ਚੰਡੀਗੜ੍ਹ: ਕਿਸੇ ਸਮੇਂ ਪੰਜਾਬੀ ਸੰਗੀਤ ਜਗਤ ਦੀ ਸਭ ਤੋਂ ਜਿਆਦਾ ਸੁਣੀ ਜਾਣ ਵਾਲੀ ਗਾਇਕਾ ਮਿਸ ਪੂਜਾ ਨੇ ਹਾਲ ਹੀ ਵਿੱਚ ਆਪਣਾ ਸ਼ਾਨਦਾਰ ਕਮਬੈਕ ਕੀਤਾ ਹੈ, ਹਾਲ ਹੀ ਵਿੱਚ ਰਿਲੀਜ਼ ਹੋਏ ਕਈ ਗੀਤਾਂ ਨਾਲ ਗਾਇਕਾ ਕਾਫੀ ਚਰਚਾ ਹਾਸਿਲ ਕਰ ਰਹੀ ਹੈ, ਇਸ ਸਭ ਦੇ ਨਾਲ ਹੀ ਗਾਇਕਾ ਆਏ ਦਿਨ ਆਪਣੇ ਇੰਸਟਾਗ੍ਰਾਮ ਉਤੇ ਫਨੀ ਵੀਡੀਓਜ਼ ਵੀ ਸਾਂਝੀਆਂ ਕਰਦੀ ਰਹਿੰਦੀ ਹੈ, ਜੋ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਉਂਦੀਆਂ ਹਨ।
ਹੁਣ ਇੱਥੇ ਅਸੀਂ ਗਾਇਕਾ ਦੀਆਂ ਕੁੱਝ ਫਨੀ ਵੀਡੀਓਜ਼ ਹੀ ਲੈ ਕੇ ਆਏ ਹਾਂ, ਜੋ ਯਕੀਨਨ ਤੁਹਾਡੇ ਮੂਡ ਨੂੰ ਤਰੋ-ਤਾਜ਼ਾ ਕਰ ਦੇਣਗੀਆਂ, ਜਿਸਨੂੰ ਦੇਖ ਕੇ ਕੋਈ ਵੀ ਹੱਸਣ ਲਈ ਮਜ਼ਬੂਰ ਹੋ ਜਾਵੇਗਾ। ਗਾਇਕਾ ਦੀਆਂ ਇਹਨਾਂ ਵੀਡੀਓਜ਼ ਨੂੰ ਲੱਖਾਂ ਲੋਕਾਂ ਦੁਆਰਾ ਪਸੰਦ ਕੀਤਾ ਜਾਂਦਾ ਹੈ।
ਇਸ ਦੌਰਾਨ ਜੇਕਰ ਗਾਇਕਾ ਮਿਸ ਪੂਜਾ ਬਾਰੇ ਹੋਰ ਚਰਚਾ ਕਰੀਏ ਤਾਂ ਮਿਸ ਪੂਜਾ ਦਾ ਜਨਮ 1980 ਦੌਰਾਨ ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਤੋਂ ਥੋੜ੍ਹੀ ਹੀ ਦੂਰੀ ਉਤੇ ਸਥਿਤ ਰਾਜਪੁਰਾ ਵਿੱਚ ਹੋਇਆ ਹੈ, ਪੂਜਾ ਨੇ ਮੁੱਢਲੀ ਪੜ੍ਹਾਈ ਵੀ ਇੱਥੋਂ ਹੀ ਪ੍ਰਾਪਤ ਕੀਤੀ ਹੈ, ਇਸ ਤੋਂ ਇਲਾਵਾ ਪੂਜਾ ਨੇ ਐੱਮ.ਏ ਦੀ ਡਿਗਰੀ ਸੰਗੀਤ ਵਿੱਚ ਹਾਸਿਲ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਮਿਸ ਪੂਜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਧਾਰਮਿਕ ਗੀਤਾਂ ਨਾਲ ਕੀਤੀ ਸੀ, ਬਹੁਤ ਥੋੜ੍ਹੇ ਸਮੇਂ ਵਿੱਚ ਗਾਇਕਾ ਪੰਜਾਬੀ ਸੰਗੀਤ ਜਗਤ ਦਾ ਚਰਚਿਤ ਚਿਹਰਾ ਬਣ ਗਈ।
ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਮਿਸ ਪੂਜਾ ਨੇ ਬਾਲੀਵੁੱਡ ਫਿਲਮ ਵਿੱਚ ਵੀ ਆਪਣੀ ਅਵਾਜ਼ ਨਾਲ ਸੱਜਿਆ ਗੀਤ ਦਿੱਤਾ ਹੈ, ਜਿਸ ਤੋਂ ਬਾਅਦ ਗਾਇਕਾ ਨੂੰ ਹੋਰ ਵੀ ਪਹਿਚਾਣ ਮਿਲੀ ਹੈ। ਇਸ ਸਮੇਂ ਗਾਇਕਾ ਆਪਣੇ ਪਰਿਵਾਰ ਸਮੇਤ ਵਿਦੇਸ਼ ਵਿੱਚ ਰਹਿੰਦੀ ਹੈ ਅਤੇ ਆਏ ਦਿਨ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਪੰਜਾਬੀ ਸੰਗੀਤ ਜਗਤ ਵਿੱਚ ਗਾਇਕਾ 'ਰੌਂਗ ਨੰਬਰ', 'ਦਿਲ ਨਹੀਂ ਲੱਗਣਾ' ਅਤੇ 'ਪੈਟਰੋਲ' ਵਰਗੇ ਸਦਾ ਬਹਾਰ ਗੀਤਾਂ ਲਈ ਜਾਣੀ ਜਾਂਦੀ ਹੈ। ਗਾਇਕਾ ਨੂੰ ਇੰਸਟਾਗ੍ਰਾਮ ਉਤੇ 2.8 ਮਿਲੀਅਨ ਲੋਕ ਫਾਲੋ ਕਰਦੇ ਹਨ।
ਇਹ ਵੀ ਪੜ੍ਹੋ: