ਸੰਗਰੂਰ: "ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲਿਓ" ਇਸ ਗੀਤ ਨੂੰ ਹਰ ਕਿਸੇ ਨੇ ਸੁਣਿਆ ਅਤੇ ਮਹਿਸੂਸ ਕੀਤਾ ਹੋਵੇਗਾ। ਇੱਕ ਅਜਿਹਾ ਇਨਸਾਨ ਜਿਸ ਦੀ ਬੁੱਕਲ 'ਚ ਪਿਆਰ ਦਾ ਨਿੱਘ, ਚਿੰਤਾਵਾਂ ਦਾ ਖਾਤਮਾ ਅਤੇ ਸਕੂਨ ਹੀ ਸਕੂਨ ਹੋਵੇ ਉਹ ਕੋਈ ਹੋਰ ਨਹੀਂ ਬਲਕਿ ਮਾਂ ਦੀ ਗੋਦ ਹੈ। ਮਾਂ ਦਾ ਬੱਚਿਆਂ ਲਈ ਪਿਆਰ ਦੇਖ ਕੇ ਤਾਂ ਹਰ ਕਿਸੇ ਦੀ ਅੱਖ ਰੋਂਦੀ ਹੈ ਪਰ ਅੱਜ ਤੁਹਾਨੂੰ ਇੱਕ ਅਜਿਹੇ ਪੁੱਤ ਨਾਲ ਮਿਲਾਵਾਂਗੇ ਜਿਸ ਦਾ ਆਪਣੀ ਮਾਂ ਲਈ ਪਿਆਰ ਦੇਖ ਕੇ ਤੁਹਾਡੀਆਂ ਅੱਖਾਂ ਹੀ ਨਹੀਂ ਬਲਕਿ ਦਿਲ ਵੀ ਰੋਵੇਗਾ।
ਮਾਂ ਦੀ ਯਾਦ 'ਚ ਕਰ ਦਿੱਤਾ ਕੁਝ ਅਜਿਹਾ, ਦੇਖ ਕੇ ਤੁਹਾਡੀਆਂ ਵੀ ਅੱਖਾਂ 'ਚ ਆ ਜਾਣਗੇ ਹੰਝੂ, ਦੇਖੋ ਵੀਡੀਓ (ETV Bharat (ਸੰਗਰੂਰ, ਪੱਤਰਕਾਰ)) ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਉਹ ਸੰਗਰੂਰ ਦੇ ਦਿੜਬਾ ਦੀਆਂ ਨੇ, ਜਿੱਥੇ ਮਨਪ੍ਰੀਤ ਸਿੰਘ ਦਾ ਆਪਣੀ ਮਾਂ ਨਾਲ ਜਿੰਨਾ ਪਿਆਰ ਹੈ ਉਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਆਓ ਜਾਣਦੇ ਹਾਂ ਮਨਪ੍ਰੀਤ ਅਤੇ ਉਸਦੀ ਮਾਂ ਦੀ ਭਾਵੁਕ ਭਰੀ ਕਹਾਣੀ...
ਮਾਂ ਦੇ ਪੁਤਲੇ ਨਾਲ ਗੱਲਾਂ ਕਰਦਾ ਹੋਇਆ ਮਨਪ੍ਰੀਤ ਸਿੰਘ (ETV Bharat (ਸੰਗਰੂਰ, ਪੱਤਰਕਾਰ)) ਮੇਰੀ ਮਾਂ ਅੱਜ ਵੀ ਮੇਰੇ ਨਾਲ
ਮਨਪ੍ਰੀਤ ਨੇ ਆਖਿਆ ਕਿ ਇਹ ਕੋਈ ਪੁਤਲਾ ਨਹੀਂ ਬਲਕਿ ਮੇਰੀ ਮਾਂ ਹੈ। ਜੋ ਬੇਸ਼ੱਕ ਇਸ ਦੁਨੀਆਂ ਤੋਂ ਚਲੀ ਗਈ ਪਰ ਉਸ ਦੀ ਮੌਜੂਦਗੀ ਦਾ ਅਹਿਸਾਸ ਅੱਜ ਵੀ ਮਨਪ੍ਰੀਤ ਦੇ ਪੂਰੇ ਪਰਿਵਾਰ ਨੂੰ ਹੈ। ਇਸ ਪੁੱਤਰ ਨੇ ਇੱਕ ਵਿਲੱਖਣ ਮਿਸਾਲ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ 1 ਲੱਖ ਰੁਪਏ ਦੀ ਕੀਮਤ ਨਾਲ ਉਸ ਵੱਲੋਂ ਇਸ ਪੁਤਲੇ ਨੂੰ ਤਿਆਰ ਕਰਵਾਇਆ ਗਿਆ ਹੈ। ਮਨਪ੍ਰੀਤ ਦਾ ਕਹਿਣਾ ਕਿ "ਮੇਰੀ ਮਾਂ ਹੀ ਮੇਰਾ ਸਭ ਕੁੱਝ ਹੈ ਅਤੇ ਮੈਂ ਆਪਣੀ ਮਾਂ ਦੇ ਲਈ ਲੱਖਾਂ-ਕਰੋੜਾਂ ਰੁਪਏ ਕੁਰਬਾਨ ਕਰਨ ਦੇ ਲਈ ਵੀ ਤਿਆਰ ਹਾਂ"। ਪੁਤਲਾ ਬਣਾਉਣ ਵਾਲਾ ਕਾਰੀਗਰ ਉਹੀ ਹੈ, ਜਿਸ ਨੇ ਸਿੱਧੂ ਮੂਸੇਵਾਲਾ ਦਾ ਪੁਤਲਾ ਬਣਵਾਇਆ ਸੀ। ਮਾਂ ਦੀ ਮੌਤ ਗੰਭੀਰ ਬਿਮਾਰੀ ਦੇ ਕਾਰਨ ਹੋਈ ਸੀ, ਜਿਸ ਤੋਂ ਬਾਅਦ ਪੁੱਤ ਆਪਣੀ ਮਾਂ ਦਾ ਵਿਛੋੜਾ ਨਾ ਸਹਿ ਸਕਿਆ ਅਤੇ ਉਸ ਨੇ ਪੁਤਲਾ ਬਣਵਾ ਲਿਆ।
ਮਨਪ੍ਰੀਤ ਸਿੰਘ ਨੇ ਆਪਣੀ ਮਾਂ ਦੇ ਨਾਮ ਦਾ ਲੌਕਟ ਵੀ ਬਣਵਾ ਕੇ ਗਲੇ ਚ ਪਾਇਆ ਹੋਇਆ ਹੈ (ETV Bharat (ਸੰਗਰੂਰ, ਪੱਤਰਕਾਰ)) ਮਾਂ-ਬਾਪ ਦਾ ਦਰਜਾ ਸਭ ਤੋਂ ਵੱਡਾ
ਕਾਬਲੇਜ਼ਿਕਰ ਹੈ ਕਿ ਅੱਜ ਦੇ ਕਲਯੁੱਗ ਦੇ ਵਿੱਚ ਲੋਕ ਮਾਂ-ਬਾਪ ਇੱਜ਼ਤ ਤੱਕ ਨਹੀਂ ਕਰਦੇ ਪਰ ਉੱਥੇ ਹੀ ਸਮਾਜ ਵਿੱਚ ਕਈ ਲੋਕ ਅਜਿਹੇ ਵੀ ਹਨ ਜੋ ਕਿ ਆਪਣੇ ਮਾਂ ਬਾਪ ਨੂੰ ਰੱਬ ਤੋਂ ਵੀ ਵੱਡਾ ਦਰਜਾ ਦਿੰਦੇ ਹਨ ਅਤੇ ਉਹਨਾਂ ਦੀ ਸੇਵਾ ਦੇ ਵਿੱਚ ਦਿਨ-ਰਾਤ ਲੱਗੇ ਰਹਿੰਦੇ ਹਨ। ਮਨਪ੍ਰੀਤ ਨੇ ਵੀ ਇਹ ਸਾਬਿਤ ਕਰ ਦਿੱਤਾ ਕਿ ਮਾਂ-ਬਾਪ ਦੇ ਚਰਨਾਂ 'ਚ ਹੀ ਦੁਨੀਆਂ ਦਾ ਸਾਰਾ ਸੁੱਖ ਹੈ।