ਚਰਨਜੀਤ ਸਿੰਘ ਚੰਨੀ ਨੂੰ ਭੇਜੇ ਨੋਟਿਸ 'ਤੇ ਭੜਕੇ ਰਾਜਾ ਵੜਿੰਗ (ETV Bharat Ludhiana) ਲੁਧਿਆਣਾ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਹਿਲਾ ਕਮਿਸ਼ਨ ਵੱਲੋਂ ਭੇਜੇ ਨੋਟਿਸ 'ਤੇ ਰਾਜਾ ਵੜਿੰਗ ਭੜਕ ਉੱਠੇ ਹਨ, ਰਵਨੀਤ ਬਿੱਟੂ ਦੇ ਬੱਸਾਂ ਦੀ ਬਾਡੀਆਂ ਵਾਲੇ ਬਿਆਨ 'ਤੇ ਵੀ ਕਿਹਾ ਰਵਨੀਤ ਬਿੱਟੂ ਦੇ ਬੁੱਲਾਂ ਤੋਂ ਸਿਕਰੀ ਨਹੀਂ ਉੱਤਰ ਰਹੀ। ਉਹਨਾਂ ਕਿਹਾ ਕਿ ਬਿੱਟੂ ਦੱਸੇ ਕਿੱਥੋਂ ਆਏ ਕੋਠੀ ਦੇ ਜਮ੍ਹਾ ਕਰਾਉਣ ਵਾਲੇ ਪੈਸੇ, ਆਮ ਆਦਮੀ ਪਾਰਟੀ ਵੱਲੋਂ ਝੰਡੀਆਂ ਦੇ ਪੈਸਿਆਂ ਨੂੰ ਲੈ ਕੇ ਵੀ ਚੁੱਕੇ ਸਵਾਲ ਕਿਹਾ ਆਮ ਆਦਮੀ ਪਾਰਟੀ ਹੈ ਮਸ਼ਹੂਰੀਆਂ ਦੀ ਸਰਕਾਰ।
ਆਮ ਆਦਮੀ ਪਾਰਟੀ ਹੈ ਮਸ਼ਹੂਰੀਆਂ ਦੀ ਸਰਕਾਰ :ਲੁਧਿਆਣਾ ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦਾਖਾ ਦੇ ਪਿੰਡ ਛੱਜੇਵਾਲ ਵਿਖੇ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਜਿੱਥੇ ਉਹਨਾਂ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਸਵਾਲ ਚੁੱਕੇ ਤਾਂ ਉਥੇ ਹੀ ਉਹਨਾਂ ਪੰਜਾਬ ਵਿੱਚ ਵਧ ਰਹੇ ਨਸ਼ੇ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਸਵਾਲ ਚੁੱਕੇ ਹਨ। ਇਸ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਸਮੇਤ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡਾ ਹਮਲਾ ਕੀਤਾ ਹੈ।
ਬਿੱਟੂ ਦੇ ਬੁੱਲਾਂ ਤੋਂ ਸਿਕਰੀ ਨਹੀਂ ਉੱਤਰ ਰਹੀ : ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਲੋਕਾਂ ਵੱਲੋਂ ਚਰਨਜੀਤ ਸਿੰਘ ਚੰਨੀ ਅਤੇ ਬੀਬੀ ਜਗੀਰ ਕੌਰ ਮਾਮਲੇ ਵਿੱਚ ਜੋ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ। ਉਹ ਅਤੀ ਨਿੰਦਨਯੋਗ ਹੈ ਉਹਨਾਂ ਕਿਹਾ ਕਿ ਜਦੋਂ ਕਿਤੇ ਭੈਣਾਂ ਅਤੇ ਭਰਾ ਮਿਲਦੇ ਹਨ ਅਤੇ ਉਹ ਵੀ ਜੱਫੀ ਪਾ ਲੈਂਦੇ ਹਨ, ਇਸ 'ਤੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਰਵਨੀਤ ਬਿੱਟੂ ਨੇ ਜੋ ਕੋਠੀ ਦਾ ਬਕਾਇਆ ਅਦਾ ਕੀਤਾ ਹੈ, ਉਹ ਕਿੱਥੋਂ ਆਇਆ ਇਹ ਵੀ ਇੱਕ ਵੱਡਾ ਸਵਾਲ ਹੈ। ਇਥੇ ਹੀ ਨਹੀਂ ਰਵਨੀਤ ਬਿੱਟੂ ਵੱਲੋਂ ਬੱਸਾਂ ਦੀਆਂ ਬਾਡੀਆਂ ਦੇ ਲਗਾਏ ਇਲਜ਼ਾਮ 'ਤੇ ਵੀ ਰਾਜਾ ਵੜਿੰਗ ਨੇ ਭਟਕਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਦੇ ਬੁੱਲਾਂ ਤੋਂ ਸਿਕਰੀ ਨਹੀਂ ਉਤਰ ਰਹੀ ਇਸ ਕਰਕੇ ਉਹ ਰਾਜੇ ਵੜਿੰਗ ਤੋਂ ਖਫਾ ਹਨ।
ਉਧਰ ਪਿੰਡ ਦੇ ਸਰਪੰਚ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਉਹ ਕਾਂਗਰਸ ਪਾਰਟੀ ਦੇ ਨਾਲ ਹਨ, ਪਰ ਰਵਨੀਤ ਬਿੱਟੂ ਨੇ ਉਹਨਾਂ ਦੇ ਪਿੰਡ ਦੇ ਵਿਕਾਸ 'ਚ ਇਕ ਰੁਪਆ ਤੱਕ ਯੋਗਦਾਨ ਨਹੀਂ ਪਾਇਆ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਉਮੀਦ ਹੈ ਕਿ ਰਾਜਾ ਵੜਿੰਗ ਉਹਨਾਂ ਦੇ ਪਿੰਡ ਦਾ ਵਿਕਾਸ ਕਰਨਗੇ। ਇਸ ਤੋਂ ਇਲਾਵਾ ਉਹਨਾਂ ਨਸ਼ੇ ਦੇ ਮੁੱਦੇ 'ਤੇ ਵੀ ਕਿਹਾ ਕਿ ਪਿੰਡਾਂ ਦੇ ਵਿੱਚ ਨਸ਼ਾ ਪਹਿਲਾਂ ਨਾਲੋਂ ਜਿਆਦਾ ਹੋ ਗਿਆ।