ਪ੍ਰਯਾਗਰਾਜ (ਉੱਤਰ ਪ੍ਰਦੇਸ਼): ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਹਾਲ ਹੀ ਵਿੱਚ ਮਹਾਂਕੁੰਭ ਦੇ ਮੇਲੇ ਦਾ ਦੌਰਾ ਕੀਤਾ ਅਤੇ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਵਿੱਚ ਪਵਿੱਤਰ ਇਸ਼ਨਾਨ ਕੀਤਾ। ਇੰਸਟਾਗ੍ਰਾਮ 'ਤੇ ਉਸਨੇ ਆਪਣੀ ਅਧਿਆਤਮਿਕ ਯਾਤਰਾ ਦਾ ਇੱਕ ਵੀਡੀਓ ਸਾਂਝਾ ਕੀਤਾ।
ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ, "ਪ੍ਰਯਾਗਰਾਜ ਵਿਖੇ ਮਾਂ ਗੰਗਾ ਵਿੱਚ ਪਵਿੱਤਰ ਇਸ਼ਨਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਵਿਸ਼ਵਾਸ ਵਹਿੰਦਾ ਹੈ ਅਤੇ ਅਧਿਆਤਮਿਕਤਾ ਵੱਧਦੀ ਹੈ। ਪਰਮਾਤਮਾ ਦੇ ਆਸ਼ੀਰਵਾਦ ਨਾਲ ਆਪਣੀ ਨਵੀਂ ਯਾਤਰਾ ਦੀ ਸ਼ੁਰੂਆਤ। ਹਰ ਹਰ ਗੰਗਾ।" ਪ੍ਰਯਾਗਰਾਜ ਵਿੱਚ ਮਾਹੌਲ ਸ਼ਾਨਦਾਰ ਹੋਇਆ ਪਿਆ ਹੈ, ਸ਼ਰਧਾਲੂ ਸਰਦੀਆਂ ਦੀ ਠੰਡੀ ਸ਼ਾਮ ਨੂੰ 'ਹਰੇ ਰਾਮ ਹਰੇ ਕ੍ਰਿਸ਼ਨ' ਗਾ ਕੇ ਕੀਰਤਨ ਕਰਨ ਲਈ ਇਕੱਠੇ ਹੁੰਦੇ ਹਨ।
ਨਿਊਜ਼ਵਾਇਰ ਨਾਲ ਗੱਲ ਕਰਦੇ ਹੋਏ ਇੱਕ ਰੂਸ ਦੇ ਸ਼ਰਧਾਲੂ ਨੇ ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਸਾਂਝਾ ਕੀਤਾ ਅਤੇ ਕਿਹਾ ਕਿ ਇਕੱਠ ਵਿੱਚ ਵੱਖ-ਵੱਖ ਕੌਮੀਅਤਾਂ ਦੇ ਭਿਕਸ਼ੂ ਮੌਜੂਦ ਹਨ। ਸ਼ਰਧਾਲੂ ਨੇ ਕਿਹਾ, "ਮੈਂ ਇੱਥੇ ਰੂਸ ਤੋਂ ਆਈ ਹਾਂ ਅਤੇ ਮੇਰੀ ਗੁਰੂ ਮਾਂ ਯੂਕਰੇਨ ਤੋਂ ਆਈ ਸੀ। ਮੇਰੇ ਬਹੁਤ ਸਾਰੇ ਗੁਰੂ ਭੈਣ-ਭਰਾ ਰੂਸ, ਯੂਕਰੇਨ, ਕਜ਼ਾਕਿਸਤਾਨ, ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਆਏ ਹਨ। ਅਸੀਂ ਸਾਰੇ ਇਸ ਸ਼ੁਭ ਦਿਨ 'ਤੇ ਗੰਗਾ ਵਿੱਚ ਇਸ਼ਨਾਨ ਕਰਨ ਲਈ ਮਹਾਂਕੁੰਭ ਲਈ ਇੱਥੇ ਆਏ ਸੀ।"
ਉਲੇਖਯੋਗ ਹੈ ਕਿ ਮਹਾਂਕੁੰਭ 13 ਜਨਵਰੀ ਨੂੰ ਸ਼ੁਰੂ ਹੋਇਆ ਸੀ, 26 ਫਰਵਰੀ ਤੱਕ ਜਾਰੀ ਰਹੇਗਾ। ਅਗਲੀਆਂ ਮੁੱਖ ਇਸ਼ਨਾਨ ਤਾਰੀਖਾਂ ਵਿੱਚ 29 ਜਨਵਰੀ (ਮੌਨੀ ਅਮਾਵਸਿਆ - ਦੂਜਾ ਸ਼ਾਹੀ ਇਸ਼ਨਾਨ), 3 ਫਰਵਰੀ (ਬਸੰਤ ਪੰਚਮੀ - ਤੀਜਾ ਸ਼ਾਹੀ ਇਸ਼ਨਾਨ), 12 ਫਰਵਰੀ (ਮਾਘੀ ਪੂਰਨਿਮਾ) ਅਤੇ 26 ਫਰਵਰੀ (ਮਹਾ ਸ਼ਿਵਰਾਤਰੀ) ਸ਼ਾਮਲ ਹਨ।
ਇਸ ਦੌਰਾਨ ਜੇਕਰ ਦੁਬਾਰਾ ਗਾਇਕ ਗੁਰੂ ਰੰਧਾਵਾ ਬਾਰੇ ਗੱਲ ਕਰੀਏ ਤਾਂ ਗੁਰੂ ਰੰਧਾਵਾ ਆਪਣੀ ਨਵੀਂ ਪੰਜਾਬੀ ਫਿਲਮ ਨੂੰ ਲੈ ਕੇ ਚਰਚਾ ਵਿੱਚ ਹੈ, ਜਿਸ ਵਿੱਚ ਗਾਇਕ-ਅਦਾਕਾਰ ਬੱਬੂ ਮਾਨ ਨਾਲ ਖਾਸ ਭੂਮਿਕਾ ਨਿਭਾਉਂਦਾ ਨਜ਼ਰੀ ਆਵੇਗਾ।
ਇਹ ਵੀ ਪੜ੍ਹੋ: