ਫਿਰੋਜ਼ਪੁਰ: ਆਏ ਦਿਨ ਸਰਕਾਰ ਦਾ ਪੈਸਾ ਹੜੱਪਣ ਵਾਲੇ ਠੱਗਾਂ ਵੱਲੋਂ ਨਵੇਂ-ਨਵੇਂ ਰਾਹ ਲੱਭ ਲਏ ਜਾਂਦੇ ਹਨ ਪਰ ਇਸ ਵਾਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੁਣ ਕੇ ਤੁਸੀਂ ਸੋਚਣ ਦੇ ਲਈ ਮਜ਼ਬੂਰ ਹੋ ਜਾਓਗੇ ਕਿ ਇੰਨਾ ਸ਼ਾਤਿਰ ਵੀ ਹੋ ਸਕਦਾ ਹੈ। ਇਥੋਂ ਤੱਕ ਕਿ ਹੁਣ ਗੂਗਲ ਮੈਪ ਵੀ ਪਰੇਸ਼ਾਨ ਹੋ ਕੇ ਕੰਧਾਂ ਨੂੰ ਟੱਕਰਾ ਮਾਰ ਰਿਹਾ ਹੈ ਕਿ ਆਖਿਰਕਾਰ 'ਨਿਊ ਗੱਟੀ ਰਾਜੋਕੇ' ਪਿੰਡ ਫ਼ਿਰੋਜ਼ਪੁਰ ਵਿੱਚ ਹੈ ਕਿੱਥੇ ਹੈ।
'ਨਵੀਂ ਗੱਟੀ ਰਾਜੋਕੇ' ਦੇ ਨਾਮ 'ਤੇ ਹੀ ਬਣਾਇਆ ਇੱਕ ਜਾਅਲੀ ਪਿੰਡ 'ਨਿਊ ਗੱਟੀ ਰਾਜੋਕੇ'
ਦਰਅਸਲ ਕੁਝ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਿਲ ਕੇ ਸਰਕਾਰ ਦਾ ਪੈਸਾ ਹੜੱਪਣ ਲਈ ਫਿਰੋਜ਼ਪੁਰ ਦੇ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ 'ਨਵੀਂ ਗੱਟੀ ਰਾਜੋਕੇ' ਦੇ ਨਾਮ ਤੇ ਹੀ ਇੱਕ ਜਾਅਲੀ ਪਿੰਡ ਹੋਰ 'ਨਿਊ ਗੱਟੀ ਰਾਜੋਕੇ' ਕਾਗਜ਼ਾਂ ਵਿਚ ਉਸਾਰ ਦਿੱਤਾ ਤੇ ਫਿਰ ਕਾਗਜ਼ਾਂ ਵਿੱਚ ਉਸਾਰੇ ਇਸ ਪਿੰਡ ਦੀ ਨੁਹਾਰ ਬਦਲਣ ਦੇ ਲਈ ਉਸ ਦੇ ਵਿਕਾਸ ਕਾਰਜਾਂ ਨੂੰ ਕਾਗਜ਼ਾਂ ਵਿੱਚ ਸ਼ੁਰੂ ਕਰ ਦਿੱਤਾ ਤੇ ਕੇਂਦਰ ਸਰਕਾਰ ਵੱਲੋਂ ਆਈ 45 ਲੱਖ ਦੀ ਗਰਾਂਟ ਹੜੱਪ ਗਏ। ਇਹ ਮਾਮਲਾ ਅੱਜ ਤੋਂ ਕਰੀਬ 5 ਸਾਲ ਪਹਿਲਾਂ ਦਾ ਹੈ।
ਕਾਗਜ਼ਾਂ 'ਚ ਉਸਾਰੇ ਪਿੰਡ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੇਵ ਸਿੰਘ ਬਲਾਕ ਸੰਮਤੀ ਮੈਂਬਰ (Etv Bharat) ਆਰਟੀਆਈ ਰਾਹੀਂ ਖੁੱਲ੍ਹਿਆ ਭੇਤ
ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਇੱਕ ਵਿਅਕਤੀ ਨੂੰ ਇਸ ਗਬਨ ਬਾਰੇ ਭਿਣਕ ਲੱਗੀ ਤਾਂ ਉਸ ਨੇ 2019 ਵਿੱਚ ਹੀ ਆਰਟੀਆਈ ਪਾ ਕੇ ਸੰਬੰਧਿਤ ਵਿਭਾਗ ਕੋਲੋਂ ਜਾਣਕਾਰੀ ਮੰਗੀ ਸੀ। ਜਿਸ ਦੇ ਬਦਲੇ ਉਸ ਨੂੰ ਜਾਣਕਾਰੀ ਨਹੀਂ ਬਲਕਿ ਧਮਕੀਆਂ ਮਿਲਣਗੀਆਂ ਸ਼ੁਰੂ ਹੋ ਗਈਆਂ, ਪਰ ਇਸ ਅੜੀਅਲ ਸੁਭਾਅ ਦੇ ਵਿਅਕਤੀ ਨੇ ਇਸ ਗਬਨ ਦਾ ਖਹਿੜਾ ਨਾ ਛੱਡਿਆ। ਹੁਣ ਜਦੋਂ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਉਸ ਨੂੰ ਆਰਟੀਆਈ ਰਾਹੀਂ ਜਾਣਕਾਰੀ ਮਿਲੀ ਤਾਂ ਇਹ ਨਿਕਲ ਕੇ ਸਾਹਮਣੇ ਆਇਆ ਕਿ ਉਦੋਂ ਦੇ ਵੱਡੇ ਅਧਿਕਾਰੀ ਤੇ ਦਫਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਕਾਗਜ਼ਾਂ ਵਿੱਚ ਨਵੇਂ ਪਿੰਡ ਦੀ ਉਸਾਰੀ ਕਰਕੇ ਤੇ ਕਾਗਜ਼ਾਂ ਵਿੱਚ ਹੀ ਪਿੰਡ ਦਾ ਵਿਕਾਸ ਕਰਦੇ ਰਹੇ।
ਕੇਂਦਰ ਸਰਕਾਰ ਵੱਲੋਂ ਆਈ ਕਰੀਬ 43 ਲੱਖ ਰੁਪਏ ਦੀ ਗਰਾਂਟ ਹੜੱਪੀ
ਇਸ ਤੋਂ ਅੱਗੇ ਗੁਰਦੇਵ ਸਿੰਘ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਵੱਲੋਂ ਆਈ ਕਰੀਬ 43 ਲੱਖ ਰੁਪਏ ਦੀ ਗਰਾਂਟ ਹੜੱਪ ਗਏ। ਇਸ ਗਬਨ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਨੇ ਲੱਖਾਂ ਦੀ ਠੱਗੀ ਮਾਰਨ ਲਈ ਇੱਕ ਜਾਅਲੀ ਪਿੰਡ ਬਣਾ ਦਿੱਤਾ ਉਸ ਦੇ ਉਪਰ ਵਿਕਾਸ ਦੇ ਨਾਮ ਦੇ ਲੱਖਾਂ ਦੀ ਗਰਾਂਟ ਖਾ ਕੇ ਕਾਗਜ਼ਾਂ ਨੂੰ ਦਫਤਰ ਦੀਆ ਫਾਇਲਾਂ ਥੱਲੇ ਦੱਬ ਦਿੱਤਾ ਸੀ ਪਰ ਹੁਣ 5 ਸਾਲ ਬੀਤ ਜਾਣ ਮਗਰੋਂ ਉਸ ਨੇ ਇਹਨਾਂ ਅਧਿਕਾਰੀਆਂ ਦਾ ਪਿੱਛਾ ਨਾ ਛੱਡਿਆ ਤੇ ਸੱਚ ਕੱਢ ਕੇ ਸਭ ਦੇ ਸਾਹਮਣੇ ਰੱਖ ਦਿੱਤਾ ਹੈ।
ਜਾਣਕਾਰੀ ਦਿੰਦੇ ਹੋਏ ਏਡੀਸੀ ਡਿਵੈਲਪਮੈਂਟ (Etv Bharat) ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਠੱਗੀ ਵਿੱਚ ਸ਼ਾਮਿਲ ਹੋਣਗੇ, ਉਹਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।-ਏਡੀਸੀ ਡਿਵੈਲਪਮੈਂਟ
ਉੱਥੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਵਿੱਚ 'ਨਵੀਂ ਗੱਟੀ ਰਾਜੋਕੇ' ਪਿੰਡ ਤਾਂ ਜਰੂਰ ਹੈਗਾ ਹੈ ਪਰ 'ਨਿਊ ਗੱਟੀ ਰਾਜੋਕੇ' ਦੇ ਨਾਮ ਦਾ ਕੋਈ ਪਿੰਡ ਨਹੀਂ ਤੇ ਨਾ ਹੀ ਉਸ ਸਮੇਂ ਇਸ ਪਿੰਡ ਵਿੱਚ ਕਿਸੇ ਤਰ੍ਹਾਂ ਦਾ ਵਿਕਾਸ ਕੋਈ ਵਿਕਾਸ ਕਾਰਜ ਹੋਇਆ ਹੈ।
ਨਵੀਂ ਗੱਟੀ ਰਾਜੋਕੇ ਵਾਸੀ ਜਾਣਕਾਰੀ ਦਿੰਦੇ ਹੋਏ (Etv Bharat) ਇੱਥੇ ਮੈਨੂੰ ਲੱਗਭਗ 35-36 ਸਾਲ ਹੋ ਗਏ ਨੇ ਵਸਦੇ ਨੂੰ, ਮੈਂ ਨਵੀਂ ਗੱਟੀ ਰਾਜੋਕੇ ਦਾ ਰਹਿਣ ਵਾਲਾ ਹਾਂ, ਇੱਥੋਂ ਦਾ ਮੌਜੂਦਾ ਸਰੰਪਚ ਤਾਰਾ ਸਿੰਘ ਹੈ ਤੇ ਇੱਕ ਪੁਰਾਣੀ ਗੱਟੀ ਰਾਜੋਕੇ ਹੈ, ਉਸਦਾ ਸਰਪੰਚ ਮਨਮੋਹਨ ਸਿੰਘ ਹੈ। ਇਹ ਇੱਕ ਹੀ ਪਿੰਡ ਹੈ ਇੱਥੇ ਕੋਈ 'ਨਿਊ ਗੱਟੀ ਰਾਜੋਕੇ' ਨਹੀਂ ਹੈ। ਇਹ ਕਿਸੇ ਦੀ ਮਿਲੀਭੁਗਤ ਹੈ ਇੱਥੇ ਕੋਈ ਨਿਊ ਗੱਟੀ ਹੈ ਹੀ ਨਹੀਂ। ਇੱਥੇ ਜਿੰਨ੍ਹੇ ਵੀ ਪਿੰਡ ਨੇ ਇੰਨ੍ਹਾਂ ਵਿੱਚ ਨਿਊ ਗੱਟੀ ਨਾਮ ਦਾ ਕੋਈ ਪਿੰਡ ਹੈ ਹੀ ਨਹੀਂ। ਇੱਥੇ ਟੋਟਲ 11-12 ਪਿੰਡ ਨੇ, ਜਿੰਨ੍ਹਾਂ ਵਿੱਚ ਗੱਟੀ ਰਾਜੋਕੇ ਇੱਕ ਹੀ ਪਿੰਡ ਹੈ। ਇਸ ਇੱਕ ਪਿੰਡ ਵਿੱਚੋਂ ਹੀ ਦੋ ਬਣ ਗਏ ਨੇ ਜਿੰਨ੍ਹਾਂ ਦੇ ਨਾਮ ਇੱਕ ਨਵੀਂ ਗੱਟੀ ਅਤੇ ਇੱਕ ਪੁਰਾਣੀ ਗੱਟੀ ਰਾਜੋਕੇ ਹੈ। - ਅਮਰੀਕ ਸਿੰਘ, ਵਾਸੀ -ਨਵੀਂ ਗੱਟੀ ਰਾਜੋਕੇ
- ਫਰੀਦਕੋਟ ਦੀ ਥਾਂ ਹੁਣ ਮੁਹਾਲੀ ’ਚ ਤਿਰੰਗਾ ਫਹਿਰਾਉਣਗੇ ਮੁੱਖ ਮੰਤਰੀ ਭਗਵੰਤ ਮਾਨ, ਜਾਣੋ ਕਿਉਂ ਬਦਲਿਆ ਸਥਾਨ
- ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'LOCK' ਨੇ ਝੂਮਣ ਲਾਏ ਲੋਕ, ਪ੍ਰਸ਼ੰਸਕਾਂ ਨੇ ਕੀਤੀ ਇਹ ਮੰਗ
- ਕੀ ਹੁਣ ਲੋਕ ONLINE SHOPPING ਨਹੀਂ ਕਰਨਗੇ? ਕਿਸਾਨਾਂ ਨੇ ਦੱਸਿਆ ਲੋਕਾਂ ਨਾਲ ਕਿੰਝ ਹੋ ਰਹੀ ਗਰੀਬ ਮਾਰ