ਅੰਮ੍ਰਿਤਸਰ:ਤਕਰੀਬਨ ਪੰਜ ਮਹੀਨੇ ਦੀ ਕਾਰਵਾਈ ਕਰਨ ਤੋਂ ਬਾਅਦ ਸਰਬੱਤ ਦਾ ਭਲਾ ਟਰੱਸਟ ਦੇ ਐੱਸ.ਪੀ ਓਬਰਾਏ ਦੇ ਸਦਕਾ ਗੁਰਪ੍ਰੀਤ ਸਿੰਘ ਨਾਮ ਦਾ ਸ਼ਖਸ ਜੋ ਕਿ ਸ਼ੇਖੋਪੁਰ ਦਾ ਰਹਿਣ ਵਾਲਾ ਹੈ, ਨੂੰ ਦੁਬਈ ਵਿੱਚ ਮੌਤ ਦੀ ਸਜ਼ਾ ਤੋਂ ਮੁਕਤ ਕਰਵਾ ਕੇ ਵਾਪਸ ਭਾਰਤ ਲਿਆਂਦਾ ਗਿਆ। ਨੌਜਵਾਨ ਦਾ ਕਹਿਣਾ ਹੈ ਕਿ ਮੈਂ ਸਾਲ 2019 ਵਿੱਚ ਦੁਬਈ ਗਿਆ ਸੀ, ਮੇਰੇ ਨਾਲ ਤਿੰਨ ਪਾਕਿਸਤਾਨ ਨੌਜਵਾਨ ਵੀ ਸਨ, ਜਿੰਨ੍ਹਾਂ ਵੱਲੋਂ ਕਤਲ ਕੀਤਾ ਗਿਆ ਸੀ ਅਤੇ ਮੈਂ ਨਜਾਇਜ਼ ਕਤਲ ਕੇਸ ਵਿੱਚ ਫਸ ਗਿਆ, ਜਿਸ ਤੋਂ ਬਾਅਦ ਮੈਨੂੰ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਮੇਰੇ ਪਰਿਵਾਰ ਵੱਲੋਂ ਸਰਬੱਤ ਦਾ ਭਲਾ ਟਰੱਸਟ ਦੇ ਐਸਪੀ ਓਬਰੋਏ ਨਾਲ ਮੁਲਾਕਾਤ ਕੀਤੀ ਗਈ, ਜਿੰਨ੍ਹਾਂ ਮੈਨੂੰ ਤਕਰੀਬਨ ਪੰਜ ਮਹੀਨੇ ਬਾਅਦ ਭਾਰਤ ਵਾਪਸ ਲਿਆਂਦਾ ਗਿਆ।
ਕਤਲ ਕੇਸ ’ਚ ਫਸੇ ਨੌਜਵਾਨ ਨੂੰ ਦੁਬਈ ਤੋਂ ਛੁਡਵਾ ਕੇ ਲਿਆਂਦਾ ਵਾਪਸ ਭਾਰਤ - SP Oberoi rescued the youth - SP OBEROI RESCUED THE YOUTH
SP Oberoi Rescued The Youth: ਸਰਬੱਤ ਦਾ ਭਲਾ ਟਰੱਸਟ ਦੇ ਐੱਸ.ਪੀ ਓਬਰਾਏ ਦੇ ਸਦਕਾ ਗੁਰਪ੍ਰੀਤ ਸਿੰਘ ਨਾਮ ਦਾ ਸ਼ਖਸ ਜੋ ਕਿ ਸ਼ੇਖੋਪੁਰ ਦਾ ਰਹਿਣ ਵਾਲਾ ਹੈ, ਨੂੰ ਦੁਬਈ ਵਿੱਚ ਮੌਤ ਦੀ ਸਜ਼ਾ ਤੋਂ ਮੁਕਤ ਕਰਵਾ ਕੇ ਵਾਪਸ ਭਾਰਤ ਲਿਆਂਦਾ ਗਿਆ। ਨੌਜਵਾਨ ਦਾ ਕਹਿਣਾ ਹੈ ਕਿ ਉਹ ਸਾਲ 2019 ਵਿੱਚ ਦੁਬਈ ਗਿਆ ਸੀ।
Published : Mar 22, 2024, 6:10 PM IST
ਇਸ ਮੌਕੇ ਪਰਿਵਾਰਿਕ ਮੈਂਬਰਾਂ ਵੱਲੋਂ ਸਰਬੱਤ ਦਾ ਭਲਾ ਟਰੱਸਟ ਦੇ ਮੈਂਬਰ ਸੁਖਦੀਪ ਸਿੱਧੂ ਦਾ ਧੰਨਵਾਦ ਕੀਤਾ ਗਿਆ, ਜਿਸ ਦੀ ਮਦਦ ਨਾਲ ਸਰਬੱਤ ਦਾ ਭਲਾ ਟਰਸਟ ਦੇ ਐਸਪੀ ਓਬਰੋਏ ਦੇ ਨਾਲ ਮੁਲਾਕਾਤ ਕੀਤੀ ਗਈ। ਜਿਸ ਤੋਂ ਬਾਅਦ ਉਨਾਂ ਵੱਲੋਂ ਸਾਡੀ ਬਾਂਹ ਫੜੀ ਗਈ ਅਤੇ ਸਾਡੇ ਮੁੰਡੇ ਨੂੰ ਦੁਬਈ ਤੋਂ ਛੁੜਵਾ ਕੇ ਭਾਰਤ ਵਾਪਸ ਲਿਆਂਦਾ ਗਿਆ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਅੱਜ ਸਾਡਾ ਮੁੰਡਾ ਸਾਡੇ ਵਿੱਚ ਇੱਕ ਵਾਰ ਫਿਰ ਤੋਂ ਜਨਮ ਲੈ ਕੇ ਆਇਆ ਹੈ।
ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੇ ਮੈਂਬਰ ਸੁਖਦੀਪ ਸਿੱਧੂ ਨੇ ਕਿਹਾ ਕਿ 2019 ਦੇ ਵਿੱਚ ਗੁਰਪ੍ਰੀਤ ਨਾਮ ਦਾ ਨੌਜਵਾਨ ਦੁਬਈ ਗਿਆ ਸੀ ਜਿੱਥੇ ਕਿ ਨੌਜਵਾਨ ਨਜਾਇਜ਼ ਕਤਲ ਮਾਮਲੇ ਵਿੱਚ ਫਸ ਗਿਆ ਅਤੇ ਦੁਬਈ ਦੀ ਅਦਾਲਤ ਵੱਲੋਂ ਇਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਜਿਸ ਨੌਜਵਾਨ ਦੀ ਮੌਤ ਹੋਈ ਸੀ ਉਸਦੇ ਪਰਿਵਾਰ ਨੂੰ 2 ਲੱਖ ਦੇ ਕਰੀਬ ਬਲੱਡ ਮਨੀ ਦਿੱਤੀ ਗਈ ਜੋ ਕਿ ਭਾਰਤ ਦੀ ਕਰੰਸੀ ਦੇ ਮੁਤਾਬਿਕ ਗੱਲ ਕਰੀਏ ਤਾਂ 46 ਲੱਖ ਰੁਪਏ ਬਣਦਾ ਹੈ। ਸੁਖਦੀਪ ਸਿੱਧੂ ਨੇ ਭਾਰਤ ਸਰਕਾਰ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵੀ ਗੁਰਪ੍ਰੀਤ ਸਿੰਘ ਨੂੰ ਭਾਰਤ ਵਾਪਸ ਲਿਆਉਣ ਵਿੱਚ ਚੰਗਾ ਸਹਿਯੋਗ ਦਿੱਤਾ ਗਿਆ।
- ਸੀਐੱਮ ਮਾਨ ਨੇ ਕੇਜਰੀਵਾਲ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ, ਰਾਹੁਲ ਗਾਂਧੀ ਵੀ ਕਰ ਸਕਦੇ ਨੇ ਕੇਜਰੀਵਾਲ ਦੇ ਪਰਿਵਾਰ ਨਾਲ ਮੁਲਾਕਾਤ
- ਕੇਜਰੀਵਾਲ ਦੀ ਕੋਰਟ ਵਿੱਚ ਪੇਸ਼ੀ; ED ਨੇ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦਾ ਦੱਸਿਆ ਸਰਗਨਾ, ਦੋਵਾਂ ਧਿਰਾਂ ਦੀ ਬਹਿਸ ਖਤਮ, ਕੁਝ ਸਮੇਂ ਬਾਅਦ ਹੋਵੇਗਾ ਫੈਸਲਾ
- ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹੰਗਾਮਾ, ਮੁਹਾਲੀ 'ਚ 'ਆਪ' ਆਗੂਆਂ ਦੀ ਪੁਲਿਸ ਨਾਲ ਝੜਪ, ਮੰਤਰੀ ਤੇ ਵਿਧਾਇਕ ਪੁਲਿਸ ਹਿਰਾਸਤ 'ਚ