ਪੰਜਾਬ

punjab

ETV Bharat / state

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'LOCK' ਨੇ ਝੂਮਣ ਲਾਏ ਲੋਕ, ਪ੍ਰਸ਼ੰਸਕਾਂ ਨੇ ਕੀਤੀ ਇਹ ਮੰਗ - SIDHU MOOSEWALA NEW SONG

ਸਿੱਧੂ ਦਾ ਨਵਾਂ ਗੀਤ 'ਲਾਕ' ਰਿਲੀਜ਼ ਹੋ ਗਿਆ ਹੈ, ਇਸ ਗੀਤ ਨੂੰ ਮਿੰਟਾਂ ਵਿੱਚ ਹੀ ਮਿਲੀਅਨ ਵਿਊਜ਼ ਮਿਲੇ, ਪੜ੍ਹੋ ਪੂਰੀ ਖਬਰ...

SIDHU MOOSEWALA NEW SONG
SIDHU MOOSEWALA NEW SONG (Etv Bharat)

By ETV Bharat Punjabi Team

Published : Jan 23, 2025, 6:35 PM IST

ਮਾਨਸਾ :ਮਰਹੂਮ ਗਾਇਬ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਅੱਜ ਖਤਮ ਹੋ ਗਿਆ ਕਿਉਂਕਿ ਸਿੱਧੂ ਦਾ ਨਵਾਂ ਗੀਤ 'ਲਾੱਕ' ਰਿਲੀਜ਼ ਹੋ ਗਿਆ ਹੈ। ਇਸ ਬੇਸਬਰੀ ਨਾਲ ਉਡੀਕੇ ਜਾ ਰਹੇ ਗੀਤ ਨੂੰ ਕੁਝ ਹੀ ਪਲਾਂ ਵਿੱਚ ਹੀ ਮਿਲੀਅਨ ਵਿਊਜ਼ ਮਿਲ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਨੌਵਾਂ ਗੀਤ ਹੈ। ਇਹ ਗਾਣਾ ਦ ਕਿਡ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ। ਜੋ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਤਿਆਰ ਕਰ ਚੁੱਕਾ ਹੈ, ਜਦੋਂ ਕਿ ਵੀਡੀਓ ਨਵਕਰਨ ਬਰਾੜ ਨੇ ਬਣਾਈ ਹੈ। ਦੋਵਾਂ ਦੇ ਪੇਜਾਂ 'ਤੇ ਗਾਣੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ ਸੀ। ਇਸੇ ਦੌਰਾਨ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਪ੍ਰਸੰਸਕਾਂ ਨੇ ਕਿਹਾ ਕਿ ਸਿੱਧੂ ਮੂਸੇ ਵਾਲੇ ਦਾ ਇਹ ਨਵਾਂ ਗੀਤ ਟਰੈਂਡਿੰਗ ਦੇ ਵਿੱਚ ਚੱਲ ਰਿਹਾ ਅਤੇ ਬਹੁਤ ਹੀ ਵਧੀਆ ਗੀਤ ਹੈ।

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'LOCK' ਹੋਇਆ ਰਿਲੀਜ਼ (Etv Bharat)

'ਦ ਕਿਡ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ ਗਾਣਾ'

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਇਹ ਨੌਵਾਂ ਗੀਤਾ ਹੈ ਅਤੇ ਸਾਲ 2025 ਦਾ ਪਹਿਲਾ ਗੀਤ ਹੈ। ਇਸ ਤੋਂ ਪਹਿਲਾਂ, ਮੂਸੇਵਾਲਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ 8 ਗਾਣੇ ਰਿਲੀਜ਼ ਹੋ ਚੁੱਕੇ ਹਨ ਅਤੇ 'ਲਾਕ' ਉਨ੍ਹਾਂ ਦਾ 9ਵਾਂ ਗਾਣਾ ਹੈ। ਇਹ ਗਾਣਾ ਦ ਕਿਡ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਹੈ। ਜੋ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੇ ਕਈ ਗੀਤ ਤਿਆਰ ਕਰ ਚੁੱਕਾ ਹੈ, ਜਦੋਂ ਕਿ ਵੀਡੀਓ ਨਵਕਰਨ ਬਰਾੜ ਨੇ ਬਣਾਈ ਹੈ। ਦੋਵਾਂ ਦੇ ਪੇਜਾਂ 'ਤੇ ਗਾਣੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ ਸੀ।

ਟਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਮੂਸੇਵਾਲਾ ਦਾ ਗੀਤ

ਇਸੇ ਦੌਰਾਨ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇਵਾਲਾ ਦੇ ਰਿਲੀਜ਼ ਹੋਏ ਗੀਤ ਬਿੱਲ ਬੋਰਡ ਤੱਕ ਪਹੁੰਚ ਚੁੱਕੇ ਨੇ ਅਤੇ ਅੱਜ ਵੀ ਸਿੱਧੂ ਮੂਸੇ ਵਾਲੇ ਦਾ ਗੀਤ ਲੌਕ ਰੀਲਿਜ਼ ਹੋਇਆ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਪਿਆਰ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਗੀਤ ਬਹੁਤ ਹੀ ਵਧੀਆ ਹੈ ਜੋ ਕਿ ਟਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਸਾਰੇ ਹੀ ਗੀਤ ਅੱਜ ਵੀ ਮਿਊਜਿਕ ਇੰਡਸਟਰੀ ਵਿੱਚ ਚੱਲ ਰਹੇ ਹਨ। ਪ੍ਰਸੰਸਕਾਂ ਨੇ ਕਿਹਾ ਕਿ ਉਮੀਦ ਹੈ ਕਿ ਸਿੱਧੂ ਮੂਸੇ ਵਾਲਾ ਦਾ ਇਹ ਗੀਤ ਵੀ ਬਿਲ ਬੋਰਡ ਤੱਕ ਜਲਦ ਹੀ ਪਹੁੰਚ ਜਾਵੇਗਾ ਕਿਉਂਕਿ ਅੱਜ ਹਰ ਗੱਡੀ ਹਰ ਘਰ ਦੇ ਵਿੱਚ ਸਿੱਧੂ ਮੂਸੇ ਵਾਲੇ ਦਾ ਇਹ ਨਵਾਂ ਗੀਤ ਚੱਲ ਰਿਹਾ ਹੈ।

ABOUT THE AUTHOR

...view details