ਲੁਧਿਆਣਾ/ਖੰਨਾ: ਪੰਜਾਬ ਦੇ ਕੈਬਨਿਟ ਮੰਤਰੀ ਅਤੇ AAP ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਮਗੜ੍ਹੀਆ ਅਤੇ ਸੁਨਿਆਰੇ ਭਾਈਚਾਰੇ ਬਾਰੇ ਕੀਤੀ ਵਿਵਾਦਤ ਟਿੱਪਣੀ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਜਲਦੀ ਹੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕਰੇਗਾ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਖੰਨਾ ਦਾਣਾ ਮੰਡੀ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ ਤੇ ਲਾਲਜੀਤ ਭੁੱਲਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।
AAP ਉਮੀਦਵਾਰ ਲਾਲਜੀਤ ਭੁੱਲਰ ਖਿਲਾਫ ਰਾਜਪਾਲ ਨੂੰ ਮਿਲੇਗਾ ਸ਼੍ਰੋਮਣੀ ਅਕਾਲੀ ਦਲ ਦਾ ਵਫਦ - Lok Sabha Elections
ਪਿਛਲੇ ਦਿਨੀਂ ਮੰਤਰੀ ਅਤੇ AAP ਉਮੀਦਵਾਰ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਮਗੜ੍ਹੀਆ ਅਤੇ ਸੁਨਿਆਰੇ ਭਾਈਚਾਰੇ ਲਈ ਦਿੱਤਾ ਵਿਵਾਦਤ ਬਿਆਨ ਉਨ੍ਹਾਂ ਲਈ ਮੁਸੀਬਤ ਖੜੀ ਕਰ ਸਕਦਾ ਹੈ। ਇਸ ਬਿਆਨ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਦਾ ਬੀਸੀ ਵਿੰਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਕੇ ਕਾਰਵਾਈ ਦੀ ਮੰਗ ਕਰੇਗਾ।
Published : Apr 18, 2024, 6:07 PM IST
ਹੰਕਾਰ ਗਏ ਹਨ 'ਆਪ' ਦੇ ਮੰਤਰੀ: ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ 'ਆਪ' ਸਰਕਾਰ ਦੇ ਮੰਤਰੀ ਹੰਕਾਰ ਗਏ ਹਨ। ਲਾਲਜੀਤ ਭੁੱਲਰ 'ਚ ਹੰਕਾਰ ਬੋਲ ਰਿਹਾ ਹੈ। ਜਿਸ ਤਰੀਕੇ ਨਾਲ ਕੈਬਨਿਟ ਮੰਤਰੀ ਨੇ ਜਨਤਕ ਤੌਰ 'ਤੇ ਆਪਣੇ ਭਾਸ਼ਣ ਦੌਰਾਨ ਰਾਮਗੜ੍ਹੀਆ ਤੇ ਸੁਨਿਆਰੇ ਭਾਈਚਾਰੇ ਉਪਰ ਵਿਵਾਦਿਤ ਟਿੱਪਣੀ ਕੀਤੀ ਹੈ ਅਤੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਚੈਲੇਂਜ ਕੀਤਾ ਹੈ ਤੇ ਇਹ ਆਪਸੀ ਭਾਈਚਾਰੇ ਲਈ ਖ਼ਤਰਾ ਮੰਨਿਆ ਜਾ ਰਿਹਾ ਹੈ। ਅਜਿਹੇ ਲੋਕ ਸੰਸਦ ਵਿੱਚ ਜਾਣ ਦੇ ਲਾਇਕ ਨਹੀਂ ਹਨ। ਉਹ ਰਾਜਪਾਲ ਨੂੰ ਮਿਲ ਕੇ ਲਾਲਜੀਤ ਭੁੱਲਰ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਕਰਨਗੇ ਅਤੇ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਵੀ ਕੀਤੀ ਜਾਵੇਗੀ। ਗਾਬੜੀਆ ਨੇ ਇਹ ਵੀ ਕਿਹਾ ਕਿ ਲਾਲਜੀਤ ਭੁੱਲਰ ਇਤਿਹਾਸ ਤੋਂ ਜਾਣੂੰ ਨਹੀਂ ਹਨ। ਉਹਨਾਂ ਨੂੰ ਪਹਿਲਾਂ ਇਤਿਹਾਸ ਪੜ੍ਹ ਲੈਣਾ ਚਾਹੀਦਾ ਜਾਂ ਪਤਾ ਕਰ ਲੈਣਾ ਚਾਹੀਦਾ ਕਿ ਰਾਮਗੜ੍ਹੀਆ ਤੇ ਸੁਨਿਆਰੇ ਭਾਈਚਾਰੇ ਦਾ ਕੀ ਯੋਗਦਾਨ ਰਿਹਾ ਹੈ।
ਖੰਨਾ ਦੇ ਵਿਧਾਇਕ 'ਤੇ ਵੀ ਨਿਸ਼ਾਨਾ ਸਾਧਿਆ: ਇਸ ਦੇ ਨਾਲ ਹੀ ਹੀਰਾ ਸਿੰਘ ਗਾਬੜੀਆ ਵਲੋਂ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਤ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਉਪਰ ਵੀ ਨਿਸ਼ਾਨਾ ਸਾਧਿਆ ਗਿਆ। ਗਾਬੜੀਆ ਨੇ ਕਿਹਾ ਕਿ ਸੌਂਧ ਨੂੰ ਆਪਣੇ ਭਾਈਚਾਰੇ ਦੇ ਹੱਕ ਵਿੱਚ ਆਵਾਜ਼ ਉਠਾਉਣੀ ਚਾਹੀਦੀ ਸੀ। ਜੇਕਰ ਉਹ ਪਾਰਟੀ ਵਿੱਚ ਬੋਲ ਨਹੀਂ ਸਕਦੇ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਹਰ ਇਨਸਾਨ ਦਾ ਪਹਿਲਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਭਾਈਚਾਰੇ ਦੇ ਨਾਲ ਖੜ੍ਹਾ ਹੋਵੇ ਨਾ ਕਿ ਭਾਈਚਾਰੇ ਨੂੰ ਨਿੰਦਣ ਵਾਲਿਆਂ ਦਾ ਸਾਥ ਦੇਵੇ।
- ਸਰਕਾਰੀ ਬੱਸਾਂ ਵਿੱਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਹਟਾਉਣ ਦੀਆਂ ਹਦਾਇਤਾਂ ਤੋਂ ਭੜਕੇ ਸਿੱਖ ਆਗੂ - Sant Jarnail Singh Bhindranwale
- ਸਮਾਜ ਸੇਵੀ ਨੂੰ ਜਾਨੋ ਮਾਰਨ ਦੀ ਮਿਲੀ ਧਮਕੀ, ਅੰਮ੍ਰਿਤਸਰ ਦੇ SSP ਨੂੰ ਦਿੱਤਾ ਮੰਗ ਪੱਤਰ - Death threat to social worker
- ਦਿਲਰੋਜ ਦੀ ਕਾਤਲ ਨੂੰ ਮਿਲੀ ਫਾਂਸੀ ਦੀ ਸਜਾ ਤੇ ਲੱਗਿਆ ਜੁਰਮਾਨਾ, 'ਸਜਾ ਸੁਣਨ ਤੋਂ ਬਾਅਦ ਰੋ ਪਈ ਕਾਤਲ ਨੀਲਮ' - Dilroz Murder Case