ਹੈਦਰਾਬਾਦ: ਬਿੱਗ ਬੌਸ-18 ਨੂੰ ਆਪਣਾ ਵਿਨਰ ਮਿਲ ਚੁੱਕਾ ਹੈ। ਬਿੱਗ ਬੌਸ-18 ਦੀ ਟਰਾਫੀ ਨੂੰ ਟੀਵੀ ਐਕਟਰ ਕਰਨਵੀਰ ਮਹਿਰਾ ਨੇ ਜਿੱਤਿਆ ਹੈ। ਕਰਨ ਨੂੰ ਬਿੱਗ ਬੌਸ ਦੀ ਟਰਾਫੀ ਦੇ ਨਾਲ-ਨਾਲ 50 ਲੱਖ ਰੁਪਏ ਨਕਦੀ ਵੀ ਮਿਲੇ ਹਨ। ਪਿਛਲੇ ਸਾਲ ਕਰਨਵੀਰ ਮਹਿਰਾ ਨੇ ਇੱਕ ਹੋਰ ਸ਼ੋਅ ਖ਼ਤਰੋ ਕੇ ਖਿਲਾੜੀ-14 ਜਾ ਖਿਤਾਬ ਜਿੱਤਿਆ ਸੀ। ਦਿੱਲੀ ਵਿੱਚ ਜਨਮੇ ਕਰਨ ਨੇ ਟੀਵੀ ਸ਼ੋਅ, ਵੈਬ ਸੀਰੀਜ਼ ਅਤੇ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਦੱਸ ਦਈਏ ਕਿ ਕਰਨ ਦੀ ਐਕਟਿੰਗ ਕਰੀਅਰ ਸਾਲ 2005 ਤੋਂ ਸ਼ੁਰੂ ਹੋਇਆ।
#WATCH | Mumbai: Bigg Boss 18 winner Karan Veer Mehra says, " i am very happy... this was my aim and it happened... when two people fight for the trophy there is bound to be bitterness but he (vivian dsena) is a very good person at heart, a family man so there is love for him… pic.twitter.com/uFuuSHaf2T
— ANI (@ANI) January 20, 2025
ਬਿੱਗ ਬੌਸ 18 ਦੇ ਜੇਤੂ ਕਰਨਵੀਰ ਮਹਿਰਾ ਨੇ ਕਿਹਾ, "ਮੈਂ ਬਹੁਤ ਖੁਸ਼ ਹਾਂ, ਇਹ ਮੇਰਾ ਟੀਚਾ ਸੀ ਅਤੇ ਇਹ ਹੋਇਆ... ਜਦੋਂ ਦੋ ਲੋਕ ਟਰਾਫੀ ਲਈ ਲੜਦੇ ਹਨ, ਤਾਂ ਕੁੜੱਤਣ ਜ਼ਰੂਰ ਹੁੰਦੀ ਹੈ, ਪਰ ਵਿਵਿਅਨ ਦਿਸੇਨਾ ਦਿਲ ਤੋਂ ਬਹੁਤ ਵਧੀਆ ਇਨਸਾਨ ਹੈ। ਪਰਿਵਾਰ ਦਾ ਮੈਂਬਰ ਹੈ, ਇਸ ਲਈ ਉਸ ਲਈ ਵੀ ਪਿਆਰ ਹੈ। ਤੁਹਾਡੇ ਪਿਆਰ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ, ਜਿਸ ਕਾਰਨ ਮੈਂ ਇੱਥੇ ਟਰਾਫੀ ਲੈ ਕੇ ਖੜ੍ਹਾ ਹਾਂ।"
ਬਿੱਗ ਬੌਸ 'ਚ ਕਰਨਵੀਰ ਮਹਿਰਾ ਦਾ ਸਫਰ ਉਸ ਲਈ ਕਿਸੇ ਰੋਲਰ ਕੋਸਟਰ ਰਾਈਡ ਤੋਂ ਘੱਟ ਨਹੀਂ ਸੀ। ਇਸ ਵਿੱਚ ਵਿਵਿਅਨ ਦਿਸੇਨਾ ਅਤੇ ਸਾਰਾ ਖਾਨ ਨਾਲ ਉਸ ਦੇ ਝਗੜੇ, ਅਵਿਨਾਸ਼ ਮਿਸ਼ਰਾ 'ਤੇ ਮਜ਼ਾਕੀਆ ਚੁਟਕਲੇ ਅਤੇ ਅਭਿਨੇਤਰੀ ਚੁਮ ਦਰੰਗ ਲਈ ਪਿਆਰ ਸ਼ਾਮਲ ਰਿਹਾ।
2005 ਤੋਂ ਸ਼ੁਰੂ ਕੀਤਾ ਐਕਟਿੰਗ ਕਰੀਅਰ
ਕਰਨਵੀਰ ਮਹਿਰਾ ਦਾ ਐਕਟਿੰਗ ਕਰੀਅਰ ਸਫ਼ਲ ਰਿਹਾ ਹੈ। ਉਨ੍ਹਂ ਨੇ ਸਾਲ 2005 ਵਿੱਚ ਫੇਮਸ ਸ਼ੋਅ 'ਰੀਮਿਕਸ' ਨਾਲ ਡੈਬਿਊ ਕੀਤਾ। ਇਸ ਸ਼ੋਅ ਵਿੱਚ ਉਨ੍ਹਾਂ ਨੇ ਆਦਿਤਿਆ ਦਾ ਰੋਲ ਅਦਾ ਕੀਤਾ। ਇਸ ਤੋਂ ਬਾਅਦ 'ਸਾਥ ਰਹੇਗਾ ਆਲਵੇਜ਼', 'ਸਤੀ ... ਸਤਿਆ ਦੀ ਸ਼ਕਤੀ', 'ਵਿਰੁੱਧ', 'ਹਮ ਲੜਕੀਆਂ', 'ਬਹਿਨੇ' ਅਤੇ 'ਪਵਿੱਤਰ ਰਿਸ਼ਤਾ' ਵਰਗੇ ਟੀਵੀ ਸ਼ੋਅ ਕੀਤੇ।
ਕਰਨਵੀਰ ਮਹਿਰਾ ਵੈੱਬ ਸੀਰੀਜ਼ ਦਾ ਵੀ ਹਿੱਸਾ ਬਣ ਗਏ। ਉਹ 2018 ਦੀ ਸੀਰੀਜ਼ 'ਇਟਸ ਨਾਟ ਦੈਟ ਸਿੰਪਲ' 'ਚ ਨਜ਼ਰ ਆਏ ਸੀ। ਇਸ 'ਚ ਉਨ੍ਹਾਂ ਨੇ ਸਵਰਾ ਭਾਸਕਰ ਅਤੇ ਪੂਰਬ ਕੋਹਲੀ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ। ਉਹ ਵੈੱਬ ਸੀਰੀਜ਼ 'ਜ਼ਹਿਰ 2' 'ਚ ਵੀ ਨਜ਼ਰ ਆਏ ਸੀ।
The moment we all have been waiting for is finally HERE! JANTA KA LAADLA has won #TheKaranVeerMehraShow aka #BiggBoss18 🏆🔱❤️
— Karan Veer Mehra (@KaranVeerMehra) January 19, 2025
Bigg Boss 18 ka asli hero is back to his backbones and with the Trophy as promised. You all have showed the true power of the neutral audience.… pic.twitter.com/JmfOrrd4fu
ਕਰਨਵੀਰ ਮਹਿਰਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ, ਤਾਂ ਉਹ 'ਦ੍ਰੋਣਾ', 'ਆਗੇ ਸੇ ਰਾਈਟ', 'ਮੇਰੇ ਡੈਡ ਕੀ ਮਾਰੂਤੀ', 'ਰਾਗਿਨੀ MMS 2' ਅਤੇ 'ਬਦਮਾਸ਼ੀਆਂ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ।
ਕਰਨ ਨੇ ਮਿਊਜ਼ਿਕ ਵੀਡੀਓਜ਼ 'ਚ ਵੀ ਕੰਮ ਕੀਤਾ ਹੈ। ਉਹ 2024 'ਚ ਰਿਲੀਜ਼ ਹੋਏ ਗੀਤ 'ਕਹਿਣਾ ਗਲਤ ਗਲਤ' 'ਚ ਦਿਖਾਈ ਦਿੱਤੇ।
ਦਿੱਲੀ ਦੇ ਰਹਿਣ ਵਾਲੇ ਕਰਨਵੀਰ ਮਹਿਰਾ
ਕਰਨਵੀਰ ਮਹਿਰਾ ਦਾ ਜਨਮ 28 ਦਸੰਬਰ, 1977 ਨੂੰ ਦਿੱਲੀ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਦਾਦੀ ਦੇ ਕਹਿਣ ਉੱਤੇ ਆਪਣੇ ਦਾਦਾ ਵੀਰ ਦਾ ਨਾਮ ਆਪਣੇ ਨਾਮ ਨਾਲ ਜੋੜਿਆ। ਕਰਨ ਨੇ ਮਸੂਰੀ ਦੇ ਇੱਕ ਬੋਰਡਿੰਗ ਸਕੂਲ ਵਿੱਚ 10ਵੀਂ ਤੱਕ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਦੇ ਇੱਕ ਸਕੂਲ ਵਿੱਚ ਆਪਣੀ ਅੱਗੇ ਦੀ ਪੜ੍ਹਾਈ ਕੀਤੀ। ਸਕੂਲੀ ਪੜ੍ਹਾਈ ਤੋਂ ਬਾਅਦ, ਕਰਨ ਨੇ ਦਿੱਲੀ ਕਾਲਜ ਆਫ ਆਰਟਸ ਐਂਡ ਕਾਮਰਸ ਤੋਂ ਗ੍ਰੇਜੂਏਸ਼ਨ ਕੀਤੀ।
Entertainment ✅
— Bigg Boss (@BiggBoss) January 19, 2025
Drama ✅
Trophy ✅
From fights to friendships, strategies to surprises, and all the masaledaar moments in between, Karan Veer has officially ruled Time Ka Tandav in Bigg Boss 18! 🏆👑#BiggBoss18 #BiggBoss #BB18@KaranVeerMehra pic.twitter.com/IVUwqaxZa2
ਇੱਕ ਸਮੇਂ ਉੱਤੇ ਡਿਪਰੈਸ਼ਨ ਦਾ ਹੋਏ ਸੀ ਸ਼ਿਕਾਰ
ਕਰਨਵੀਰ ਮਹਿਰਾ ਦੀ ਨਿੱਜੀ ਜਿੰਦਗੀ ਕਾਫੀ ਸੰਘਰਸ਼ ਭਰੀ ਰਹੀ। ਕਰਨਵੀਰ 2 ਵਾਰ ਵਿਆਹ ਕਰਵਾ ਚੁੱਕੇ ਹਨ, ਪਰ ਫਿਰ ਵੀ ਸਿੰਗਲ ਹਨ। ਸਾਲ 2006 ਵਿੱਚ ਕਰਨਵੀਰ ਮਹਿਰਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ। ਇਸ ਦੌਰਾਨ ਉਨ੍ਹਾਂ ਨੂੰ ਸ਼ਰਾਬ ਦੀ ਲਤ ਵੀ ਲੱਗੀ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋਏ।
2 ਵਾਰ ਵਿਆਹ, ਫਿਰ ਵੀ ਸਿੰਗਲ
ਕਰਨਵੀਰ ਮਹਿਰਾ ਨੇ ਸਾਲ 2009 ਵਿੱਚ ਆਪਣੇ ਬਚਪਨ ਦੇ ਪਿਆਰ ਦੇਵਿਕਾ ਮੇਹਰਾ ਨਾਲ ਵਿਆਹ ਕੀਤਾ, ਹਾਲਾਂਕਿ ਸਾਲ 2018 ਤੱਕ ਦੋਨਾਂ ਦਾ ਤਲਾਕ ਹੋ ਗਿਆ। ਇੱਕ ਨਿੱਜੀ ਨਿਊਜ਼ ਚੈਨਲ ਨੂੰ ਇੰਟਰਵਿਊ ਦੌਰਾਨ ਕਰਨਵੀਰ ਨੇ ਦੱਸਿਆ ਕਿ ਜਲਦਬਾਜੀ ਵਿੱਚ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ ਜਿਸ ਦੇ ਨਤੀਜੇ ਵਜੋਂ ਚੀਜ਼ਾਂ ਖਰਾਬ ਹੋਈਆਂ। ਮੇਰੇ ਜਲਦਬਾਜੀ ਦੇ ਫੈਸਲੇ ਕਰਕ ਕੇ 2 ਜਿੰਦਗੀਆਂ ਬਰਬਾਦ ਹੋ ਗਈਆਂ।
ਦੇਵਿਕਾ ਨਾਲ ਤਲਾਕ ਤੋਂ ਬਾਅਦ, ਕਰਨਵੀਰ ਮਹਿਰਾ ਨੇ ਸਾਲ 2021 ਵਿੱਚ ਨਿੱਧੀ ਸੇਠ ਨਾਲ ਵਿਆਹ ਕਰਵਾਇਆ। ਇਹ ਰਿਸ਼ਤਾ ਵਿੱਚ ਜ਼ਿਆਦਾ ਚਿਰ ਨਹੀ ਚਲ ਸਕਿਆ ਅਤੇ ਸਾਲ 2023 ਵਿੱਚ ਦੋਨੋਂ ਵੱਖ ਹੋ ਗਏ।