ਲੁਧਿਆਣਾ:ਲੁਧਿਆਣਾ ਵਿੱਚ ਕੌਂਸਲਰਾਂ ਦਾ ਕਾਰਜਕਾਲ ਤਕਰੀਬਨ ਦੋ ਸਾਲ ਪਹਿਲਾਂ ਖ਼ਤਮ ਹੋ ਚੁੱਕਾ ਹੈ ਅਤੇ ਉਨ੍ਹਾਂ ਤੋਂ ਸਾਰੀਆਂ ਤਾਕਤਾਂ ਐਮਐਲਏ ਆਪਣੇ ਹੱਥ ਵਿੱਚ ਲੈ ਚੁੱਕੇ ਹਨ। ਬੇਸ਼ੱਕ ਲੁਧਿਆਣਾ ਦੀ ਵਾਰਡਬੰਦੀ ਵੀ ਨਵੇਂ ਸਿਰੇ ਤੋਂ ਹੋ ਚੁੱਕੀ ਹੈ ਪਰ ਚੋਣਾਂ ਦੀ ਕੋਈ ਵੀ ਤਰੀਕ ਨਿਸ਼ਚਿਤ ਨਹੀਂ ਕੀਤੀ ਗਈ ਅਤੇ ਕੌਂਸਲਰਾਂ ਦੀਆਂ ਤਾਕਤਾਂ ਵਿਧਾਇਕਾਂ ਨੂੰ ਦੇ ਦਿੱਤੀਆਂ ਗਈਆਂ ਹਨ। ਇਸ ਤਹਿਤ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਜਾਂ ਫਿਰ ਮੋਹਰਾਂ ਅਦਿ ਲਗਵਾਉਣ ਲਈ ਵਿਧਾਇਕਾਂ ਦੇ ਦਫਤਰ ਜਾਣਾ ਪੈਂਦਾ ਹੈ। ਜਿਸ ਨੂੰ ਲੈ ਕੇ ਲੁਧਿਆਣਾ ਦੇ ਸਾਬਕਾ ਕਾਂਗਰਸੀ ਕੌਂਸਲਰ ਡਿਪਟੀ ਕਮਿਸ਼ਨਰ ਦਫਤਰ ਪਹੁੰਚੇ ਅਤੇ ਉਨ੍ਹਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿ ਆਪ ਵਾਲਿਆਂ ਦੀ ਮਨਮਾਣੀ ਤੋਂ ਲੋਕ ਅੱਕ ਚੁਕੇ ਹਨ। ਇਸ ਲਈ ਕਾਰਪੋਰੇਸ਼ਨ ਚੋਣਾਂ ਕਰਵਾਈਆਂ ਜਾਣ ਨਹੀਂ, ਤਾਂ ਕੌਂਸਲਰਾਂ ਦੀ ਤਾਕਤ ਵਾਪਸ ਸੌਂਪੀ ਜਾਵੇ ਤਾਂ ਜੋ ਲੋਕ ਪਰੇਸ਼ਾਨ ਨਾ ਹੋਣ।
ਜਲਦੀ ਚੋਣਾਂ ਕਰਵਾਉਣ ਲਈ ਡੀਸੀ ਨੂੰ ਸੌਪਿਆ ਮੰਗ ਪੱਤਰ:ਇਸ ਮੌਕੇ ਗੱਲ ਬਾਤ ਕਰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਆਮ ਲੋਕ ਪਰੇਸ਼ਾਨ ਹੋ ਰਹੇ ਹਨ। ਲੋਕਾਂ ਨੂੰ ਹਰ ਛੋਟਾ ਵੱਡਾ ਕੰਮ ਕਰਵਾਉਣ ਲਈ ਵਿਧਾਇਕਾਂ ਦੇ ਦਫਤਰਾਂ 'ਚ ਧੱਕੇ ਖਾਣੇ ਪੈਂਦੇ ਹਨ। ਉਹਨਾਂ ਨੇ ਕਿਹਾ ਕਿ 95 ਕੌਂਸਲਰਾਂ ਦੀ ਤਾਕਤ ਦਾ ਆਨੰਦ ਸੀ ਵਿਧਾਇਕ ਮਾਨ ਰਹੇ ਹਨ ਅਤੇ ਉਨਾਂ ਦੇ ਵਾਰਡ ਇੰਚਾਰਜ ਆਪਣੀਆਂ ਮਨਮਰਜੀਆਂ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਚੋਣਾਂ ਕਰਵਾਉਣ ਤੋਂ ਡਰਦੀ ਹੈ, ਕਿਉਂਕਿ ਹਾਰ ਦਾ ਡਰ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਕਿ ਜਲਦ ਤੋਂ ਜਲਦ ਚੋਣਾਂ ਕਰਵਾਈਆਂ ਜਾਣ, ਜਿਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਇੱਕ ਭਰੋਸਾ ਵੀ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੀਆਂ ਦੁਕਾਨਦਾਰੀਆਂ ਚਲਾ ਰਹੇ ਹਨ, ਅੱਜ ਤੱਕ ਕਦੇ ਵੀ ਅਜਿਹਾ ਨਹੀਂ ਹੋਇਆ ਸੀ ਕਿ ਚੋਣਾਂ ਲੇਟ ਹੋਣ 'ਤੇ ਕੌਂਸਲਰਾਂ ਦੀਆਂ ਤਾਕਤਾਂ ਖ਼ਤਮ ਕਰ ਦਿੱਤੀਆਂ ਜਾਣ।
ਸਾਬਕਾ ਕਾਂਗਰਸੀ ਮੇਅਰ ਨੇ ਆਪ ਵਿਧਾਇਕਾਂ 'ਤੇ ਲਾਏ ਮਨਮਾਨੀ ਦੇ ਇਲਜ਼ਾਮ, ਕਿਹਾ-ਜਲਦ ਕਰਵਾਈ ਜਾਵੇ ਨਿਗਮ ਚੋਣ - Ludhiana Corporation Election - LUDHIANA CORPORATION ELECTION
CONGRESS VS AAP : ਲੁਧਿਆਣਾ ਵਿਖੇ ਡੀਸੀ ਦਫਤਰ ਪਹੁੰਚੁੇ ਕਾਂਗਰਸੀ ਕੌਂਸਲਰ ਨੇ ਕਿਹਾ ਆਪ ਵਿਧਾਇਕ ਅਤੇ ਵਾਰਡ ਪ੍ਰਧਾਨ ਆਪਣੀਆਂ ਮਨਮਰਜ਼ੀਆਂ ਕਰ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ, ਇਸ 'ਤੇ ਆਪ ਵਿਧਾਇਕ ਨੇ ਵੀ ਠੋਕਵਾਂ ਜਵਾਬ ਦਿੱਤਾ।
Published : Jul 30, 2024, 10:15 AM IST
ਵਿਰੋਧੀਆਂ ਨੂੰ ਦਿੱਤਾ ਠੋਕਵਾਂ ਜਵਾਬ: ਆਪ ਵਿਧਾਇਕ ਵੱਲੋਂ ਇਸ ਨੂੰ ਲੈ ਕੇ ਸਫਾਈ ਦਿੱਤੀ ਗਈ ਹੈ ਤੇ ਜਵਾਬ ਦਿੰਦੇ ਹੋਏ ਕਿਹਾ ਗਿਆ ਕਿ ਪ੍ਰਕਿਰਿਆ ਅਨੁਸਾਰ ਹੀ ਚੋਣਾਂ ਕਰਵਾਈਆਂ ਜਾਣਗੀਆਂ ਤੇ ਜਲੰਧਰ ਵਾਲੇ ਹਾਲ ਹੀ ਲੁਧਿਆਣਾ ਵਿੱਚ ਹੋਣਗੇ। ਵਿਧਾਇਕ ਪੱਪੀ ਪਰਾਸ਼ਰ ਨੇ ਕਿਹਾ ਕਿ ਵੱਡੀ ਜਿੱਤ ਆਮ ਆਦਮੀ ਪਾਰਟੀ ਹੀ ਪ੍ਰਾਪਤ ਕਰੇਗੀ। ਉਹਨਾਂ ਨੇ ਕਿਹਾ ਕਿ ਪੁਰਾਣੀਆਂ ਪਾਰਟੀਆਂ ਅਤੇ ਪੁਰਾਣੇ ਸਰਕਾਰ ਵੱਲੋਂ ਬੇਨਿਯਮੀ ਕੀਤੀ ਗਈ ਸੀ, ਜਿਸ ਦੇ ਚਲਦਿਆਂ ਵਾਰਡ ਬੰਦੀ ਦੀ ਜਰੂਰਤ ਪਈ ਅਤੇ ਨਵੀਂ ਵਾਰਡਬੰਦੀ ਕਰ ਦਿੱਤੀ ਗਈ ਹੈ। ਜਲਦ ਹੀ ਚੋਣਾਂ ਕਰਵਾਈਆਂ ਜਾਣ। ਉਨ੍ਹਾਂ ਨੇ ਕਿਹਾ ਕਿ ਇਲਜ਼ਾਮ ਲਗਾਉਣੇ ਬਹੁਤ ਸੌਖੇ ਹਨ, ਜੇਕਰ ਕੁੱਝ ਗ਼ਲਤ ਹੋ ਰਿਹਾ ਹੈ, ਤਾਂ ਉਸ ਦੇ ਸਬੂਤ ਦਿੱਤੇ ਜਾਣ।