ਲੁਧਿਆਣਾ:ਸ਼ਹਿਰ ਦੇ ਵਾਰਡ ਨੰਬਰ 52 ਤੋਂ ਕਾਂਗਰਸ ਦੇ ਉਮੀਦਵਾਰ ਨਿਰਮਲ ਕੈੜਾ ਦੇ ਹੱਕ 'ਚ ਪ੍ਰਚਾਰ ਕਰਨ ਲਈ ਅੱਜ ਸਿਮਰਜੀਤ ਬੈਂਸ ਡੋਰ-ਟੂ-ਡੋਰ ਕੰਪੇਨ ਕਰਦੇ ਵਿਖਾਈ ਦਿੱਤੇ। ਉਹਨਾਂ ਕਿਹਾ ਕਿ ਜਿਹੜੇ ਰਾਜਾ ਵੜਿੰਗ 'ਤੇ ਸਵਾਲ ਚੁੱਕ ਰਹੇ ਹਨ, ਉਹਨਾਂ ਨੂੰ ਪਹਿਲਾਂ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਾ ਸਿਰਫ ਰਾਜਾ ਵੜਿੰਗ ਸਗੋਂ ਭੈਣ ਅੰਮ੍ਰਿਤ ਵੜਿੰਗ ਵੀ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਕਦੇ ਅਜਿਹਾ ਨਹੀਂ ਹੋਇਆ ਕਿ ਪੰਜਾਬ ਪ੍ਰਧਾਨ ਨਗਰ ਨਿਗਮ ਚੋਣਾਂ ਦੇ ਵਿੱਚ ਪ੍ਰਚਾਰ ਕਰ ਰਿਹਾ ਹੋਵੇ।
ਕਾਂਗਰਸ ਉਮੀਦਵਾਰ ਦੇ ਹੱਕ 'ਚ ਪ੍ਰਚਾਰ (Etv Bharat ਪੱਤਰਕਾਰ ਲੁਧਿਆਣਾ) ਕਾਂਗਰਸ ਉਮੀਦਵਾਰ ਦੇ ਹੱਕ 'ਚ ਪ੍ਰਚਾਰ
ਉੱਥੇ ਹੀ ਉਹਨਾਂ ਦੀ ਪਾਰਟੀ ਦੇ ਨਾਰਾਜ਼ ਚੱਲ ਰਹੇ ਵਰਕਰਾਂ ਨੂੰ ਲੈ ਕੇ ਵੀ ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਗੱਲ ਉਹਨਾਂ ਨੂੰ ਸਮਝਣੀ ਚਾਹੀਦੀ ਹੈ ਕਿ ਹਰ ਕਿਸੇ ਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਯੋਗਤਾ ਦੇ ਆਧਾਰ 'ਤੇ ਕਾਂਗਰਸ ਵੱਲੋਂ ਉਮੀਦਵਾਰ ਐਲਾਨੇ ਗਏ। ਉਹਨਾਂ ਕਿਹਾ ਕਿ ਜਿਹੜੇ ਵਿਰੋਧ ਕਰ ਰਹੇ ਸਨ, ਉਹ ਹੱਕ ਦੇ ਵਿੱਚ ਬੈਠ ਵੀ ਗਏ ਹਨ। ਉਹਨਾਂ ਕਿਹਾ ਕਿ ਅਸੀਂ ਸਾਰੇ ਹੀ ਕਾਂਗਰਸ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਹਾਂ ਕਿਉਂਕਿ ਪਿਛਲੇ ਤਿੰਨ ਸਾਲਾਂ ਦੇ ਦੌਰਾਨ ਕੰਮ ਹੀ ਨਹੀਂ ਹੋਏ।
ਸਿਮਰਜੀਤਬੈਂਸ ਨੇ ਸਰਕਾਰ ਨੂੰ ਘੇਰਿਆ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਮਰਜੀਤ ਬੈਂਸ ਨੇ ਕਿਸਾਨਾਂ ਦੇ ਮੁੱਦੇ 'ਤੇ ਵੀ ਕਿਹਾ ਕਿ ਬੜੀ ਦੁੱਖ ਦੀ ਗੱਲ ਹੈ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ 'ਤੇ ਬੈਠੇ ਹਨ ਅਤੇ ਭਾਵੇਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਭਾਵੇਂ ਭਾਜਪਾ ਹੋਵੇ ਇਹ ਕਿਸਾਨਾਂ ਨੂੰ ਕੋਸਦੇ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਦੇ ਆਗੂ ਬਿਆਨਬਾਜ਼ੀਆਂ ਕਰਦੇ ਰਹੇ ਕਿ ਡੱਲੇਵਾਲ ਅਤੇ ਪੰਧੇਰ ਸ਼ਹੀਦ ਹੋਣ ਲਈ ਸਭ ਕਰ ਰਹੇ ਹਨ। ਸਿਮਰਜੀਤ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਗਰੰਟੀਆਂ ਦੇ ਦਾਅਵੇ ਕਰ ਰਹੀ ਹੈ, ਪਹਿਲਾ ਉਹ ਦੱਸਣਗੇ 2014 ਦੀ ਗਰੰਟੀ, 2017 ਦੀ ਗਰੰਟੀ ਅਤੇ 2022 ਦੀਆਂ ਗਰੰਟੀਆਂ ਕਿੱਥੇ ਹਨ, ਜੋ ਹਾਲੇ ਤੱਕ ਪੂਰੀਆਂ ਨਹੀਂ ਹੋਈਆਂ।
ਕਾਂਗਰਸ ਉਮੀਦਵਾਰ ਨੇ ਵੀ ਚੁੱਕੇ ਸਵਾਲ
ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਨਿਰਮਲ ਕੈੜਾ ਨੇ ਕਿਹਾ ਕਿ ਇਲਾਕੇ ਦੇ ਵਿੱਚ ਵੱਡੀਆਂ ਸਮੱਸਿਆਵਾਂ ਹਨ। ਪਿਛਲੇ ਦੋ ਸਾਲ ਤੋਂ ਚੋਣਾਂ ਹੀ ਨਹੀਂ ਕਰਵਾਈਆਂ ਗਈਆਂ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਚੋਣਾਂ ਹੋਈਆਂ ਹਨ। ਉਹਨਾਂ ਕਿਹਾ ਕਿ ਵੱਡੀਆਂ ਸਮੱਸਿਆਵਾਂ ਇਲਾਕੇ ਦੀਆਂ ਹਨ, ਜਿਨਾਂ ਨੂੰ ਪੂਰਾ ਕੀਤਾ ਜਾਣਾ ਹੈ। ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਹੈ, ਇਲਾਕੇ ਦੇ ਵਿੱਚ ਲੋਕ ਪਰੇਸ਼ਾਨ ਹਨ। ਉਹਨਾਂ ਕਿਹਾ ਕਿ ਹੁਣ ਉਹ ਲੋਕਾਂ ਤੋਂ ਵੀ ਪੁੱਛ ਰਹੇ ਹਨ, ਜਿੰਨੀਆਂ ਵੀ ਸਮੱਸਿਆਵਾਂ ਹਨ ਹੱਲ ਕਰਵਾਈਆਂ ਜਾਣਗੀਆਂ।