ਰੂਪਨਗਰ: ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਨਾਮਜਦਗੀ ਫਾਰਮ ਅੱਜ ਰੋਪੜ ਵਿੱਚ ਭਰੇ ਗਏ ਹਨ। ਮਾਲਵਿੰਦਰ ਕੰਗ ਦੇ ਨਾਲ ਕੈਬਨਿਟ ਮੰਤਰੀ ਹਰਜੋਤ ਬੈਂਸ, ਡਿਪਟੀ ਵਿਧਾਨ ਸਭਾ ਸਪੀਕਰ ਜੈ ਕਿਸ਼ਨ ਸਿੰਘ ਰੋੜੀ, ਵਿਧਾਇਕ ਸ਼੍ਰੀ ਚਮਕੌਰ ਸਾਹਿਬ ਤੋਂ ਡਾਕਟਰ ਚਰਨਜੀਤ ਸਿੰਘ ਅਤੇ ਮੌਜੂਦ ਵਿਧਾਇਕ ਦਿਨੇਸ਼ ਚੱਡਾ ਵੀ ਇਸ ਮੌਕੇ ਕੰਗ ਨਾਲ ਸਨ।
ਸ਼੍ਰੀ ਅਨੰਦਪੁਰ ਸਾਹਿਬ ਤੋਂ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਵੱਲੋਂ ਰੋਪੜ ਵਿਖੇ ਭਰੇ ਗਏ ਨਾਮਜਦਗੀ ਫਾਰਮ - AAP candidate Malvinder Singh Kang - AAP CANDIDATE MALVINDER SINGH KANG
AAP candidate Malvinder Singh Kang: ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਨਾਮਜਦਗੀ ਫਾਰਮ ਅੱਜ ਰੋਪੜ ਵਿੱਚ ਭਰੇ ਗਏ ਹਨ।
Published : May 10, 2024, 7:34 PM IST
ਮਾਲਵਿੰਦਰ ਸਿੰਘ ਕੰਗ ਵੱਲੋਂ ਪਾਰਟੀ ਦਾ ਧੰਨਵਾਦ ਕੀਤਾ ਗਿਆ: ਇਸ ਤੋਂ ਪਹਿਲਾਂ ਦਲ ਬਲ ਦੇ ਨਾਲ ਆਮ ਆਦਮੀ ਪਾਰਟੀ ਦੇ ਕਾਰਕੂਨ ਅਤੇ ਸੀਨੀਅਰ ਲੀਡਰ ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ, ਡਿਪਟੀ ਸਪੀਕਰ ਵਿਧਾਨ ਸਭਾ ਜੈ ਕਿਸ਼ਨ ਸਿੰਘ ਰੋੜੀ, ਵਿਧਾਇਕ ਦਿਨੇਸ਼ ਚੱਡਾ ਅਤੇ ਸ੍ਰੀ ਚਮਕੌਰ ਸਾਹਿਬ ਡਾਕਟਰ ਚਰਨਜੀਤ ਸਿੰਘ ਖਾਸ ਤੌਰ ਉੱਤੇ ਮੌਜੂਦ ਰਹੇ। ਇਸ ਮੌਕੇ ਮਾਲਵਿੰਦਰ ਸਿੰਘ ਕੰਗ ਵੱਲੋਂ ਪਾਰਟੀ ਦਾ ਧੰਨਵਾਦ ਕੀਤਾ ਗਿਆ ਅਤੇ ਜਿੱਤ ਦੀ ਉਮੀਦ ਜਾਹਿਰ ਕੀਤੀ ਗਈ। ਇਸ ਮੌਕੇ ਮਾਲਵਿੰਦਰ ਕੰਗ ਨੇ ਕਿਹਾ ਕਿ ਜੇਕਰ ਉਹ ਜਿੱਤਦੇ ਹਨ ਤਾਂ ਲੋਕ ਸਭਾ ਹਲਕੇ ਦਾ ਪੂਰਨ ਤੌਰ ਉੱਤੇ ਵਿਕਾਸ ਕੀਤਾ ਜਾਵੇਗਾ ਅਤੇ ਹੁਣ ਤੱਕ ਜਿਹੜੇ ਕੰਮ ਨਹੀਂ ਹੋਏ ਹਨ, ਉਨ੍ਹਾਂ ਨੂੰ ਪੂਰਨ ਤੌਰ ਉੱਤੇ ਕੀਤਾ ਜਾਵੇਗਾ।
ਸਰਕਾਰਾਂ ਉੱਤੇ ਵਰਦੇ ਹੋਏ ਤਿੱਖੇ ਸ਼ਬਦੀ ਵਾਰ ਕੀਤੇ: ਇਸ ਮੌਕੇ ਮਲਵਿੰਦਰ ਕੰਗ ਨੇ ਪੁਰਾਣੀਆਂ ਸਰਕਾਰਾਂ ਉੱਤੇ ਵਰਦੇ ਹੋਏ ਤਿੱਖੇ ਸ਼ਬਦੀ ਵਾਰ ਕੀਤੇ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਇੱਕ ਬੜਾ ਹੀ ਅਹਿਮ ਹਲਕਾ ਹੈ ਅਤੇ ਇਸ ਦੇ ਵਿਕਾਸ ਦੇ ਲਈ ਹੁਣ ਤੱਕ ਕੋਈ ਜਿਆਦਾ ਕਦਮ ਨਹੀਂ ਚੁੱਕੇ ਗਏ। ਜੇਕਰ ਉਹ ਇੱਥੋਂ ਲੋਕ ਸਭਾ ਦੀ ਨੁਮਾਇੰਦਗੀ ਕਰਦੇ ਹਨ ਤਾਂ ਉਹ ਹਰ ਜਰੂਰੀ ਕਦਮ ਚੁੱਕਣਗੇ। ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਹੋਏ ਵਾਅਦੇ ਉਹ ਪੂਰੇ ਵੀ ਕਰਨਗੇ।
- ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਪਰਦਾਫਾਸ਼; ਕਰੀਬ 15 ਕਰੋੜ ਤੋਂ ਵੱਧ ਦੀ ਹੈਰੋਇਨ ਅਤੇ ਆਈਸ ਜ਼ਬਤ, ਤਸਕਰ ਵੀ ਗ੍ਰਿਫ਼ਤਾਰ - Amritsar police arreste traffickers
- ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਫਿਰੋਜ਼ਪੁਰ ਪਹੁੰਚੇ ਸ਼ੇਰ ਸਿੰਘ ਘੁਬਾਇਆ, ਕਿਹਾ- ਹਲਕੇ 'ਚ ਪਹਿਲ ਦੇ ਅਧਾਰ 'ਤੇ ਕਰਾਏ ਜਾਣਗੇ ਕੰਮ - Sher Singh Ghubaya in Ferozepur
- ਸ਼ਹੀਦ ਸੁਖਦੇਵ ਸਿੰਘ ਉਮਰਾ ਨੰਗਲ ਦੀ ਸਲਾਨਾ ਬਰਸੀ ਮਨਾਈ - SHAHEED SUKHDEV SINGH UMRA NANGAL