ਹੈਦਰਾਬਾਦ: BSNL ਆਏ ਦਿਨ ਆਪਣੇ ਗ੍ਰਾਹਕਾਂ ਲਈ ਨਵੇਂ ਪਲੈਨਸ ਪੇਸ਼ ਕਰਦਾ ਰਹਿੰਦਾ ਹੈ। ਹੁਣ ਕੰਪਨੀ ਨੇ ਇੱਕ ਹੋਰ ਨਵਾਂ ਪਲੈਨ ਪੇਸ਼ ਕੀਤਾ ਹੈ। ਇਹ ਸਾਲਾਨਾ ਪਲੈਨ ਹੈ। ਦੱਸ ਦੇਈਏ ਕਿ ਪਿਛਲੇ ਸਾਲ ਜੀਓ ਅਤੇ ਏਅਰਟਲ ਵਰਗੀਆਂ ਕੰਪਨੀਆਂ ਨੇ ਆਪਣੇ ਰਿਚਾਰਜ ਪਲੈਨਸ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਲੋਕ BSNL ਵੱਲ ਵਧਣ ਲੱਗੇ ਸੀ। ਇਸ ਲਈ ਕੰਪਨੀ ਗ੍ਰਾਹਕਾਂ ਨੂੰ ਆਪਣੇ ਵੱਲ ਹੋਰ ਖਿੱਚਣ ਲਈ ਨਵੇਂ ਪਲੈਨਸ ਲਿਆਉਦੀ ਰਹਿੰਦੀ ਹੈ।
1999 ਰੁਪਏ ਵਾਲਾ ਪਲੈਨ
BSNL ਨੇ 1999 ਰੁਪਏ ਵਾਲਾ ਪ੍ਰੀਪੇਡ ਪਲੈਨ ਲਾਂਚ ਕੀਤਾ ਹੈ। ਇਹ ਪਲੈਨ ਉਨ੍ਹਾਂ ਗ੍ਰਾਹਕਾਂ ਲਈ ਫਾਇਦੇਮੰਦ ਹੋ ਸਕਦਾ ਹੈ, ਜੋ ਸਸਤੇ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਪਲੈਨ ਦੀ ਭਾਲ ਕਰ ਰਹੇ ਹਨ। ਜੇਕਰ ਤੁਸੀਂ ਹੁਣ ਇਸ ਪਲੈਨ ਨਾਲ ਰਿਚਾਰਜ ਕਰਦੇ ਹੋ ਤਾਂ ਤੁਹਾਨੂੰ ਫਿਰ ਰਿਚਾਰਜ ਸਾਲ 2026 'ਚ ਕਰਵਾਉਣਾ ਹੋਵੇਗਾ, ਕਿਉਕਿ ਇਹ ਪਲੈਨ ਸਾਲ ਭਰ ਚੱਲੇਗਾ। ਇਸਦੀ ਵੈਲਿਡੀਟੀ 365 ਦਿਨਾਂ ਤੋਂ ਜ਼ਿਆਦਾ ਹੈ।
![BSNL 1999 RUPEES PLAN](https://etvbharatimages.akamaized.net/etvbharat/prod-images/05-01-2025/23261266_jjsddd.jpeg)
1999 ਰੁਪਏ ਵਾਲੇ ਪਲੈਨ ਦੇ ਫਾਇਦੇ
1999 ਰੁਪਏ ਵਾਲੇ ਪਲੈਨ 'ਚ ਗ੍ਰਾਹਕਾਂ ਨੂੰ ਕਈ ਲਾਭ ਮਿਲਣਗੇ। ਇਸ ਪਲੈਨ ਦੇ ਤਹਿਤ ਗ੍ਰਾਹਕ ਪੂਰੇ 365 ਦਿਨਾਂ ਤੱਕ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦਾ ਲਾਭ ਲੈ ਸਕਦੇ ਹਨ। ਇਸਦੇ ਤਹਿਤ 600GB ਤੱਕ ਦਾ ਡਾਟਾ ਮਿਲਦਾ ਹੈ। ਇਸ ਪਲੈਨ 'ਚ ਹਰ ਦਿਨ 100 ਫ੍ਰੀ SMS ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ। BSNL ਦਾ ਇਹ ਪਲੈਨ ਸਿਰਫ਼ ਕਾਲਿੰਗ ਅਤੇ ਡਾਟਾ ਤੱਕ ਹੀ ਸੀਮਿਤ ਨਹੀਂ ਸਗੋਂ ਇਸ 'ਚ 30 ਦਿਨਾਂ ਲਈ Eros Now ਅਤੇ Lokdhun ਦਾ ਫ੍ਰੀ ਸਬਸਕ੍ਰਿਪਸ਼ਨ ਵੀ ਮਿਲਦਾ ਹੈ।
ਇਹ ਵੀ ਪੜ੍ਹੋ:-