ਸ੍ਰੀ ਫਤਹਿਗੜ੍ਹ ਸਾਹਿਬ:ਸਰਹਿੰਦ ਵਿੱਚ ਮਾਲ ਗੱਡੀ ਦੀ ਟੱਕਰ ਤੋਂ ਚਾਰ ਦਿਨ ਬਾਅਦ, ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੋਕੋ ਪਾਇਲਟ ਅਤੇ ਉਸਦਾ ਸਹਾਇਕ ਗੱਡੀ ਚਲਾਉਂਦੇ ਸਮੇਂ ਸੌਂ ਗਏ ਅਤੇ ਲਾਲ ਸਿਗਨਲ ‘ਤੇ ਬ੍ਰੇਕ ਲਗਾਉਣ ਵਿੱਚ ਅਸਫ਼ਲ ਰਹੇ। ਰੇਲਵੇ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਜਾਂਚ ਰਿਪੋਰਟ ਦੇ ਅਨੁਸਾਰ ਇਹ ਘਟਨਾ 2 ਜੂਨ ਨੂੰ ਸਰਹਿੰਦ ਜੰਕਸ਼ਨ ਅਤੇ ਸਾਧੂਗੜ੍ਹ ਰੇਲਵੇ ਸਟੇਸ਼ਨ ਦੇ ਵਿਚਕਾਰ ਤੜਕੇ 3.15 ਵਜੇ ਵਾਪਰੀ ਜਦੋਂ ਯੂਪੀ ਜੀਵੀਜੀਐਨ (UP GVGN) ਦਾ ਇੰਜਣ ਪਟੜੀ ਤੋਂ ਉਤਰ ਗਿਆ ਅਤੇ ਮੁੱਖ ਯਾਤਰੀ ਲਾਈਨ ‘ਤੇ ਉਲਟ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਤਫ਼ਾਕ ਨਾਲ, ਜੰਮੂ ਤਵੀ ਸਮਰ ਸਪੈਸ਼ਲ ਵੀ ਇਸ ਸਮੇਂ ਨੇੜੇ ਦੀ ਲਾਈਨ ਤੋਂ ਗੁਜ਼ਰ ਰਹੀ ਸੀ, ਉਹ ਵੀ ਟ੍ਰੈਕ ਦੇ ਨੇੜੇ ਪਈ ਮਾਲ ਗੱਡੀ ਦੇ ਇੰਜਣ ਨਾਲ ਟਕਰਾ ਗਈ ਅਤੇ ਇਸ ਦੇ ਸਾਰੇ ਪਹੀਏ ਪਟੜੀ ਤੋਂ ਉਤਰ ਗਏ।
ਫਤਿਹਗੜ੍ਹ ਸਾਹਿਬ ਰੇਲ ਹਾਦਸੇ ਦੀ ਰਿਪੋਰਟ ਜਾਰੀ, ਸਾਹਮਣੇ ਆਏ ਹੈਰਾਨ ਕਰਨ ਵਾਲੇ ਤੱਥ - Fatehgarh Sahib rail accident - FATEHGARH SAHIB RAIL ACCIDENT
ਸਰਹਿੰਦ ਵਿਖੇ ਕੁਝ ਦਿਨ ਪਹਿਲਾਂ ਹਾਦਸਾ ਗ੍ਰਸਤ ਹੋਈਆਂ ਮਾਲ ਗੱਡੀਆਂ ਦੀ ਜਾਂਚ ਰਿਪੋਰਟ ਸਾਹਮਣੇ ਆ ਗਈ ਹੈ। ਜਿਸ ਵਿੱਚ ਹਾਦਸੇ ਦੇ ਕਾਰਨਾਂ ਨੂੰ ਸਪੱਸ਼ਟ ਕੀਤਾ ਗਿਆ। ਰਿਪੋਰਟ ਮੁਤਾਬਿਕ ਡਰਾਈਵਰ ਦੇ ਸੌਂ ਜਾਣ ਕਾਰਨ ਇਹ ਹਾਦਸਾ ਹੋਇਆ ਸੀ।
Published : Jun 7, 2024, 4:33 PM IST
ਲਗਭਗ 46 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ :ਹਾਲਾਂਕਿ ਉਸ ਸਮੇਂ ਕੋਲਕਾਤਾ ਜੰਮੂ ਤਵੀ ਸਪੈਸ਼ਲ ਟਰੇਨ ਉੱਥੋਂ ਲੰਘ ਰਹੀ ਸੀ। ਉਸਦੀ ਰਫ਼ਤਾਰ ਹੌਲੀ ਸੀ, ਕੋਲਕਾਤਾ ਜੰਮੂ ਤਵੀ ਲਗਭਗ 46 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਹੀ ਸੀ। ਉਸ ਸਮੇਂ ਗੱਡੀ ਦੇ ਪਾਇਲਟ ਨੇ ਬ੍ਰੇਕ ਲਗਾ ਦਿੱਤੀ ਸੀ। ਜਿਸ ਕਾਰਨ ਕਈ ਲੋਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਏ। ਇਸ ਦੇ ਪਿਛਲੇ ਦੋ ਕੋਚ ਵੀ ਇਸ ਦਾ ਸ਼ਿਕਾਰ ਹੋ ਗਏ। ਹਾਦਸੇ ਤੋਂ ਬਾਅਦ ਲੋਕੋ ਪਾਇਲਟ ਅਤੇ ਸਹਾਇਕ ਲੋਕੋ ਪਾਇਲਟ ਉਲਟੇ ਇੰਜਣ ਦੇ ਅੰਦਰ ਹੀ ਫਸ ਗਏ। ਮੌਕੇ 'ਤੇ ਮੌਜੂਦ ਰੇਲਵੇ ਕਰਮਚਾਰੀਆਂ ਨੂੰ ਵਿੰਡਸ਼ੀਲਡ ਤੋੜ ਕੇ ਉਨ੍ਹਾਂ ਨੂੰ ਬਚਾਉਣਾ ਪਿਆ। ਦੋਵਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
- ਮਾਣਹਾਨੀ ਮਾਮਲੇ 'ਚ ਮੇਧਾ ਪਾਟਕਰ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਮਾਮਲਾ ਦਿੱਲੀ ਦੇ LG ਵੀਕੇ ਸਕਸੈਨਾ ਨਾਲ ਸਬੰਧਤ
- ਜਦੋਂ ਨਿਤੀਸ਼ ਕੁਮਾਰ ਨੇ ਮੋਦੀ ਨੂੰ ਪੁੱਛਿਆ, 'ਸਹੁੰ ਚੁੱਕਣ ਦਾ ਇੰਤਜ਼ਾਰ ਕਿਉਂ?' - Nitish Kumar On Pm Modi
- ਦਿੱਲੀ 'ਚ ACB ਦੀ ਵੱਡੀ ਕਾਰਵਾਈ, 62 ਹਸਪਤਾਲਾਂ 'ਚ ਛਾਪੇਮਾਰੀ, 40 ਹਸਪਤਾਲਾਂ 'ਚ ਪਾਈਆਂ ਗਈਆਂ ਖਾਮੀਆਂ - Acb Raids 62 Hospitals In Delhi
ਜਾਂਚ ਟੀਮ ਨੇ ਕਰੀਬ 22 ਲੋਕਾਂ ਦੇ ਬਿਆਨ ਲਏ: ਹਾਲਾਂਕਿ ਜਾਂਚ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋਵੇਂ ਡਰਾਈਵਰਾਂ ਦੇ ਬਿਆਨ ਨਹੀਂ ਲਏ ਕਿਉਂਕਿ ਉਹ ਹਸਪਤਾਲ 'ਚ ਦਾਖਲ ਹਨ। ਜਦਕਿ ਟਰੇਨ ਮੈਨੇਜਰ ਨੇ ਆਪਣੇ ਲਿਖਤੀ ਬਿਆਨ 'ਚ ਦੱਸਿਆ ਹੈ ਕਿ ਜਦੋਂ ਉਸ ਨੂੰ ਇੰਜਣ ਤੋਂ ਬਚਾਇਆ ਗਿਆ ਸੀ ਤਾਂ ਉਸ ਨੇ ਮੰਨਿਆ ਸੀ ਕਿ ਉਹ ਗੱਡੀ ਚਲਾਉਂਦੇ ਸਮੇਂ ਸੌਂ ਗਿਆ ਸੀ। ਜਾਂਚ ਟੀਮ ਨੇ ਕਰੀਬ 22 ਲੋਕਾਂ ਦੇ ਬਿਆਨ ਲਏ ਹਨ। ਰੇਲ ਮੈਨੇਜਰ ਨੇ ਜਾਂਚ ਟੀਮ ਨੂੰ ਲਿਖਤੀ ਰੂਪ ਵਿੱਚ ਕਿਹਾ, “ਜੇਕਰ ਐਲਪੀ ਅਤੇ ਏਐਲਪੀ ਪੂਰੀ ਤਰ੍ਹਾਂ ਆਰਾਮ ਕਰਨ ਤੋਂ ਬਾਅਦ ਡਿਊਟੀ ਵਿੱਚ ਸ਼ਾਮਲ ਹੁੰਦੇ ਅਤੇ ਡਰਾਈਵਿੰਗ ਕਰਦੇ ਸਮੇਂ ਚੌਕਸ ਰਹਿੰਦੇ, ਤਾਂ ਇਹ ਘਟਨਾ ਟਲ ਸਕਦੀ ਸੀ।” ਉੱਧਰ ਲੋਕੋ ਪਾਇਲਟਾਂ ਦੇ ਸੰਗਠਨ ਨੇ ਰੇਲਵੇ ‘ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀ ਕਮੀ ਕਾਰਨ ਰੇਲ ਡਰਾਈਵਰਾਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ।