ਪੰਜਾਬ

punjab

ETV Bharat / state

ਪ੍ਰਸਿੱਧ ਲੰਗੂਰ ਮੇਲਾ: ਲੰਗੂਰ ਦੀ ਪੋਸ਼ਾਕ ਪਾਈ ਢੋਲ-ਢੱਮਕੇ ਨਾਲ ਨੰਗੇ ਪੈਰੀ ਮੰਦਿਰ ਪਹੁੰਚਦੇ ਬੱਚੇ, ਮਾਪਿਆਂ ਨੂੰ ਵੀ 10 ਦਿਨ ਕਰਨੀ ਪੈਂਦੀ ਸਖ਼ਤ ਨਿਯਮਾਂ ਦੀ ਪਾਲਣਾ - LANGOOR MELA

Langur Mela In Navratri Sri Durgiana Mandir : ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਣਾ ਮੰਦਿਰ ਵਿੱਚ ਲੰਗੂਰ ਮੇਲਾ ਸ਼ੁਰੂ ਹੋ ਚੁੱਕਾ ਹੈ। ਦੇਖੋ ਇਹ ਵਿਸ਼ੇਸ਼ ਰਿਪੋਰਟ

Langur Mela In Navratri
ਪ੍ਰਸਿੱਧ ਲੰਗੂਰ ਮੇਲਾ (Etv Bharat (ਪੱਤਰਕਾਰ, ਅੰਮ੍ਰਿਤਸਰ))

By ETV Bharat Punjabi Team

Published : Oct 3, 2024, 1:40 PM IST

Updated : Oct 3, 2024, 3:40 PM IST

ਅੰਮ੍ਰਿਤਸਰ:ਪੂਰੇ ਵਿਸ਼ਵ ਭਰ ਵਿੱਚ ਨਵਰਾਤਰੇ ਮਨਾਏ ਜਾਣਗੇ ਅਤੇ ਅੰਮ੍ਰਿਤਸਰ ਵਿੱਚ ਨਵਰਾਤਰੇ ਵਾਲੇ ਦਿਨ ਤੋਂ ਹੀ ਲੰਗੂਰ ਉਤਸਵ ਦੀ ਸ਼ੁਰੂਆਤ ਹੋ ਜਾਵੇਗੀ। ਦੱਸ ਦਈਏ ਕਿ ਪੂਰੇ ਵਿਸ਼ਵ ਭਰ ਵਿੱਚ ਅੰਮ੍ਰਿਤਸਰ ਦੇ ਸ੍ਰੀ ਬੜਾ ਹਨੂੰਮਾਨ ਮੰਦਿਰ ਵਿੱਚ ਹੀ ਬੱਚੇ ਲੰਗੂਰ ਬਣਦੇ ਹਨ। ਵਿਸ਼ਵ ਪ੍ਰਸਿੱਧ ਸ੍ਰੀ ਦੁਰਗਿਆਨਾ ਤੀਰਥ ਵਿਖੇ ਹਰ ਸਾਲ ਹੀ ਅਸੂ ਦੇ ਨਵਰਾਤਰਿਆਂ ਵਿਖੇ ਲੰਗੂਰ ਮੇਲਾ ਲੱਗਦਾ ਹੈ। ਇਸ ਪ੍ਰਾਚੀਨ ਲੰਗੂਰ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਪਹੁੰਚਦੇ ਹਨ । ਇਸ ਮੇਲੇ ਦੌਰਾਨ ਸ਼ਰਧਾਲੂ ਆਪਣੇ ਬੱਚਿਆਂ ਨੂੰ ਲੰਗੂਰ ਦਾ ਚੋਲਾ ਪਵਾ ਕੇ ਭਗਵਾਨ ਸ੍ਰੀ ਹਨੂੰਮਾਨ ਜੀ ਦੇ ਚਰਨਾਂ ਵਿੱਚ ਨਤਮਸਤਕ ਕਰਵਾਉਣ ਲਿਆਉਂਦੇ ਹਨ।

ਮੰਦਿਰ ਪਹੁੰਚੇ ਇੱਕ ਸ਼ਰਧਾਲੂ ਨੇ ਕਿਹਾ ਕਿ ਉਨ੍ਹਾਂ ਨੇ ਸੁੱਖਣਾ ਸੁਖੀ ਸੀ ਕਿ ਜੇਕਰ ਘਰ ਪੁੱਤ ਹੋਵੇਗਾ ਤੇ ਲੰਗੂਰ ਬਣਾ ਕੇ ਇੱਥੇ ਲੈ ਕੇ ਆਵਾਂਗੇ। ਇਸ ਕਰਕੇ ਹੁਣ ਮੰਨਤ ਪੂਰੀ ਹੋਣ ਤੋਂ ਬਾਅਦ ਉਹ ਆਪਣੇ ਬੱਚੇ ਨੂੰ ਲੰਗੂਰ ਦਾ ਚੋਲਾ ਪੁਆ ਕੇ ਢੋਲ ਲੈ ਕੇ ਇੱਥੇ ਪਹੁੰਚੇ ਹਨ।

ਪ੍ਰਸਿੱਧ ਲੰਗੂਰ ਮੇਲਾ (Etv Bharat (ਪੱਤਰਕਾਰ, ਅੰਮ੍ਰਿਤਸਰ))

ਪੁੱਤਰ ਦਾ ਦਾਤ ਲਈ ਮੰਗੀ ਜਾਂਦੀ ਮੰਨਤ

ਪੰਡਿਤ ਮੇਘ ਸ਼ਾਮ ਜੀ ਨੇ ਕਿਹਾ ਕਿ ਇਸ ਮੰਦਿਰ ਦਾ ਇਤਿਹਾਸ ਲਗਭਗ 100 ਸਾਲ ਪੁਰਾਣਾ ਹੈ ਅਤੇ ਪੁਰਾਤਨ ਰੀਤੀ-ਰਿਵਾਜਾਂ ਦੇ ਮੁਤਾਬਿਕ ਹੀ ਇਸ ਮੰਦਿਰ ਵਿਖੇ ਹਰ ਸਾਲ ਸਾਲਾਨਾ ਲੰਗੂਰ ਮੇਲਾ ਲੱਗਦਾ ਹੈ, ਜੋ ਕਿ ਅਸੂ ਦੇ ਨਵਰਾਤਰਿਆਂ ਵਿੱਚ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਰੰਪਾਰਿਕ ਪੁਸ਼ਾਕਾਂ ਧਾਰਨ ਕਰਕੇ ਹੀ ਲੰਗੂਰ ਪ੍ਰਭੂ ਸ੍ਰੀ ਹਨੂੰਮਾਨ ਜੀ ਦੇ ਅੱਗੇ ਨਤਮਸਤਕ ਹੋਣ ਪਹੁੰਚਦੇ ਹਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਨ।

ਕੀ ਹੈ ਮਿਥਿਹਾਸ

ਰਾਮਾਇਣ ਕਾਲ ’ਚ ਜਿਸ ਵੇਲੇ ਪ੍ਰਭੂ ਸ਼੍ਰੀ ਰਾਮ ਜੀ ਨੇ ਅਸ਼ਵਮੇਘ ਯੱਗ ਦਾ ਘੋੜਾ ਛੱਡਿਆ, ਤਾਂ ਲਵ ਤੇ ਕੁਸ਼ ਨੇ ਇਸ ਘੋੜੇ ਨੂੰ ਫੜ ਕੇ ਬੋਹੜ ਦੇ ਦਰਖੱਤ ਨਾਲ ਬੰਨ੍ਹ ਦਿੱਤਾ। ਇਸ ਨੂੰ ਲੈ ਕੇ ਹੋਏ ਯੁੱਧ ਦੌਰਾਨ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਸੇਵਕ ਸ਼੍ਰੀ ਹਨੂੰਮਾਨ ਜੀ ਵੀ ਇਸ ਸਥਾਨ ’ਤੇ ਪੁੱਜੇ। ਲਵ ਤੇ ਕੁਸ਼ ਨਾਲ ਵਾਰਾਤਾਲਾਪ ਦੌਰਾਨ ਸ਼੍ਰੀ ਹਨੂੰਮਾਨ ਜੀ ਨੂੰ ਅਹਿਸਾਸ ਹੋ ਗਿਆ ਕਿ ਇਹ ਉਨ੍ਹਾਂ ਦੇ ਪ੍ਰਭੂ ਸ਼੍ਰੀ ਰਾਮ ਜੀ ਦੇ ਬੱਚੇ ਹਨ। ਉਨ੍ਹਾਂ ਨੇ ਪਿਆਰ ਵੱਸ ਹੋ ਕੇ ਲਵ ਤੇ ਕੁਸ਼ ਨੂੰ ਕੁਝ ਨਹੀਂ ਕਿਹਾ। ਲਵ ਤੇ ਕੁਸ਼ ਨੇ ਸ਼੍ਰੀ ਹਨੂੰਮਾਨ ਜੀ ਨੂੰ ਬੋਹੜ ਦੇ ਦਰਖਤ ਨਾਲ ਬੰਨ੍ਹ ਦਿੱਤਾ। ਜਦੋਂ ਮਾਤਾ ਸੀਤਾ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਦੌੜੇ-ਦੌੜੇ ਇਸ ਸਥਾਨ ’’ਤੇ ਪੁੱਜੇ। ਮਾਤਾ ਸੀਤਾ ਜੀ ਨੇ ਲਵ ਤੇ ਕੁਸ਼ ਨੂੰ ਕਿਹਾ ਕਿ ਸ਼੍ਰੀ ਹਨੂੰਮਾਨ ਜੀ ਉਨ੍ਹਾਂ ਦੇ ਪੁੱਤਰ ਸਮਾਨ ਹਨ। ਇਸ ਲਈ ਉਨ੍ਹਾਂ ਨੂੰ ਖੋਲ੍ਹ ਦਿੱਤਾ ਜਾਵੇ। ਖੋਲ੍ਹੇ ਜਾਣ ਤੋਂ ਬਾਅਦ ਉਹ ਜਿਸ ਸਥਾਨ ’ਤੇ ਆ ਕੇ ਬੈਠੇ, ਉਸ ਸਥਾਨ ’ਤੇ ਬਾਅਦ ’ਚ ਆਪਣੇ-ਆਪ ਉਨ੍ਹਾਂ ਦੀ ਮੂਰਤੀ ਪ੍ਰਗਟ ਹੋ ਗਈ। ਸ਼੍ਰੀ ਹਨੂੰਮਾਨ ਜੀ ਨੂੰ ਜਿਸ ਦਰਖਤ ਨਾਲ ਬੰਨ੍ਹਿਆਂ ਗਿਆ ਸੀ, ਉਹ ਅੱਜ ਵੀ ਇਥੇ (ਦੁਰਗਿਆਣਾ ਮੰਦਿਰ, ਅੰਮ੍ਰਿਤਸਰ) ਮੌਜੂਦ ਹੈ।

- ਮੇਘ ਸ਼ਾਮ ਜੀ, ਪੰਡਿਤ

ਮੇਘ ਸ਼ਾਮ ਜੀ, ਪੰਡਿਤ (Etv Bharat (ਪੱਤਰਕਾਰ, ਅੰਮ੍ਰਿਤਸਰ))

ਕਰਨੀ ਪੈਂਦੀ ਸਖ਼ਤ ਨਿਯਮਾਂ ਦੀ ਪਾਲਣਾ

ਉੱਥੇ ਹੀ ਮੰਦਿਰ ਦੇ ਪੰਡਿਤ ਮੇਘ ਸ਼ਾਮ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਵਾਰ 3 ਅਕਤੂਬਰ ਤੋਂ ਅਸੂ ਦੇ ਨਵਰਾਤਰੇ ਆਰੰਭ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਮੇਲੇ ਦੀ ਵਿਧੀ ਦੇ ਮੁਤਾਬਿਕ ਜੋ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਬਣਾਉਂਦੇ ਹਨ, ਉਹ ਚਾਕੂ ਦਾ ਕੱਟਿਆ ਨਹੀਂ ਖਾਂਦੇ, ਬੈੱਡ ਆਦਿ ‘ਤੇ ਨਹੀਂ ਸੌਂਦੇ। ਉਨ੍ਹਾਂ ਦੱਸਿਆ ਕਿ ਮੇਲੇ ਦੇ ਮੱਦੇਨਜ਼ਰ ਮੰਦਰ ਵਿਖੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਪ੍ਰਬੰਧਕਾਂ ਦੇ ਮੁਤਾਬਿਕ ਬੀਤੇ ਸਾਲਾਂ ਨਾਲੋਂ ਇਸ ਵਾਰ ਵੱਡੀ ਗਿਣਤੀ ਵਿੱਚ ਲੰਗੂਰ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋਣ ਪਹੁੰਚ ਰਹੇ ਹਨ।

ਸਖ਼ਤ ਨਿਯਮਾਂ ਦੀ ਪਾਲਣਾ (Etv Bharat (ਪੱਤਰਕਾਰ, ਅੰਮ੍ਰਿਤਸਰ))

ਇਸ ਲਈ ਵੀ ਖਾਸ ਹੈ ਸ੍ਰੀ ਬੜਾ ਹਨੂੰਮਾਨ ਮੰਦਰ

ਪੰਡਿਤ ਮੇਘ ਸ਼ਾਮ ਨੇ ਦੱਸਿਆ ਕਿ ਲੰਗੂਰ ਬਣੇ ਬੱਚੇ ਦੇ ਮਾਪਿਆਂ ਨੂੰ ਵੀ ਸਦੀਆਂ ਤੋਂ ਚੱਲਦੀ ਆ ਰਹੀ ਪਰੰਪਰਾ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ । ਪੰਡਿਤ ਜੀ ਨੇ ਕਿਹਾ ਕਿ ਸ੍ਰੀ ਹਨੂੰਮਾਨ ਜੀ ਦੀਆਂ ਬੈਠੀ ਮੁਦਰਾ ਜੋ ਵਿਸ਼ਵ ਚੋਂ ਸਿਰਫ ਦੋ ਹੀ ਮੂਰਤੀਆਂ ਮਿਲਦੀਆਂ ਹਨ। ਉਹਨਾਂ ਚੋਂ ਇੱਕ ਮੂਰਤੀ ਸ੍ਰੀ ਦੁਰਗਿਆਨਾ ਤੀਰਥ ਸਥਿਤ ਸ੍ਰੀ ਬੜਾ ਹਨੂੰਮਾਨ ਮੰਦਰ ਵਿਖੇ ਮਿਲਦੀ ਹੈ, ਇਸ ਤੋਂ ਇਲਾਵਾ ਸ਼੍ਰੀ ਹਨੁਮਾਨ ਜੀ ਦੀ ਬੈਠੀ ਮੁਦਰਾ ਵਿੱਚ ਦੂਜੀ ਮੂਰਤੀ ਸ਼੍ਰੀ ਹਨੂਮਾਨਗੜੀ ਅਯੋਧਿਆ ਵਿਖੇ ਹੈ। ਸੰਸਾਰ ਵਿੱਚ ਅਜਿਹੀ ਮੂਰਤੀ ਹੋਰ ਕਿਧਰੇ ਨਹੀਂ ਮਿਲਦੀ ਜਿਸ ਵਿੱਚ ਸ਼੍ਰੀ ਹਨੂਮਾਨ ਜੀ ਬੈਠੀ ਮੁਦਰਾ ਵਿੱਚ ਹੋਣ। ਅੰਮ੍ਰਿਤਸਰ ਦਾ ਇਤਿਹਾਸ ਰਮਾਇਣ ਕਾਲ ਨਾਲ ਵੀ ਜੁੜਦਾ ਹੈ ਜਿਸ ਦੀ ਗਵਾਈ ਭਰਦਾ ਹੈ ਇਥੋਂ ਦਾ ਸ੍ਰੀ ਹਨੂੰਮਾਨ ਮੰਦਰ।

ਲੰਗੂਰ ਦੀ ਪੋਸ਼ਾਕ ਪਾਈ ਢੋਲ-ਢੱਮਕੇ ਨਾਲ ਨੰਗੇ ਪੈਰੀ ਮੰਦਿਰ ਪਹੁੰਚਦੇ ਬੱਚੇ (Etv Bharat (ਪੱਤਰਕਾਰ, ਅੰਮ੍ਰਿਤਸਰ))

ਬੱਚਿਆਂ ਨੂੰ ਲੰਗੂਰ ਬਣਾਉਣ ਦੇ ਨਿਯਮ

ਪਹਿਲੇ ਦਿਨ ਪੂਜਾ ਦਾ ਸਾਮਾਨ, ਮਠਿਆਈ, ਫਲ਼, ਨਾਰੀਅਲ, ਫੁਲ ਸਿਹਰਾ ਲੈ ਕੇ ਆਉਣਾ ਜ਼ਰੂਰੀ ਹੈ। ਮਾਤਾ-ਪਿਤਾ ਤੇ ਬੱਚਿਆਂ ਦਾ ਜ਼ਮੀਨ ’ਤੇ ਹੀ ਸੌਣਾ ਲਾਜ਼ਮੀ ਹੁੰਦਾ ਹੈ। ਇਸ ਤੋਂ ਇਲਾਵਾ, ਲੰਗੂਰ ਬਣਨ ਵਾਲੇ ਬੱਚੇ ਤੇ ਮਾਪੇ ਚਮੜੇ ਦੀਆਂ ਜੁੱਤੀਆਂ, ਚੱਪਲ, ਬੈਲਟ ਦੀ ਵਰਤੋਂ ਨਹੀਂ ਕਰ ਸਕਦੇ। ਪੂਰੇ 10 ਦਿਨ ਮਾਤਾ-ਪਿਤਾ ਤੇ ਬੱਚੇ ਵਲੋਂ ਨੰਗੇ ਪੈਰੀਂ ਮੰਦਿਰ ’ਚ ਆਉਣਾ ਜ਼ਰੂਰੀ ਹੈ। ਲੰਗੂਰ ਬਣਨ ਵਾਲੇ ਬੱਚੇ ਤੇ ਮਾਤਾ-ਪਿਤਾ ਇਨ੍ਹਾਂ ਦਿਨਾਂ ’ਚ ਚਾਕੂ ਨਾਲ ਕੱਟੀ ਕੋਈ ਵੀ ਵਸਤੂ ਨਹੀਂ ਖਾਣੀ। ਪਿਆਜ਼, ਲਸਨ, ਸ਼ਰਾਬ ਆਦਿ ਕਿਸੇ ਵੀ ਨਸ਼ੀਲੀ ਵਸਤੂ ਦਾ ਸੇਵਨ ਮਨ੍ਹਾਂ ਹੈਸ, ਬ੍ਰਹਮਚਾਰਿਆ ਵਰਤ ਦੀ ਪਾਲਣਾ ਜ਼ਰੂਰੀ ਹੈ। ਦੂਜਿਆਂ ਦੇ ਘਰ ਦੇ ਦਰਵਾਜ਼ੇ ਦੇ ਅੰਦਰ ਨਹੀਂ ਜਾਣਾ ਤੇ ਨਾ ਹੀ ਬਾਹਰਲਾ ਭੋਜਨ ਖਾਣਾ। ਸਾਰੇ ਸਰੀਰ ’ਤੇ ਤੇਲ, ਸ਼ੈਪੂ, ਸਾਬਣ ਲਗਾਉਣਾ ਮਨਾਹੀ ਹੁੰਦੀ ਹੈ। ਆਪਣੇ ਹੱਥਾਂ ਨਾਲ ਜਾਂ ਸਾਬਣ ਨਾਲ ਕੱਪੜੇ ਧੋਣੇ ਮਨ੍ਹਾਂ ਹੁੰਦੇ ਹਨ।ਅੱਸੂ ਦੇ ਨਰਾਤਿਆਂ ’ਚ 10 ਦਿਨ ਰੋਜ਼ਾਨਾ ਸ਼੍ਰੀ ਬੜਾ ਹਨੂੰਮਾਨ ਮੰਦਰ ਵਿਖੇ ਸਵੇਰੇ-ਸ਼ਾਮ ਮੱਥਾ ਟੇਕਣਾ ਜ਼ਰੂਰੀ ਹੈ। ਦੁਸਹਿਰੇ ਦੇ ਅਗਲੇ ਦਿਨ ਏਕਾਦਸ਼ੀ ਨੂੰ ਲੰਗੂਰ ਬਣੇ ਬੱਚਿਆਂ ਦੀ ਪੋਸ਼ਾਕ ਸ਼੍ਰੀ ਬੜਾ ਹਨੂੰਮਾਨ ਮੰਦਰ ਵਿਖੇ ਉਤਾਰੀ ਜਾਂਦੀ ਹੈ।

ਵਿਦੇਸ਼ ਜਾਂ ਹੋਰ ਸੂਬੇ-ਜ਼ਿਲ੍ਹਿਆਂ ਚੋਂ ਆਉਣ ਵਾਲੇ ਸ਼ਰਧਾਲੂਆਂ ਲਈ ਖਾਸ ਪ੍ਰਬੰਧ

ਪੰਡਿਤ ਜੀ ਨੇ ਦੱਸਿਆ ਕਿ ਬੱਚਿਆਂ ਨੂੰ ਲੰਗੂਰ ਬਣਾਉਣ ਲਈ ਜੋ ਸ਼ਰਧਾਲੂ ਵਿਦੇਸ਼, ਦੂਜੇ ਸੂਬਿਆਂ ਜਾਂ ਜ਼ਿਲ੍ਹਿਆਂ ਤੋਂ ਆਉਂਦੇ ਹਨ, ਉਨ੍ਹਾਂ ਦੇ ਠਹਿਰਣ ਤੇ ਲੰਗਰ ਦੀ ਵਿਵਸਥਾ ਸ਼੍ਰੀ ਦੁਰਗਿਆਣਾ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਕਿ ਸ਼ਰਧਾਲੂਆਂ ਨੂੰ ਇਸ ਦੌਰਾਨ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਪੰਡਿਤ ਜੀ ਨੇ ਦੱਸਿਆ ਕੀ ਜਿਹੜੇ ਸ਼ਰਧਾਲੂ ਲੋੜਵੰਦ ਹੁੰਦੇ ਹਨ ਤੇ ਆਪਣੇ ਬੱਚੇ ਲਈ ਲੰਗੂਰ ਦੀ ਪੋਸ਼ਾਕ ਨਹੀਂ ਬਣਵਾ ਸਕਦੇ, ਨੂੰ ਸ਼੍ਰੀ ਦੁਰਗਿਆਣਾ ਕਮੇਟੀ ਵੱਲੋਂ ਮੁਫਤ ’ਚ ਪੋਸ਼ਾਕ ਦਿੱਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸੰਜੈ ਮਹਿਰਾ ਪਿਛਲੇ 35 ਸਾਲ ਤੋਂ ਲੰਗੂਰ ਮੇਲੇ ਦੀ ਸਾਰੀ ਵਿਵਸਥਾ ਸ਼੍ਰੀ ਦੁਰਗਿਆਣਾ ਕਮੇਟੀ ਦੀ ਅਗਵਾਈ ’ਚ ਵੇਖਦੇ ਆ ਰਹੇ ਹਨ।

Last Updated : Oct 3, 2024, 3:40 PM IST

ABOUT THE AUTHOR

...view details