ETV Bharat / entertainment

ਸੁਰਜੀਤ ਭੁੱਲਰ ਨੇ ਕੀਤਾ ਨਵੇਂ ਗੀਤ ਦਾ ਐਲਾਨ, ਜਲਦ ਹੋਏਗਾ ਰਿਲੀਜ਼ - SURJIT BHULLAR

ਹਾਲ ਹੀ ਵਿੱਚ ਸੁਰਜੀਤ ਭੁੱਲਰ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

ਸੁਰਜੀਤ ਭੁੱਲਰ
ਸੁਰਜੀਤ ਭੁੱਲਰ (ਈਟੀਵੀ ਭਾਰਤ ਪੱਤਰਕਾਰ)
author img

By ETV Bharat Entertainment Team

Published : Jan 5, 2025, 4:58 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਦੇ ਖੇਤਰ ਵਿੱਚ ਵਿਲੱਖਣ ਹੋਂਦ ਅਤੇ ਮਿਸਾਲ ਗਾਇਕੀ ਦਾ ਪ੍ਰਗਟਾਵਾ ਲਗਾਤਾਰ ਕਰਵਾ ਰਹੇ ਹਨ ਗਾਇਕ ਸੁਰਜੀਤ ਭੁੱਲਰ, ਜੋ ਅਪਣਾ ਇੱਕ ਹੋਰ ਨਵਾਂ ਗਾਣਾ 'ਸੁਪਨਾ' ਲੈ ਕੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਅਧੀਨ ਸੱਜਿਆ ਇਹ ਗਾਣਾ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਵੇਗਾ।

"ਸੁਰਜੀਤ ਭੁੱਲਰ" ਵੱਲੋਂ ਅਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਸੋਲੋ ਟ੍ਰੈਕ ਦਾ ਮਿਊਜ਼ਿਕ ਗੋਲਡੀ ਗਿੱਲ ਵੱਲੋਂ ਤਿਆਰ ਕੀਤਾ ਗਿਆ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਪੰਜਾਬੀ ਗਾਣਿਆ ਦੀ ਸੰਗੀਤਬੱਧਤਾ ਨੂੰ ਅੰਜ਼ਾਮ ਦੇ ਚੁੱਕੇ ਹਨ।

ਸੋਲੋ ਅਤੇ ਦੋਗਾਣਾ ਗਾਇਕੀ ਵਿੱਚ ਬਰਾਬਰਤਾ ਨਾਲ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਇਜ਼ਹਾਰ ਕਰਵਾ ਰਹੇ ਸੁਰਜੀਤ ਭੁੱਲਰ ਦੇ ਉਕਤ ਸਦਾ ਬਹਾਰ ਗਾਣੇ ਦੇ ਬੋਲ ਵਿੱਕੀ ਭੁੱਲਰ ਵੱਲੋਂ ਰਚੇ ਗਏ ਹਨ, ਜਿੰਨ੍ਹਾਂ ਵੱਲੋਂ ਲਿਖੇ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।

ਅੱਜ ਪਹਿਲਾਂ ਲੁੱਕ ਜਾਰੀ ਹੁੰਦਿਆਂ ਹੀ ਸੰਗੀਤਕ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਵਿੱਚ ਅਪਣੇ ਚਿਰ ਪਰਿਚਤ ਗਾਇਕੀ ਅਤੇ ਫੀਚਰਿੰਗ ਅੰਦਾਜ਼ ਨੂੰ ਮੁੜ ਦੁਹਰਾਉਂਦੇ ਨਜ਼ਰੀ ਪੈਣਗੇ ਇਹ ਬਾਕਮਾਲ ਗਾਇਕ ਅਤੇ ਪ੍ਰੋਫਾਰਮਰ, ਜਿੰਨ੍ਹਾਂ ਦੀ ਉਮਦਾ ਗਾਇਕੀ ਦਾ ਜਾਦੂ ਦੇਸ਼ ਵਿਦੇਸ਼ ਦੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ।

ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਦੋਗਾਣਿਆਂ ਨਾਲ ਸੰਗੀਤਕ ਪਿੜ੍ਹਾਂ 'ਚ ਹਾਲੇ ਵੀ ਛਾਏ ਹੋਏ ਗਾਇਕ ਸੁਰਜੀਤ ਭੁੱਲਰ ਜਲਦ ਹੀ ਅਪਣੇ ਕੁਝ ਹੋਰ ਦੋਗਾਣਾ ਗੀਤ ਵੀ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨਗੇ, ਜਿਸ ਸੰਬੰਧਤ ਰਿਕਾਡਿੰਗ ਸਿਲਸਿਲਾ ਵੀ ਉਨ੍ਹਾਂ ਵੱਲੋਂ ਆਰੰਭਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.