ਫਰੀਦਕੋਟ: ਫਰੀਦਕੋਟ ਅਤੇ ਮੋਗਾ ਜਿਲ੍ਹੇ ਦੀ ਅਖੀਰ ਹੱਦ 'ਤੇ ਪੈਂਦੇ ਪਿੰਡ ਵਾਂਦਰ ਵਿਖੇ ਪਿੰਡ ਦੇ ਮੋਹਤਵਾਰ ਅਤੇ ਨੌਜਵਾਨਾਂ ਵੱਲੋਂ ਪਿੰਡ ਲਈ ਇੱਕ ਅਹਿਮ ਉਪਰਾਲਾ ਕੀਤਾ ਗਿਆ ਹੈ। ਪਿੰਡ ਵਿੱਚ ਸਤਿਕਾਰ ਕਮੇਟੀ ਅਤੇ ਐਨਆਰਆਈ ਜਸਵਿੰਦਰ ਜੱਸੀ ਦੇ ਸਹਿਯੋਗ ਨਾਲ ਪਿੰਡ ਵਿੱਚ ਇੱਕ ਪਾਰਕ ਬਣਾਇਆ ਗਿਆ ਹੈ। ਜਿਸ ਵਿੱਚ ਜਲ਼੍ਹਿਆਂਵਾਲਾ ਬਾਗ ਦੀ ਤਰਜ 'ਤੇ ਸ਼ਹੀਦਾਂ ਦੇ ਬੁੱਤ ਲਾਏ ਹਨ। ਇਨ੍ਹਾਂ ਹੀ ਨਹੀਂ ਖੂਨੀ ਖੁਹ ਵੀ ਬਣਾਇਆ ਗਿਆ ਹੈ। ਇਹ ਪਾਰਕ ਲੋਕਾਂ ਦੇ ਸਪੁਰਦ ਕਰਨ ਲਈ ਖਾਸ ਤੋਰ 'ਤੇ ਮੋਗਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਆਈਏਐਸ ਪਿੰਡ ਪਹੁੰਚੇ। ਆਪਣੇ ਸੰਬੋਧਨ ਭਾਸ਼ਣ 'ਚ ਜਿੱਥੇ ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਦੀ ਇਸ ਅਗਾਂਹ ਵਧੂ ਸੋਚ ਦੀ ਸ਼ਲਾਘਾ ਕੀਤੀ ਉਥੇ ਹੀ ਉਹਨਾਂ ਪਿੰਡ ਵਾਸੀਆਂ ਨੂੰ ਪਿੰਡ ਅਤੇ ਸਮਾਜ ਦੀ ਭਲਾਈ ਹਿੱਤ ਕੀਤੇ ਜਾਣ ਵਾਲੇ ਕਾਰਜਾਂ ਲਈ ਹਰ ਸੰਭਵ ਮਦਦ ਦਾ ਐਲਾਨ ਵੀ ਕੀਤਾ।
ਪਿੰਡ ਦੇ ਨੌਜਵਾਨਾਂ ਦੇ ਊਧਮ ਨੂੰ ਸਰਾਹਿਆ : ਇਸ ਮੌਕੇ ਜਾਣਕਾਰੀ ਦਿੰਦਿਆ ਪਿੰਡ ਵਾਸੀ ਅਤੇ ਸਤਿਕਾਰ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਵਾਂਦਰ ਨੇ ਦੱਸਿਆ ਕਿ ਇਸ ਊਧਮ ਪਿੱਛੇ ਪਿੰਡ ਵਾਸੀਆਂ ਅਤੇ ਖਾਸ ਕਰਕੇ ਨੌਜਵਾਨਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ। ਉਹਨਾਂ ਦੱਸਿਆ ਕਿ ਕਰੀਬ 12 ਲੱਖ ਰੁਪੈ ਦੀ ਲਾਗਤ ਨਾਲ ਬਣੇ ਇਸ ਪਾਰਕ 'ਚ ਗਦਰੀ ਬਾਬਿਆਂ ਸਣੇ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ ਦੇ ਬੁੱਤ ਲਾਏ ਜੀ ਹਨ। ਜਿੰਨਾਂ ਨੇ ਲੋਕਾਂ ਨੂੰ ਮੁਜਾਹਰਿਆ ਤੋਂ ਜਮੀਨਾਂ ਦੇ ਮਾਲਕ ਬਣਾਇਆ। ਇਸ ਦੇ ਨਾਲ ਹੀ ਮਹਾਂਰਾਜਾ ਰਣਜੀਤ ਸਿੰਘ,ਕਰਤਾਰ ਸਿੰਘ ਸ਼ਰਾਭਾ, ਸਹੀਦ ਭਗਤ ਸਿੰਘ ਅਤੇ ਸ਼ਹੀਦ ਉਧਮ ਸਿੰਘ ਦੇ ਬੁੱਤ ਸਥਾਪਿਤ ਕੀਤੇ ਗਏ ਹਨ, ਤਾਂ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਿਆ ਜਾ ਸਕੇ।