ਪੰਜਾਬ

punjab

ETV Bharat / state

ਕਤਰ ਦੇਸ਼ ਦੇ ਥਾਣੇ ਦੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜ਼ਬਤ ਕਰਨ ਦਾ ਮਾਮਲਾ, ਸ਼੍ਰੋਮਣੀ ਕਮੇਟੀ ਦੇ ਇਤਰਾਜ਼ ਮਗਰੋਂ ਹੋਈ ਕਾਰਵਾਈ - SGPC objected - SGPC OBJECTED

ਅਰਬ ਦੇਸ਼ ਕਤਰ ਦੇ ਇੱਕ ਥਾਣੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜ਼ਬਤ ਕਰਕੇ ਰੱਖਣ ਦੇ ਮਾਮਲੇ ਦਾ ਐੱਸਜੀਪੀਸੀ ਨੇ ਤਿੱਖਾ ਵਿਰੋਧ ਜਤਾਇਆ ਹੈ। ਉਨ੍ਹਾਂ ਦੇਸ਼ ਦੀ ਸਰਕਾਰ ਨੂੰ ਕਤਰ ਦੀ ਸਰਕਾਰ ਨਾਲ ਗੱਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰੂਘਰ ਵਿੱਚ ਪਹੁੰਚਾਉਣ ਲਈ ਕਿਹਾ ਹੈ। ਇਸ ਤੋਂ ਬਾਅਦ ਮਾਮਲੇ ਵਿੱਚ ਐਕਸ਼ਨ ਵੀ ਹੋਇਆ ਹੈ।

SGPC OBJECTED
ਸ਼੍ਰੋਮਣੀ ਕਮੇਟੀ ਦੇ ਇਤਰਾਜ਼ ਮਗਰੋਂ ਹੋਈ ਕਾਰਵਾਈ (ETV BHARAT PUNJAB)

By ETV Bharat Punjabi Team

Published : Aug 24, 2024, 11:53 AM IST

ਗੁਰਚਰਨ ਗਰੇਵਾਲ,ਮੈਂਬਰ ਐੱਸਜੀਪੀਸੀ (ETV BHARAT PUNJAB)

ਅੰਮ੍ਰਿਤਸਰ:ਕਤਰ ਦੀ ਰਾਜਧਾਨੀ ਦੋਹਾ ਦੇ ਪੁਲਿਸ ਸਟੇਸ਼ਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਵਿੱਤਰ ਸਰੂਪ ਜ਼ਬਤ ਕਰਕੇ ਰੱਖੇ ਗਏ ਸਨ। ਇਸ ਤੋਂ ਬਾਅਦ ਇੰਗਲੈਂਡ ਦੀਆਂ ਕੁੱਝ ਸੰਸਥਾਵਾਂ ਨੇ ਇਸ ਮੁੱਦੇ ਨੂੰ ਚੁੱਕਿਆ ਅਤੇ ਮਾਮਲੇ ਸ਼੍ਰੋਮਣੀ ਕਮੇਟੀ ਦੇ ਕੋਲ ਪਹੁੰਚਿਆ। ਹੁਣ ਇਸ ਮਾਮਲੇ ਵਿੱਚ ਐੱਸਜੀਪੀਸੀ ਦੀ ਮੰਗ ਮੁਤਾਬਿਕ ਐਕਸ਼ਨ ਕਰਦਿਆਂ ਦੋਹਾ ਸਰਕਾਰ ਨੇ ਜ਼ਬਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਪਾਵਨ ਸਰੂਪਾਂ ਵਿੱਚੋਂ ਇੱਕ ਸਰੂਪ ਨੂੰ ਸਤਿਕਾਰ ਸਹਿਤ ਵਾਪਸ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਇਤਰਾਜ਼ ਤੋਂ ਬਾਅਦ ਭਾਰਤੀ ਸਫਾਰਤਖਾਨਾ ਹਰਕਤ ਵਿੱਚ ਆਇਆ ਅਤੇ ਇਸ ਤੋਂ ਬਾਅਦ ਕਤਰ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ।

ਭਾਰਤੀ ਸਫਾਰਤਖਾਨੇ ਦੇ ਬੁਲਾਰੇ ਨੇ ਚੁੱਕਿਆ ਮੁੱਦਾ: ਇਸ ਪੂਰੇ ਮਾਮਲੇ ਸਬੰਧੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਕ ਕਿਹਾ ਗਿਆ ਹੈ ਕਿ ਅਸੀਂ ਕਤਰ ਦੇ ਅਧਿਕਾਰੀਆਂ ਦੁਆਰਾ ਜ਼ਬਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਸਿੱਖ ਭਾਈਚਾਰੇ ਦੁਆਰਾ ਉਨ੍ਹਾਂ ਦੀ ਰਿਹਾਈ ਦੀ ਮੰਗ ਦੇ ਨਾਲ ਸੰਬੰਧਿਤ ਰਿਪੋਰਟਾਂ ਵੇਖੀਆਂ ਹਨ। ਸਰਕਾਰ ਨੇ ਪਹਿਲਾਂ ਹੀ ਕਤਰ ਸਰਕਾਰ ਕੋਲ ਇਹ ਮਾਮਲਾ ਉਠਾਇਆ ਸੀ ਅਤੇ ਸਾਡੇ ਸਫਾਰਤਖਾਨੇ ਨੇ ਸਿੱਖ ਭਾਈਚਾਰੇ ਨੂੰ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ ਸੀ।

ਸਤਿਕਾਰ ਸਹਿਤ ਇੱਕ ਸਰੂਪ ਵਾਪਸ: ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਕਤਰ ਦੇ ਅਧਿਕਾਰੀਆਂ ਨੇ ਦੋ ਵਿਅਕਤੀਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਲਏ ਸਨ। ਉਨ੍ਹਾਂ 'ਤੇ ਕਤਰ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਧਾਰਮਿਕ ਸੰਸਥਾਨ ਚਲਾਉਣ ਦਾ ਇਲਜ਼ਾਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਕਤਰ ਦੇ ਅਧਿਕਾਰੀਆਂ ਨੇ ਵਾਪਸ ਕਰ ਦਿੱਤਾ ਅਤੇ ਭਰੋਸਾ ਦਿਵਾਇਆ ਹੈ ਕਿ ਦੂਜੇ ਸਰੂਪ ਨੂੰ ਵੀ ਸਨਮਾਨਪੂਰਵਕ ਰੱਖਿਆ ਜਾਵੇਗਾ।

ਸ਼੍ਰੋਮਣੀ ਕਮੇਟੀ ਦੀ ਅਪੀਲ:ਦੱਸ ਦਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਸਤਿਕਾਰ ਸਾਹਿਤ ਵਾਪਸ ਕੀਤੇ ਜਾਣ ਮਗਰੋਂ ਐੱਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਭਾਰਤ ਅਤੇ ਕਤਰ ਸਰਕਾਰ ਦਾ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਦੂਜੇ ਸਰੂਪ ਵੀ ਸਤਿਕਾਰ ਸਹਿਤ ਵਾਪਿਸ ਕੀਤੇ ਜਾਣ।

ABOUT THE AUTHOR

...view details