ਸੰਗਰੂਰ:ਬਿਤੇ ਦਿਨ ਕਾਂਗਰਸ ਪਾਰਟੀ ਛੱਡ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਧੁਰੀ ਤੋਂ ਸਾਬਕਾ ਵਿਧਾਇਕ ਦਲਵੀਰ ਗੋਲਡੀ ਨੂੰ ਲੈਕੇ ਕਾਂਗਰਸ ਵਿਧਾਇਕਾਂ ਵੱਲੋਂ ਲਗਾਤਾਰ ਨਿਸ਼ਾਨੇ ਸਾਢੇ ਜਾ ਰਹੇ ਹਨ। ਗੋਲਡੀ ਦੇ ਆਪ ਚ ਜਾਣ ਤੋਂ ਬਾਅਦ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿਸ਼ਾਨੇ ਸਾਧੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਹਾਰ ਸਵੀਕਾਰ ਕਰ ਲਈ ਹੈ। ਇਸ ਲਈ ਹੁਣ ਉਹਨਾਂ ਨੂੰ ਇੱਕ ਹਾਰੇ ਹੋਏ ਵਿਧਾਇਕ ਦੇ ਗੋਲਡੀ ਦੇ ਸਾਥ ਦੀ ਲੋੜ ਪਈ ਹੈ। ਕਿਉਂਕਿ ਜਦੋਂ ਜੀਮਨੀ ਚੋਣ ਹੋਈ ਸੀ ਤਾਂ ਦਲਵੀਰ ਗੋਲਡੀ ਨੂੰ ਸਿਰਫ 7075,000 ਹੀ ਵੋਟ ਪਈ ਸੀ , ਅੱਜ ਭਗਵੰਤ ਮਾਨ ਨੂੰ ਆਪਣੀ ਪਾਰਟੀ ਦੀ ਹਾਰ ਦਿਖ ਰਹੀ ਹੈ ਇਸੇ ਕਾਰਨ ਉਸ ਨੇ ਆਪਣਾ ਇਹ ਖਿਲਾਫ ਚੋਣ ਲੜ ਚੁਕੇ ਕੈਂਡੀਡੇਟ ਨੂੰ ਆਪਣੀ ਹੀ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ ਹੈ।
ਸੁਖਪਾਲ ਖਹਿਰਾ ਨੇ ਇੱਕ ਵਾਰ ਫਿਰ ਦਲਵੀਰ ਗੋਲਡੀ ਉੱਤੇ ਸਾਧੇ ਨਿਸ਼ਾਨੇ, ਮੁੱਖ ਮੰਤਰੀ ਮਾਨ ਨੂੰ ਵੀ ਕੀਤਾ ਚੈਲੇਂਜ - Sukhpal Khaira targets Dalvir Goldi - SUKHPAL KHAIRA TARGETS DALVIR GOLDI
Sukhpal Khaira Targets Dalvir Goldi : ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਦਲਵੀਰ ਸਿੰਘ ਗੋਲਡੀ 'ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਅਤੇ ਆਪ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਤੰਜ ਕੱਸਿਆ। ਉਹਨਾਂ ਕਿਹਾ ਕਿ ਈਡੀ ਵੱਲੋਂ ਦਬਾਅ ਪਾਉਣ ਤੋਂ ਬਾਅਦ ਆਪ ਨੇ ਗੋਲਡੀ ਦੀ ਬਾਂਹ ਮਰੋੜ ਕੇ ਉਸ ਨੂੰ ਪਾਰਟੀ 'ਚ ਸ਼ਾਮਿਲ ਕੀਤਾ ਹੈ।
Published : May 2, 2024, 11:46 AM IST
|Updated : May 2, 2024, 3:24 PM IST
ਗੋਲਡੀ ਦੇ ਪਾਰਟੀ ਛੱਡਣ ਨਾਲ ਕੋਈ ਫਰਕ ਨਹੀਂ ਪੈਂਦਾ :ਪੱਤਰਕਾਰਾਂ ਨਾਲ ਗੱਲ ਕਰਦੇ ਸੁਖਪਾਲ ਖਹਿਰਾ ਨੇ ਦੱਸਿਆ ਕਿ ਸਾਨੂੰ ਦਲਵੀਰ ਸਿੰਘ ਗੋਲਡੀ ਦੇ ਜਾਣ ਨਾਲ ਕੋਈ ਵੀ ਫਰਕ ਨਹੀਂ ਪੈ ਰਿਹਾ, ਕਿਉਂਕਿ ਜਦੋਂ ਚੰਡੀਗੜ੍ਹ ਪਹੁੰਚੇ ਹਨ ਤਾਂ ਉਹ ਕੁਝ ਆਪਣੇ ਖਾਸ ਲੋਕਾਂ ਨਾਲ ਹੀ ਚੰਡੀਗੜ੍ਹ ਪੁੱਜੇ ਸਨ। ਜਿਵੇਂ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕੋਈ ਵੱਡਾ ਵਰਕਰ ਉਹਨਾਂ ਨਾਲ ਚੰਡੀਗੜ੍ਹ ਪਹੁੰਚਿਆ। ਗੋਲਡੀ ਆਪਣੇ ਪਰਿਵਾਰ ਅਤੇ ਪੀਏ ਨਾਲ ਹੀ ਗਏ। ਜਿਸ ਤੋਂ ਪਤਾ ਲੱਗਦਾ ਹੈ ਕਿ ਦਲਵੀਰ ਗੋਲਡੀ ਨਾਲ ਪਾਰਟੀ ਛੱਡ ਕੇ ਜਾਣ ਨਾਲ ਕੋਈ ਵੀ ਜਿਆਦਾ ਫਰਕ ਨਹੀਂ ਪਵੇਗਾ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਦਲਵੀਰ ਸਿੰਘ ਗੋਲਡੀ ਉਹ ਪਾਰਟੀ ਦੇ ਵਿੱਚ ਗਏ ਹਨ ਜੋ ਕਿ ਆਪਣੇ ਪੁਰਾਣੇ ਵਰਕਰਾਂ ਨੂੰ ਤਾਂ ਟਿਕਟ ਤਾਂ ਦਿੱਤੀ ਨਹੀਂ, ਤਾਂ ਇਹ ਕਿਸ ਤਰ੍ਹਾਂ ਆਸ ਰੱਖ ਰਹੇ ਹਨ।
ਖਹਿਰਾ ਦਾ ਮੁੱਖ ਮੰਤਰੀ ਮਾਨ ਨੂੰ ਚੈਲੰਜ :ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕੱਲ ਤੱਕ ਇਹਨਾਂ ਦੀ ਸਪੀਡ ਚੈੱਕ ਕਰਦੇ ਫਿਰਦੇ ਸਨ ਤੇ ਅੱਜ ਉਹੀ ਪਰਿਵਾਰ ਵਿੱਚ ਸ਼ਾਮਿਲ ਕਰ ਰਹੇ ਹਨ। ਨਾਲ ਹੀ ਉਹਨਾਂ ਕਿਹਾ ਕਿ ਗੋਲਡੀ ਨੇ ਦੋਗਲੀ ਨੀਤੀ ਵਰਤੀ ਹੈ। ਇੱਕ ਪਾਸੇ ਪਤਨੀ ਸਣੇ ਉਹ ਸਾਡੀ ਹਿਮਾਇਤ ਕਰ ਰਹੇ ਸਨ ਤੇ ਅਚਾਨਕ ਦੂਜੇ ਦਿਨ ਉਹ ਪਾਰਟੀ ਛੱਡ ਕੇ ਚਲੇ ਗਏ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਹ ਅੰਦਰੋਂ ਹੋਰ ਨੇ ਤੇ ਬਾਹਰੋਂ ਕੁਝ ਹੋਰ ਦਿਖਾਉਂਦੇ ਹਨ। ਖਹਿਰਾ ਨੇ ਮੁੱਖ ਮੰਤਰੀ ਮਾਨ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਮਾਨ ਸਾਡੇ ਉੱਤੇ ਝੂਠੇ ਇਲਜ਼ਾਮ ਲਾਉਂਦੇ ਹਨ ਕਿ ਪਾਰਟੀ ਛੱਡ ਜਾਵੇਗਾ ਭਾਜਪਾ ਚ ਜਾਵੇਗਾ। ਉਹਨਾਂ ਕਿਹਾ ਕਿ ਮੈਂ ਚੈਲੰਜ ਕਰਦਾ ਹਾਂ ਕਿ ਜੇਕਰ 1 ਜੂਨ ਤੱਕ ਮੈਂ ਪਾਰਟੀ ਨਾ ਛੱਡ ਕੇ ਗਿਆ ਤਾਂ ਤੁਸੀਂ ਪਾਰਟੀ ਛੱਡ ਜਾਓਗੇ।