ਤਰਨਤਾਰਨ: ਤਰਨਤਾਰਨ ਦੇ ਪਿੰਡ ਸੰਗਤਪੁਰਾ ਵਿੱਚ ਵੀਰਵਾਰ ਨੂੰ ਸਥਿਤ ਗੁਰਦੁਆਰਾ ਬਾਬਾ ਦਰਸ਼ਨ ਦਾਸ ਦੇ ਦੀਵਾਨ ਹਾਲ ਦੇ ਲੈਂਟਰ ਦੀ ਸੇਵਾ ਚੱਲ ਰਹੀ ਸੀ। ਉਸੇ ਵੇਲ੍ਹੇ ਅਚਾਨਕ ਉਸਾਰੀ ਅਧੀਨ ਲੈਂਟਰ ਡਿੱਗ ਗਿਆ। ਇਸਦੇ ਮਲਬੇ ਹੇਠ ਆਉਣ ਨਾਲ ਅੱਧੇ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ, ਜਦਕਿ ਕਈਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਦੱਸ ਦਈਏ ਕਿ ਲੈਂਟਰ ਦੀ ਸੇਵਾ ਲਈ ਸਥਾਨਕ ਲੋਕਾਂ ਤੋਂ ਇਲਾਵਾ 60 ਤੋਂ ਵੱਧ ਮਜ਼ਦੂਰਾਂ ਨੂੰ ਵੀ ਲਗਾਇਆ ਗਿਆ ਸੀ। ਅਚਾਨਕ ਲੈਂਟਰ ਹੇਠਾਂ ਡਿੱਗ ਗਿਆ।
13 ਵਿਅਕਤੀ ਮਲਬੇ ਹੇਠਾਂ ਦਬੇ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖਡੂਰ ਸਾਹਿਬ ਦੇ ਐਸਡੀਐਮ ਸਚਿਨ ਪਾਠਕ ਨੇ ਦੱਸਿਆ ਕਿ ਇਹ ਹਾਦਸਾ ਉਸ ਟਾਈਮ ਵਰਤਿਆ ਜਦੋਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਤੇ ਲੈਂਟਰ ਪੈ ਰਿਹਾ ਸੀ ਤਾਂ ਅਚਾਨਕ ਥੱਲਿਓਂ ਬੀਮ ਖਿਸਕਣ ਕਾਰਨ ਇਹ ਸਾਰੇ ਦਾ ਸਾਰਾ ਲੈਂਟਰ ਡਿੱਗ ਪਿਆ। ਇਸ ਉੱਪਰ ਕੰਮ ਕਰ ਰਹੇ ਕੁਝ ਵਿਅਕਤੀ ਅਤੇ ਥੱਲੇ ਕੰਮ ਕਰ ਰਹੇ 13 ਵਿਅਕਤੀ ਇਸਦੇ ਥੱਲੇ ਨੱਪੇ ਗਏ ਜਿੰਨਾਂ ਨੂੰ ਰੈਸਕਿਊ ਕਰਕੇ ਬਾਹਰ ਕੱਢ ਲਿਆ ਗਿਆ ਹੈ ਅਤੇ ਪੰਜ ਵਿਅਕਤੀ ਜੋ ਕਿ ਗੰਭੀਰ ਕਾਫੀ ਗੰਭੀਰ ਹਨ।