ਚੇਨਈ : ਭਾਰਤ ਅਤੇ ਇੰਗਲੈਂਡ ਵਿਚਾਲੇ ਅੱਜ ਸ਼ਾਮ 7 ਵਜੇ ਤੋਂ ਐੱਮਏ ਚਿਦੰਬਰਮ ਸਟੇਡੀਅਮ, ਚੇਨਈ 'ਚ ਦੂਜਾ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ ਜਾਣਾ ਹੈ। ਮੇਜ਼ਬਾਨ ਟੀਮ ਇੰਡੀਆ ਪਹਿਲੇ ਟੀ-20 'ਚ ਮਹਿਮਾਨਾਂ ਨੂੰ ਬੁਰੀ ਤਰ੍ਹਾਂ ਨਾਲ ਹਰਾਉਣ ਤੋਂ ਬਾਅਦ ਉਤਸ਼ਾਹ 'ਚ ਹੈ ਪਰ ਦੂਜੇ ਟੀ-20 ਮੈਚ ਤੋਂ ਕੁਝ ਘੰਟੇ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਪਹਿਲੇ ਟੀ-20 ਮੈਚ 'ਚ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਤਬਾਹੀ ਮਚਾਉਣ ਵਾਲੇ ਟੀਮ ਇੰਡੀਆ ਦੇ ਧਮਾਕੇਦਾਰ ਬੱਲੇਬਾਜ਼ ਜ਼ਖ਼ਮੀ ਹੋ ਗਏ ਹਨ।
🚨 ABHISHEK SHARMA DOUBTFUL FOR 2ND T20I 🚨
— Tanuj Singh (@ImTanujSingh) January 24, 2025
- Abhishek Sharma's availablity for 2nd T20I Match vs England in doubtful. He twisted his right ankle in today's practice session. (Express Sports). pic.twitter.com/FljFokKScC
ਅਭਿਸ਼ੇਕ ਸ਼ਰਮਾ ਹੋਏ ਜ਼ਖ਼ਮੀ
ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਇੰਗਲੈਂਡ ਖਿਲਾਫ ਦੂਜੇ ਮੈਚ ਤੋਂ ਪਹਿਲਾਂ ਜ਼ਖਮੀ ਹੋ ਗਏ ਹਨ। ਟੀਮ ਇੰਡੀਆ ਦੇ ਅਭਿਆਸ ਸੈਸ਼ਨ ਦੌਰਾਨ ਉਹ ਕੈਚਿੰਗ ਡ੍ਰਿਲ ਕਰ ਰਿਹਾ ਸੀ, ਜਿਸ ਦੌਰਾਨ ਉਨ੍ਹਾਂ ਦਾ ਗਿੱਟਾ ਮੁੜ ਗਿਆ। ਜਿਸ ਤੋਂ ਬਾਅਦ ਅਭਿਸ਼ੇਕ ਨੂੰ ਮੈਦਾਨ 'ਤੇ ਬੈਠ ਕੇ ਦਰਦ ਨਾਲ ਤੜਫਦੇ ਦੇਖਿਆ ਗਿਆ। ਸੱਟ ਲੱਗਣ ਤੋਂ ਬਾਅਦ ਟੀਮ ਦੇ ਫਿਜ਼ੀਓਥੈਰੇਪਿਸਟ ਨੇ ਉਸ ਨੂੰ ਚੈੱਕ ਕੀਤਾ ਅਤੇ ਅਰਾਮ ਕਰਨ ਲਈ ਪੈਵੇਲੀਅਨ ਲੈ ਗਏ। ਇਸ ਤੋਂ ਬਾਅਦ ਅਭਿਸ਼ੇਕ ਨੈੱਟ 'ਤੇ ਬੱਲੇਬਾਜ਼ੀ ਕਰਨ ਲਈ ਮੈਦਾਨ 'ਤੇ ਨਹੀਂ ਪਰਤੇ।
🚨 ABHISHEK SHARMA DOUBTFUL FOR 2ND T20I MATCH AGAINST ENGLAND 🚨
— Abhishek Sharma Fan 𝕏 (@Abhishek_Fan_) January 24, 2025
- Abhishek Sharma suffered an ankle injury during a practice session ahead of the second T20I Match.#AbhishekSharma | #INDvENG pic.twitter.com/pJF9UVoGRi
ਇੰਗਲੈਂਡ ਖਿਲਾਫ ਦੂਜੇ ਮੈਚ 'ਚ ਖੇਡਣਾ ਮੁਸ਼ਕਿਲ
ਅਭਿਸ਼ੇਕ ਸ਼ਰਮਾ ਦੀ ਸੱਟ ਕਿੰਨੀ ਗੰਭੀਰ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਬੀਸੀਸੀਆਈ ਨੇ ਵੀ ਉਸ ਦੀ ਸੱਟ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਸੱਟ ਲੱਗਣ ਤੋਂ ਬਾਅਦ ਉਹ ਪਵੇਲੀਅਨ ਜਾਂਦੇ ਸਮੇਂ ਥੋੜਾ ਲੰਗੜਾਉਂਦੇ ਹੋਏ ਦਿਖਾਈ ਦਿੱਤੇ, ਜਿਸ ਕਾਰਨ ਇਸ ਧਮਾਕੇਦਾਰ ਬੱਲੇਬਾਜ਼ ਲਈ ਦੂਜੇ ਟੀ-20 ਮੈਚ 'ਚ ਖੇਡਣਾ ਮੁਸ਼ਕਲ ਮੰਨਿਆ ਜਾ ਰਿਹਾ ਹੈ। ਜੇਕਰ ਅਭਿਸ਼ੇਕ ਦੂਜੇ ਮੈਚ 'ਚ ਨਹੀਂ ਖੇਡ ਪਾਉਂਦੇ ਹਨ ਤਾਂ ਉਨ੍ਹਾਂ ਦੀ ਜਗ੍ਹਾ ਮੁਹੰਮਦ ਸ਼ਮੀ ਪਲੇਇੰਗ-11 'ਚ ਵਾਪਸੀ ਕਰ ਸਕਦੇ ਹਨ।
Abhishek Sharma weaving magic and how! 🪄
— BCCI (@BCCI) January 22, 2025
Follow The Match ▶️ https://t.co/4jwTIC5zzs #TeamIndia | #INDvENG | @IamAbhiSharma4 | @IDFCFIRSTBank pic.twitter.com/5xhtG6IN1F
ਪਹਿਲੇ ਟੀ-20 'ਚ ਲਗਾਇਆ ਸੀ ਤੂਫਾਨੀ ਅਰਧ ਸੈਂਕੜਾ
ਇਸ 24 ਸਾਲਾ ਖੱਬੇ ਹੱਥ ਦੇ ਬੱਲੇਬਾਜ਼ ਨੇ ਇੰਗਲੈਂਡ ਖਿਲਾਫ ਪਹਿਲੇ ਟੀ-20 ਮੈਚ 'ਚ ਤੂਫਾਨੀ ਅਰਧ ਸੈਂਕੜਾ ਲਗਾਇਆ ਸੀ। ਉਸ ਨੇ ਸਿਰਫ 34 ਗੇਂਦਾਂ 'ਤੇ 79 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 8 ਛੱਕੇ ਅਤੇ 4 ਚੌਕੇ ਲਗਾਏ। ਉਸ ਦੀ ਇਸ ਪਾਰੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।