ਪੰਜਾਬ

punjab

ETV Bharat / state

ਮਾਨਸਾ ਜ਼ਿਲ੍ਹੇ ਵਿੱਚ ਇੱਕ ਹਜ਼ਾਰ ਤੋਂ ਜਿਆਦਾ ਲੜਕੀਆਂ ਨੂੰ ਰੁਜ਼ਗਾਰ ਦੇ ਕਾਬਲ ਬਣਾ ਰਹੀ ਜੀਤ ਕੌਰ - JEET KAUR DAHIYA

ਜੀਤ ਕੌਰ ਦਹੀਆ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਮੁਫ਼ਤ ਸਿਲਾਈ ਕਢਾਈ ਦਾ ਕੰਮ ਸਿਖਾ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਲ ਬਣਾ ਰਹੀ ਹੈ।

JEET KAUR DAHIYA
ਰੁਜ਼ਗਾਰ ਦੇ ਕਾਬਲ ਬਣਾ ਰਹੀ ਜੀਤ ਕੌਰ (ETV Bharat)

By ETV Bharat Punjabi Team

Published : Feb 24, 2025, 4:25 PM IST

ਮਾਨਸਾ:ਜ਼ਿਲ੍ਹੇ ਦੀ ਸਮਾਜ ਸੇਵਿਕਾ ਜੀਤ ਕੌਰ ਦਹੀਆ ਨੇ ਕੋਰੋਨਾ ਦੇ ਦੌਰਾਨ ਜ਼ਰੂਰਤਮੰਦ ਪਰਿਵਾਰਾਂ ਦੀਆਂ ਬੱਚੀਆਂ ਦੀ ਮਦਦ ਕਰਨ ਦੇ ਲਈ ਆਪਣੇ ਹੁਨਰ ਨੂੰ ਵੰਡਣ ਦਾ ਕਾਰਜ ਸ਼ੁਰੂ ਕੀਤਾ ਸੀ। ਹੁਣ 250 ਤੋਂ 300 ਲੜਕੀਆਂ ਉਨ੍ਹਾਂ ਕੋਲ ਵੱਖ-ਵੱਖ ਸੈਂਟਰਾਂ ਦੇ ਵਿੱਚ ਸਿਲਾਈ ਕਢਾਈ ਦਾ ਕੰਮ ਸਿਖ ਰਹੀਆ ਹਨ ਅਤੇ ਇਨ੍ਹਾਂ ਲੜਕੀਆਂ ਨੂੰ ਬਿਲਕੁਲ ਮੁਫ਼ਤ ਸਿਲਾਈ ਕਢਾਈ ਦਾ ਕੰਮ ਸਿਖਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਲੜਕੀਆਂ ਨੂੰ ਸਮਾਜ ਸੇਵੀਆਂ ਦੀ ਮਦਦ ਦੇ ਨਾਲ ਮਸ਼ੀਨਾ ਵੀ ਮੁਹੱਈਆ ਕਰਵਾਈਆ ਜਾ ਰਹੀਆ ਹਨ।

ਰੁਜ਼ਗਾਰ ਦੇ ਕਾਬਲ ਬਣਾ ਰਹੀ ਜੀਤ ਕੌਰ (ETV Bharat)

ਕੋਰੋਨਾ ਦੇ ਦੌਰਾਨ ਸ਼ੁਰੂ ਕੀਤਾ ਸੀ ਕੰਮ

ਸਮਾਜ ਸੇਵਿਕਾ ਜੀਤ ਕੌਰ ਦਹੀਆ ਨੇ ਦੱਸਿਆ ਕਿ ਕੋਰੋਨਾ ਦੇ ਦੌਰਾਨ ਬਹੁਤ ਸਾਰੇ ਬੱਚੇ ਉਨ੍ਹਾਂ ਕੋਲ ਸਿਲਾਈ ਕਢਾਈ ਦਾ ਕੰਮ ਸਿੱਖਣ ਲਈ ਆਉਂਦੇ ਸਨ, ਪਰ ਉਨ੍ਹਾਂ ਦੀ ਕਹਾਣੀ ਸੁਣ ਕੇ ਉਹ ਭਾਵੁਕ ਹੋ ਗਏ ਸਨ ਕਿਉਂਕਿ ਕਈ ਬੱਚਿਆਂ ਦੇ ਮਾਤਾ-ਪਿਤਾ ਨਹੀਂ ਸਨ ਅਤੇ ਕਈ ਘਰਾਂ ਦੇ ਹਲਾਤ ਠੀਕ ਨਹੀਂ ਸਨ। ਉਨ੍ਹਾਂ ਪਹਿਲਾਂ 26 ਬੱਚਿਆਂ ਨੂੰ ਟਰੇਨਿੰਗ ਦਿੱਤੀ ਜੋ ਹੁਣ ਰੁਜ਼ਗਾਰ ਦੇ ਕਾਬਲ ਹਨ ਤੇ ਆਪਣਾ-ਆਪਣਾ ਕੰਮ ਕਰ ਰਹੀਆ ਹਨ। ਮਾਨਸਾ ਜ਼ਿਲ੍ਹੇ ਦੇ ਵਿੱਚ ਹੁਣ ਤੱਕ 22 ਪਿੰਡਾਂ ਦੇ ਵਿੱਚ ਸਲਾਈ ਸੈਂਟਰ ਲਗਾਤਾਰ ਚਲਾਏ ਜਾ ਰਹੇ ਹਨ। ਸਿਲਾਈ ਸੈਂਟਰਾਂ ਦੇ ਦੌਰਾਨ ਉਨ੍ਹਾਂ ਵੱਲੋਂ 1000 ਤੋਂ ਜਿਆਦਾ ਲੜਕੀਆਂ ਨੂੰ ਸਲਾਈ ਕਢਾਈ ਦਾ ਕੰਮ ਸਿਖਾ ਕੇ ਰੁਜ਼ਗਾਰ ਦੇ ਕਾਬਿਲ ਬਣਾ ਦਿੱਤਾ ਗਿਆ ਹੈ।

ਨੈਸ਼ਨਲ ਅਵਾਰਡ ਦੇ ਨਾਲ ਵੀ ਸਨਮਾਨਿਤ

ਉਨ੍ਹਾਂ ਦੀ ਇਸ ਮੁਹਿੰਮ ਦੇ ਨਾਲ ਜੁੜ ਕੇ ਕਈ ਹੋਰ ਲੜਕੀਆਂ ਨੂੰ ਦੂਜੀਆਂ ਕੁੜੀਆਂ ਨੂੰ ਸਿਲਾਈ ਕਢਾਈ ਸਿਖਾ ਰਹੀਆਂ ਹਨ। ਜੀਤ ਕੌਰ ਦਹੀਆ ਨੇ ਦੱਸਿਆ ਕਿ ਉਹਨਾਂ ਨੂੰ ਤਿੰਨ ਸਾਲ ਦਾ ਸਮਾਂ ਹੋ ਚੁੱਕਿਆ ਅਤੇ ਅੱਜ ਉਹਨਾਂ ਨੂੰ ਇਸ ਕੰਮ ਦੇ ਚਲਦਿਆਂ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਉਹਨਾਂ ਦੱਸਿਆ ਕਿ ਇੱਕ ਪ੍ਰਾਈਵੇਟ ਸੰਸਥਾ ਵੱਲੋਂ ਦਿੱਲੀ ਵਿਖੇ ਉਹਨਾਂ ਨੂੰ ਨੈਸ਼ਨਲ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ABOUT THE AUTHOR

...view details