ਅੰਮ੍ਰਿਤਸਰ: ਮਜੀਠਾ ਰੋਡ ਬਾਈਪਾਸ 'ਤੇ ਸਥਿਤ ਇੱਕ ਨਿੱਜੀ ਸਕੂਲ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਬੇਹੱਦ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਵਿੱਚ ਪੜ੍ਹਦੀ ਕਰੀਬ 5 ਸਾਲ ਦੀ ਬੱਚੀ ਦੇ ਪਰਿਵਾਰ ਵੱਲੋਂ ਵਿਦਿਆਰਥਣ ਦੇ ਸਕੂਲ ਵਿੱਚ ਹੀ ਪੜ੍ਹਦੇ ਇੱਕ ਲੜਕੇ ਦੇ ਉੱਤੇ ਕਥਿਤ ਤੌਰ ਉੱਤੇ ਸਰੀਰਕ ਸ਼ੋਸ਼ਣ ਕਰਨ ਦੇ ਬੇਹੱਦ ਗੰਭੀਰ ਇਲਜ਼ਾਮ ਲਗਾਏ ਗਏ ਹਨ। ਉਕਤ ਮਾਮਲਾ ਪਰਿਵਾਰ ਦੇ ਧਿਆਨ ਵਿੱਚ ਉਸ ਵੇਲੇ ਆਇਆ ਜਦ ਸਕੂਲੀ ਬੱਚੀ ਵਲੋਂ ਆਪਣੇ ਨਾਲ ਵਾਪਰੀ ਕਥਿਤ ਮੰਦਭਾਗੀ ਘਟਨਾ ਬਾਰੇ ਮਾਪਿਆਂ ਨੂੰ ਦੱਸਦਿਆਂ ਸਕੂਲ ਜਾਣ ਤੋਂ ਨਾਂਹ ਕਰ ਦਿੱਤੀ ਗਈ।
ਪੰਜਵੀਂ ਜਮਾਤ ਦੀ ਨਬਾਲਿਗ ਵਿਦਿਆਰਥਣ ਨਾਲ ਸਕੂਲ 'ਚ ਜਬਰ ਜਨਾਹ, ਵਿਦਿਆਰਥੀ ਉੱਤੇ ਲੱਗੇ ਰੇਪ ਦੇ ਇਲਜ਼ਾਮ, ਪੁਲਿਸ ਕਰ ਰਹੀ ਕਾਰਵਾਈ
ਅੰਮ੍ਰਿਤਸਰ ਦੇ ਇੱਕ ਨਿੱਜੀ ਸਕੂਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ। ਦਸਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਉੱਤੇ ਇੱਕ ਪੰਜਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਦੇ ਇਲਜ਼ਾਮ ਲੱਗੇ ਹਨ।
Published : Feb 27, 2024, 11:07 AM IST
ਸਕੂਲ ਵਿੱਚ ਭੰਨਤੋੜ: ਮਾਮਲੇ ਦਾ ਖੁਲਾਸਾ ਹੋਣ ਮਗਰੋਂ ਗੁੱਸੇ ਵਿੱਚ ਆਏ ਲੋਕਾਂ ਵਲੋਂ ਉਕਤ ਨਿੱਜੀ ਸਕੂਲ ਅੰਦਰ ਭੰਨਤੋੜ ਕਰਨ ਤੋਂ ਇਲਾਵਾ ਕਥਿਤ ਮੁਲਜ਼ਮ ਲੜਕੇ ਦੇ ਪਰਿਵਾਰ ਦਾ ਖੋਖਾ (ਦੁਕਾਨ) ਭੰਨ ਕੇ ਨਜਦੀਕੀ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਗਿਆ। ਇਸ ਘਟਨਾ ਦੌਰਾਨ ਸਕੂਲ ਵਿੱਚ ਹੰਗਾਮਾ ਹੋਣ ਉੱਤੇ ਪ੍ਰਬੰਧਕਾਂ ਵੱਲੋਂ ਕਥਿਤ ਮੁਲਜ਼ਮ ਲੜਕੇ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਪੁਲਿਸ ਨੂੰ ਘਟਨਾ ਬਾਰੇ ਜਾਣੂ ਕਰਵਾਇਆ ਗਿਆ।
- ਕੋਰਟ ਕੰਪਲੈਕਸ ਦੇ ਬਾਹਰ ਔਰਤ ਦਾ ਹਾਈ ਵੋਲਟੇਜ ਡਰਾਮਾ; ਪਤੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ, ਔਰਤ ਚੱਲਦੀ ਗੱਡੀ ਪਿੱਛੇ ਲਟਕੀ
- ਪਾਇਲ 'ਚ 50 ਸਾਲ ਪੁਰਾਣੀ ਮੰਗ ਹੋਵੇਗੀ ਪੂਰੀ, ਰਾੜਾ ਸਾਹਿਬ 'ਚ ਨਹਿਰ 'ਤੇ ਬਣੇਗਾ ਪੁਲ, ਵਿਧਾਇਕ ਗਿਆਸਪੁਰਾ ਨੇ ਕੀਤੀ ਜਗ੍ਹਾ ਦੀ ਚੋਣ
- ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤੀ ਮੀਟਿੰਗ, ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ: ਇਸ ਦੌਰਾਨ ਮੌਕੇ ਉੱਤੇ ਪੁੱਜੀ ਪੁਲਿਸ ਵੱਲੋਂ ਜੱਦੋ ਜਹਿਦ ਤੋਂ ਬਾਅਦ ਭੀੜ ਨੂੰ ਕੰਟਰੋਲ ਕਰਦਿਆਂ ਮੁਲਜ਼ਮ ਲੜਕੇ ਨੂੰ ਹਿਰਾਸਤ ਵਿੱਚ ਲਿਜਾਇਆ ਗਿਆ। ਇਸ ਮੰਦਭਾਗੀ ਘਟਨਾ ਸਬੰਧੀ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਲੜਕੇ ਨੂੰ ਕਾਬੂ ਕਰਕੇ ਇਸ ਮਾਮਲੇ ਵਿੱਚ ਮੁੱਢਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਮਲਾ 2 ਦਿਨ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ ਅਤੇ ਬੱਚੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਇਸ ਮਾਮਲੇ ਵਿੱਚ ਕਥਿਤ ਮੁਲਜ਼ਮ ਦੋਸ਼ੀ ਪਾਏ ਜਾਣ ਉੱਤੇ ਸਖਤ ਕਾਨੂਨੀ ਕਾਰਵਾਈ ਕੀਤੀ ਜਾਵੇਗੀ। ਉੱਧਰ ਲੋਕਾਂ ਵਲੋਂ ਮੁਲਜ਼ਮ ਲੜਕੇ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ ਗਈ ਅਤੇ ਨਾਲ ਹੀ ਇਸ ਮਾਮਲੇ ਵਿੱਚ ਸਖਤ ਕਾਨੂਨੀ ਕਾਰਵਾਈ ਦੀ ਮੰਗ ਕਰਦਿਆਂ ਕਥਿਤ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।