ਲੁਧਿਆਣਾ: ਪੰਜਾਬੀ ਦੇ ਉੱਘੇ ਕਵੀ ਸੁਰਜੀਤ ਪਾਤਰ ਦਾ ਅੱਜ ਦੇਹਾਂਤ ਹੋ ਗਿਆ ਹੈ। ਅੱਜ ਸਵੇਰੇ ਤੜਕਸਾਰ 5 ਵਜੇ ਉਹਨਾਂ ਨੇ ਅੰਤਿਮ ਸਾਹ ਲਏ, ਦੇਰ ਰਾਤ ਉਹ ਕਿਸੇ ਸਮਾਗਮ ਤੋਂ ਘਰ ਪਰਤੇ ਸਨ, ਜਿਸ ਤੋਂ ਬਾਅਦ ਜਦੋਂ ਸਵੇਰੇ ਉਹਨਾਂ ਨੂੰ ਉਠਾਉਣ ਲਈ ਉਹਨਾਂ ਦੀ ਧਰਮ ਪਤਨੀ ਨੇ ਜਗਾਇਆ ਤਾਂ ਉਹ ਸੁੱਤੇ ਹੀ ਰਹਿ ਗਏ। ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ, ਜਿਸ ਕਰਕੇ ਉਹਨਾਂ ਦੀ ਮੌਤ ਹੋਈ ਹੈ।
ਸੁਰਜੀਤ ਪਾਤਰ ਦਾ ਸੋਮਵਾਰ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ, ਬੇਟਾ ਆਸਟ੍ਰੇਲੀਆ ਤੋਂ ਪਰਤ ਰਿਹੈ ਲੁਧਿਆਣਾ - Surjit Patar Funeral - SURJIT PATAR FUNERAL
Surjit Patar Funeral: ਲੁਧਿਆਣਾ ਵਿੱਚ ਸੁਰਜੀਤ ਪਾਤਰ ਨੇ ਅੱਜ ਆਪਣੇ ਸਾਹ ਪੂਰੇ ਕੀਤੇ ਹਨ ਅਤੇ ਹੁਣ ਉਨ੍ਹਾਂ ਦੇ ਬੇਟੇ ਦੀ ਆਸਟ੍ਰੇਲੀਆ ਤੋਂ ਵਾਪਸੀ ਦੀ ਉਡੀਕ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਉਨ੍ਹਾਂ ਦਾ ਬੇਟਾ ਘਰ ਪਹੁੰਚੇਗਾ ਅਤੇ ਫਿਰ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
Published : May 11, 2024, 12:03 PM IST
ਸੋਮਵਾਰ ਨੂੰ ਉਹਨਾਂ ਦਾ ਅੰਤਿਮ ਸਸਕਾਰ: ਉਹਨਾਂ ਦੀ ਮ੍ਰਿਤਕ ਦੇਹ ਨੂੰ ਲੁਧਿਆਣਾ ਦੇ ਹੀਰੋ ਹਾਰਟ ਹਸਪਤਾਲ ਦੇ ਵਿੱਚ ਐਂਬੂਲੈਂਸ ਰਾਹੀਂ ਘਰ ਤੋਂ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦੋ ਦਿਨ ਰੱਖਿਆ ਜਾਵੇਗਾ ਅਤੇ ਸੋਮਵਾਰ ਨੂੰ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਲੁਧਿਆਣਾ ਦੀ ਡਿਪਟੀ ਕਮਿਸ਼ਨਰ ਉਹਨਾਂ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਦੱਸਿਆ ਕਿ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹਨਾਂ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਹਾਂ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਹ ਦੇਰ ਰਾਤ ਸੁੱਤੇ ਹੀ ਰਹਿ ਗਏ। ਉਹਨਾਂ ਕਿਹਾ ਕਿ ਅਜਿਹੀ ਦੁੱਖ ਦੀ ਘੜੀ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪਰਿਵਾਰ ਦੇ ਨਾਲ ਹੈ।
- ਸੁਰਜੀਤ ਪਾਤਰ ਦੇ ਦੇਹਾਂਤ 'ਤੇ ਪੰਜਾਬ ਦੀਆਂ ਉਘੀਆਂ ਸ਼ਖਸੀਅਤਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ - grief on death of Surjit Patar
- ਮਰਹੂਮ ਕਵੀ ਸੁਰਜੀਤ ਪਾਤਰ ਨੇ ਪੰਜਾਬ ਦੇ ਕਾਵਿ ਜਗਤ ਨੂੰ ਦਿੱਤੀ ਸੀ ਨਵੀਂ ਉਡਾਣ, ਕਈ ਕਵਿਤਾਵਾਂ ਪੂਰੇ ਵਿਸ਼ਵ 'ਚ ਹਨ ਮਸ਼ਹੂਰ - Patars contribution to poetry
- ਦਵਾਈਆਂ ਹੀ ਨਹੀਂ ਸਗੋਂ ਗੈਸ ਸਿਲੰਡਰ ਵੀ ਹੁੰਦਾ ਹੈ ਐਕਸਪਾਇਰੀ ਡੇਟ, ਅੱਜ ਹੀ ਤਰੀਕ ਕਰੋ ਚੈੱਕ - Expiry Date Of Gas Cylinder
ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ: ਇਸ ਦੌਰਾਨ ਉਹਨਾਂ ਦੇ ਸਾਥੀਆਂ ਨੇ ਦੱਸਿਆ ਕਿ ਦੇਰ ਰਾਤ ਉਹ ਸਮਾਗਮ ਤੋਂ ਪਰਤੇ ਸਨ। ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦਾ ਇੱਕ ਬੇਟਾ ਲੁਧਿਆਣਾ ਦੇ ਵਿੱਚ ਹੀ ਰਹਿੰਦੇ ਹਨ ਜਦੋਂ ਕਿ ਉਹਨਾਂ ਦਾ ਇੱਕ ਹੋਰ ਬੇਟਾ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਅਤੇ ਉਸਦੀ ਉਡੀਕ ਤੋਂ ਬਾਅਦ ਹੀ ਅੰਤਿਮ ਸੰਸਕਾਰ ਸੁਰਜੀਤ ਪਾਤਰ ਦਾ ਕੀਤਾ ਜਾਵੇਗਾ। ਸੁਰਜੀਤ ਪਾਤਰ ਦੀ ਮ੍ਰਿਤਕ ਦੇ ਨੂੰ ਫਿਲਹਾਲ ਲੁਧਿਆਣਾ ਦੇ ਹੀਰੋ ਹਾਰਟ ਹਸਪਤਾਲ ਦੇ ਵਿੱਚ ਰਖਵਾਇਆ ਗਿਆ ਹੈ। ਸਵੇਰ ਤੋਂ ਹੀ ਉਹਨਾਂ ਦੇ ਚਾਹੁਣ ਵਾਲੇ ਆ ਅਤੇ ਉਹਨਾਂ ਦੇ ਸਾਥੀ ਘਰ ਅਫਸੋਸ ਦੇ ਲਈ ਪਹੁੰਚ ਰਹੇ ਹਨ। ਉਹਨਾਂ ਨੇ ਕਿਹਾ ਹੈ ਕਿ ਇਹ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ।