ਅੰਮ੍ਰਿਤਸਰ: ਅਯੁੱਧਿਆ 'ਚ 22 ਜਨਵਰੀ ਨੂੰ ਭਗਵਾਨ ਸ੍ਰੀ ਰਾਮ ਜੀ ਦੇ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ, ਜਿਸ ਦੇ ਚੱਲਦਿਆਂ ਦੇਸ਼ ਭਰ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਨਾਲ ਹੀ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦੇ ਅਯੁੱਧਿਆ ਵਿਖੇ ਹੋਣ ਜਾ ਰਹੇ ਸਮਾਗਮ ਦੇ ਸਬੰਧ ਵਿੱਚ ਅਜਨਾਲਾ ਦੇ ਹਿੰਦੂ ਭਾਈਚਾਰੇ ਦੇ ਲੋਕ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅਯੁੱਧਿਆ ਵਿਖੇ ਬਣੇ ਰਾਮ ਮੰਦਿਰ ਵਿੱਚ ਪਹੁੰਚਣ ਦਾ ਸੱਦਾ ਦੇਣ ਪਹੁੰਚੇ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਹਨਾਂ ਦਾ ਗ੍ਰਹਿ ਵਿਖੇ ਪਹੁੰਚਣ 'ਤੇ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ।
ਕੈਬਿਨਟ ਮੰਤਰੀ ਧਾਲੀਵਾਲ ਨੂੰ ਰਾਮ ਮੰਦਿਰ ਪਹੁੰਚਣ ਦਾ ਸੱਦਾ ਦੇਣ ਪਹੁੰਚੇ ਰਾਮ ਭਗਤ ਤੇ ਰੱਖੀ ਇਹ ਮੰਗ
Ram temple inauguration: ਦੇਸ਼ ਭਰ 'ਚ ਅਯੁੱਧਿਆ ਰਾਮ ਮੰਦਿਰ ਦੇ ਉਦਘਾਟਨ ਨੂੰ ਲੈਕੇ ਜਸ਼ਨ ਦਾ ਮਾਹੌਲ ਹੈ। ਉਥੇ ਹੀ ਅਜਨਾਲਾ ਦੇ ਹਿੰਦੂ ਭਾਈਚਾਰੇ ਵਲੋਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ।
Published : Jan 21, 2024, 2:04 PM IST
ਮੰਤਰੀ ਧਾਲੀਵਾਲ ਨੂੰ ਹਿੰਦੂ ਭਾਈਚਾਰੇ ਵਲੋਂ ਸੱਦਾ: ਇਸ ਸਬੰਧੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਗਵਾਨ ਰਾਮ ਕਣ ਕਣ ਵਿੱਚ ਵੱਸਦੇ ਹਨ। ਸਾਨੂੰ ਉਹਨਾਂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ 'ਤੇ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਦੇ ਹਿੰਦੂ ਭਰਾ ਜੋ ਅਯੁੱਧਿਆ ਤੋਂ ਕਲਸ ਲੈਕੇ ਆਏ ਹਨ ਤੇ ਅੱਜ ਉਹ ਮੇਰੇ ਘਰ ਪਹੁੰਚੇ ਹਨ, ਜਿੰਨ੍ਹਾਂ ਦਾ ਮੈਂ ਸਵਾਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡਾ ਮੇਰੇ ਲਈ ਵਧੀਆ ਸਮਾਂ ਨਹੀਂ ਹੋ ਸਕਦਾ ਕਿ ਅਯੁੱਧਿਆ ਦੇ ਉਹ ਕਲਸ ਮੇਰੇ ਘਰ ਆਏ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣਾ ਚੰਗਾ ਸਮਾਂ ਸਮਝਦੇ ਹਾਂ ਕਿ ਰਾਮ ਮੰਦਿਰ ਦਾ ਉਦਘਾਟਨ ਸਾਡੇ ਸਮੇਂ 'ਚ ਹੋਣ ਜਾ ਰਿਹਾ ਹੈ।
ਸਰਕਾਰੀ ਛੁੱਟੀ ਨੂੰ ਲੈਕੇ ਮੁੱਖ ਮੰਤਰੀ ਨਾਲ ਕਰਨਗੇ ਗੱਲ:ਇਸ ਦੇ ਨਾਲ ਹੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ 22 ਜਨਵਰੀ ਨੂੰ ਅਜਨਾਲਾ ਦੇ ਸਾਰੇ ਮੰਦਿਰਾਂ 'ਚ ਇਹ ਖਾਸ ਦਿਨ ਸ਼ਰਧਾ ਨਾਲ ਮਨਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 22 ਜਨਵਰੀ ਨੂੰ ਵੱਧ ਤੋਂ ਵੱਧ ਮੰਦਿਰਾਂ 'ਚ ਆ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ। ਇਸ ਦੇ ਨਾਲ ਹੀ 22 ਜਨਵਰੀ ਮੌਕੇ ਸੂਬੇ 'ਚ ਛੁੱਟੀ ਨੂੰ ਲੈਕੇ ਮੰਤਰੀ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕੀਤੀ ਜਾਵੇਗੀ ਤਾਂ ਜੋ ਇਸ ਪਵਿੱਤਰ ਦਿਹਾੜੇ 'ਤੇ ਸਰਕਾਰ ਵਲੋਂ ਛੁੱਟੀ ਕੀਤੀ ਜਾ ਸਕੇ।