ਪੰਜਾਬ

punjab

ETV Bharat / state

ਸਵੇਰ ਦੀ ਚਾਹ ਬਣੀ ਕਾਲ ! ਸਿਲੰਡਰ ਕਰਕੇ ਫੈਲੀ ਅੱਗ; 4-5 ਝੁੱਗੀਆਂ ਸੜ ਕੇ ਸੁਆਹ, ਬੇਘਰ ਹੋਏ ਪਰਿਵਾਰ - ਝੁੱਗੀਆਂ ਨੂੰ ਅੱਗ ਲੱਗੀ

Fire In Slums : ਲੁਧਿਆਣਾ ਦੇ ਜੱਸੀਆ ਰੋਡ 'ਤੇ ਝੁੱਗੀਆਂ ਨੂੰ ਅੱਗ ਲੱਗੀ ਜਿਸ ਕਾਰਨ ਚਾਰ ਤੋਂ ਪੰਜ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਹਾਲਾਂਕਿ, ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਲੋਕਾਂ ਦਾ ਕਾਫੀ ਨੁਕਸਾਨ ਹੋਇਆ।

Fire In Slums
Fire In Slums

By ETV Bharat Punjabi Team

Published : Feb 2, 2024, 2:26 PM IST

4-5 ਝੁੱਗੀਆਂ ਸੜ ਕੇ ਸੁਆਹ, ਬੇਘਰ ਹੋਏ ਪਰਿਵਾਰ

ਲੁਧਿਆਣਾ:ਸ਼ਹਿਰ ਦੇ ਹੰਬੜਾ ਰੋਡ ਉੱਤੇ ਸਥਿਤ ਜੱਸੀਆਂ ਰੋਡ ਨੇੜੇ ਫਾਟਕਾਂ ਕੋਲ ਬਣੀਆਂ ਚਾਰ ਤੋਂ ਪੰਜ ਝੁੱਗੀਆਂ ਵਿੱਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਇਸ ਕਰਕੇ ਇਲਾਕੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਤੱਕ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚਦੀਆਂ, ਉਦੋਂ ਤੱਕ ਝੁਗੀਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਹਾਲਾਂਕਿ, ਇਸ ਅੱਗ ਕਾਰਨ ਕੋਈ ਜਾਨੀ ਨੁਕਸਾਨ, ਤਾਂ ਨਹੀਂ ਹੋਇਆ, ਪਰ ਝੁੱਗੀਆਂ ਵਿੱਚ ਪਿਆ ਗਰੀਬਾਂ ਦਾ ਸਮਾਨ ਜ਼ਰੂਰ ਸੜ ਕੇ ਸੁਆਹ ਹੋ ਗਿਆ ਹੈ।

ਚਾਹ ਬਣਾਉਣ ਸਮੇਂ ਸਿਲੰਡਰ ਤੋਂ ਫੈਲੀ ਅੱਗ:ਪੀੜਤ ਲੋਕਾਂ ਨੇ ਰੋਂਦੇ ਰੋਂਦੇ ਆਪਣੇ ਹਾਲਾਤ ਦੱਸੇ ਅਤੇ ਕਿਹਾ ਕਿ ਸਵੇਰੇ ਚਾਹ ਬਣਾਉਣ ਸਮੇਂ ਸਿਲੰਡਰ ਤੋਂ ਅੱਗ ਫੈਲੀ ਅਤੇ ਪੂਰੀ ਝੁੱਗੀਆਂ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਝੁੱਗੀਆਂ ਸੜਣ ਕਰਕੇ ਕਈ ਲੋਕ ਬੇਘਰ ਹੋ ਗਏ ਅਤੇ ਸੜਕ 'ਤੇ ਬੈਠਣ ਲਈ ਮਜਬੂਰ ਹੋ ਗਏ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ ਉੱਤੇ ਕਾਬੂ ਤਾਂ ਪਾਇਆ, ਪਰ ਉਦੋਂ ਤੱਕ ਜਿਆਦਾਤਰ ਝੁੱਗੀਆਂ ਨੂੰ ਅੱਗ ਲੱਗ ਚੁੱਕੀ ਸੀ ਅਤੇ ਉਹ ਸੜ ਕੇ ਸੁਆਹ ਹੋ ਚੁੱਕੀਆਂ ਸਨ।

ਗਰੀਬ ਹੋਏ ਬੇਘਰ:ਮੌਕੇ 'ਤੇ ਮੌਜੂਦ ਸਥਾਨਕ ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ 10 ਵਜੇ ਦੇ ਕਰੀਬ ਝੁੱਗੀਆਂ ਨੂੰ ਅੱਗ ਲੱਗੀ ਸੀ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਫਾਇਰ ਬ੍ਰਿਗੇਡ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ, ਪਰ ਜਦੋਂ ਤੱਕ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚੀ, ਉਦੋਂ ਤੱਕ ਚਾਰ ਝੁੱਗੀਆਂ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈਆਂ ਸਨ ਅਤੇ ਸੜ ਕੇ ਸੁਆਹ ਹੋ ਗਈਆਂ ਸਨ। ਜਾਨੀ ਨੁਕਸਾਨ ਦਾ ਬਚਾਅ ਰਿਹਾ, ਪਰ ਝੁੱਗੀਆਂ ਸੜਣ ਨਾਲ ਕਈ ਲੋਕ ਬੇਘਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਸਾਡਾ ਸਾਰਾ ਅੰਦਰ ਪਿਆ ਸਮਾਨ ਸੜ ਗਿਆ ਹੈ। ਕਈਆਂ ਦੇ ਅੰਦਰ ਕੱਪੜੇ ਲੀੜੇ ਅਤੇ ਹੋਰ ਪੈਸੇ ਆਦਿ ਪਏ ਸਨ, ਜੋ ਕਿ ਰਾਖ ਬਣ ਗਏ।

ਪੀੜਤ ਲੋਕਾਂ ਦੀ ਮੰਗ:ਅੱਗ ਲੱਗਣ ਤੋਂ ਲਗਭਗ ਅੱਧੇ ਘੰਟੇ ਬਾਅਦ ਫਾਇਰ ਬ੍ਰਿਗੇਡ ਦੀ ਟੀਮਾਂ ਮੌਕੇ ਉੱਤੇ ਪਹੁੰਚੀਆਂ ਅਤੇ ਤਿੰਨ ਗੱਡੀਆਂ ਨੇ ਅੱਗ ਉੱਤੇ ਕਾਬੂ ਪਾਇਆ। ਚਾਰ ਤੋਂ ਪੰਜ ਝੁੱਗੀਆਂ ਇਸ ਅੱਗ ਦੀ ਲਪੇਟ ਵਿੱਚ ਆ ਗਈਆਂ, ਹਾਲਾਂਕਿ ਬਾਕੀ ਝੁਗੀਆਂ ਦਾ ਬਚਾਅ ਹੋ ਗਿਆ। ਇਲਾਕੇ ਵਿੱਚ ਦੋ ਦਰਜਨ ਤੋਂ ਵੱਧ ਝੁਗੀਆਂ ਸਨ, ਜੇਕਰ ਅੱਗ ਜਿਆਦਾ ਫੈਲ ਜਾਂਦੀ ਤਾਂ ਜਿਆਦਾ ਨੁਕਸਾਨ ਹੋ ਜਾਣਾ ਸੀ, ਪਰ ਫਾਇਰ ਬ੍ਰਿਗੇਡ ਨੇ ਅੱਗ ਫੈਲਣ ਤੋਂ ਰੋਕ ਲਈ ਅਤੇ ਅੱਗ ਨੂੰ ਬੁਝਾ ਦਿੱਤਾ। ਉੱਥੇ ਹੀ ਝੁੱਗੀ ਵਿੱਚ ਰਹਿਣ ਵਾਲੇ ਲੋਕਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।

ABOUT THE AUTHOR

...view details