ਮਾਫ ਕਰਨਾ ਦੀਦੀ, ਆਪਣਾ ਮੰਮੀ ਦਾ ਖਿਆਲ ਰੱਖਣਾਂ"।
ਪਰਿਵਾਰ ਨੇ ਲਗਾਈ ਇਨਸਾਫ ਦੀ ਗੁਹਾਰ
ਉਥੇ ਹੀ ਇਸ ਹਾਲਤ ਵਿੱਚ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਭਰਾ ਇੱਕ ਮੈਡੀਕਲ ਸਟੋਰ 'ਤੇ ਕੰਮ ਕਰਦਾ ਸੀ ਤੇ ਪਿਛਲੇ 12 ਸਾਲ ਤੋਂ ਉਥੇ ਕੰਮ ਕਰ ਰਿਹਾ ਸੀ ਤੇ ਮਾਲਕਾਂ ਉਸ ਨੂੰ ਉਸ ਤੇ ਪੂਰਾ ਭਰੋਸਾ ਸੀ ਤੇ ਸਾਰੀ ਦੁਕਾਨ ਉਹ ਸਾਂਭਦਾ ਸੀ, ਪਰ ਜਦੋਂ ਉਸ ਨੇ ਵੇਖਿਆ ਕਿ ਮੈਂ ਆਪਣੀ ਤਰੱਕੀ ਕਰਨੀ ਹੈ ਤੇ ਮੈਂ ਆਪਣੇ ਘਰ ਨੂੰ ਚਲਾਉਣਾ ਹੈ ਤੇ ਉਸ ਨੂੰ ਕੋਈ ਵਧੀਆ ਕੰਮ ਮਿਲਿਆ ਤਾਂ ਉਸ ਨੇ ਕੰਮ ਛੱਡਣ ਲਈ ਮਾਲਕਾਂ ਨੂੰ ਕਿਹਾ ਤੇ ਮਾਲਕਾਂ ਨੂੰ ਇਹ ਗੱਲ ਰਾਸ ਨਹੀਂ ਆਈ, ਉਸ ਨੂੰ ਟੋਰਚਰ ਵੀ ਕੀਤਾ ਗਿਆ ਤੇ ਉਸ ਨੂੰ ਕੁੱਟਮਾਰ ਵੀ ਕੀਤੀ ਗਈ। ਪੀੜਤ ਪਰਿਵਾਰ ਨੇ ਕਿਹਾ ਕਿ ਅਸੀਂ ਬਿਨਾ ਕਿਸੇ ਸ਼ਰਤ ਦੇ ਪੈਸੇ ਮੋੜਨ ਲਈ ਲਿਖਤੀ ਵੀ ਦਿੱਤਾ ਸੀ ਪਰ ਬਾਵਜੂਦ ਇਸ ਦੇ ਉਹਨਾਂ ਦੇ ਭਰਾ ਨਾਲ ਇਹ ਸਲੂਕ ਕੀਤਾ ਗਿਆ ਕਿ ਅੱਜ ਉਸ ਨੂੰ ਜਾਨ ਗਵਾਉਣੀ ਪਈ। ਇਸ ਕਾਰਨ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
ਪੁਲਿਸ ਨੇ ਜਾਂਚ ਦਾ ਦਿੱਤਾ ਭਰੋਸਾ
ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਦਸ਼ਮੇਸ਼ ਨਗਰ ਇਲਾਕੇ ਵਿੱਚ ਇੱਕ ਨੌਜਵਾਨ ਨਾਲ ਖੁਦਕੁਸ਼ੀ ਕਰ ਲਈ ਗਈ ਹੈ, ਅਸੀਂ ਮੌਕੇ ਤੇ ਪੁੱਜੇ ਹਾਂ ਤੇ ਪਤਾ ਲੱਗਾ ਹੈ ਕਿ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਜਿਨਾਂ ਬੰਦਿਆਂ ਦੇ ਸੂਸਾਈਡ ਵਿੱਚ ਨਾ ਲਿਖੇ ਹਨ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਉਹਨਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।