ਫਰੀਦਕੋਟ: ਅੱਜ ਫਰੀਦਕੋਟ ਦੀ ਅਦਾਲਤ ਵਿੱਚ ਕੋਟਕਪੂਰਾ ਅਤੇ ਬਹਿਬਾਲ ਕਲਾਂ ਗੋਲੀਕਾਂਡ ਦੇ ਦੋਹਾਂ ਕੇਸਾਂ ਦੀ ਸੁਣਵਾਈ ਹੋਈ। ਅੱਜ ਦੀ ਪੇਸ਼ੀ ਵਿੱਚ ਸਾਰੇ ਨਾਮਜ਼ਦ ਮੁਲਜ਼ਮ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਅਤੇ ਚਰਨਜੀਤ ਸ਼ਰਮਾ ਦੀ ਨਿੱਜੀ ਤੌਰ ਉੱਤੇ ਅਦਾਲਤ ਵਿੱਚ ਪੇਸ਼ ਹੋਈ। ਅੱਜ ਦੀ ਪੇਸ਼ੀ ਤੋਂ ਬਾਅਦ ਹੁਣ ਅਗਲੀ ਤਰੀਕ 13 ਫਰਵਰੀ ਨਿਰਧਾਰਿਤ ਕੀਤੀ ਗਈ ਹੈ। ਅੱਜ ਦੀ ਕਾਰਵਾਈ ਦੇ ਵਿੱਚ ਬਚਾਅ ਪੱਖ ਦੇ ਵਕੀਲਾਂ ਵੱਲੋਂ ਬਹਿਸ ਕੀਤੀ ਗਈ ਅਤੇ ਹੁਣ 13 ਤਰੀਕ ਨੂੰ ਦੋਹੇ ਹੀ ਧਿਰਾਂ ਦੀ ਬਹਿਸ ਹੋਵੇਗੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਸੁਖਰਾਜ ਸਿੰਘ ਨੇ ਕਿਹਾ ਕਿ ਅੱਜ ਬਚਾਅ ਪੱਖ ਦੇ ਵਕੀਲਾਂ ਦੀ ਬਹਿਸ ਸੀ ਇਸ ਤੋਂ ਪਹਿਲਾਂ ਉਹਨਾਂ ਦੇ ਵਕੀਲਾਂ ਦੀ ਬਹਿਸ ਹੋ ਚੁੱਕੀ ਹੈ ਅਤੇ ਹੁਣ 13 ਤਰੀਕ ਨਿਰਧਾਰਿਤ ਹੋਈ ਹੈ। 13 ਤਰੀਕ ਨੂੰ ਦੋਵੇ ਪੱਖਾਂ ਦੇ ਵਕੀਲਾਂ ਦੀ ਬਹਿਸ ਹੋਵੇਗੀ। ਉਹਨਾਂ ਇਸ ਮੌਕੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਇਸ ਵਿੱਚ ਫਾਸਟ ਟਰੈਕ ਕੰਮ ਕੀਤਾ ਜਾਵੇ ਅਤੇ ਇਨਸਾਫ ਦਿੱਤਾ ਜਾਵੇ। ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ IG ਉਮਰਾਨੰਗਲ ਜੋ ਦੋਵਾਂ ਕੇਸਾਂ ਵਿੱਚ ਨਾਮਜ਼ਦ ਨੇ ਉਹਨਾਂ ਨੂੰ ਫਰੀਦਕੋਟ ਅਦਾਲਤ ਵੱਲੋਂ ਨੌਕਰੀ ਉੱਤੇ ਬਹਾਲ ਕੀਤਾ ਗਿਆ ਹੈ ਤਾਂ ਸੁਖਰਾਜ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਨਾਕਾਮੀਆਂ ਨੇ ਜਿਨਾਂ ਦੇ ਕਾਰਨ ਆਈਜੀ ਉਮਰਾਨੰਗਲ ਨੂੰ ਬਹਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡੀ ਨਕਾਮੀ ਸਰਕਾਰ ਦੀ ਕੋਈ ਨਹੀਂ ਹੋ ਸਕਦੀ ਕਿਉਂਕਿ ਜੇਕਰ ਦਾਗੀ ਅਫਸਰ ਅਹੁਦਿਆਂ ਉੱਤੇ ਬਿਰਾਜਮਾਨ ਹੋਣਗੇ ਫਿਰ ਇਨਸਾਫ ਦੀ ਉਮੀਦ ਆਪਣੇ-ਆਪ ਖਤਮ ਹੋ ਜਾਵੇਗੀ।
IG ਪਰਮਰਾਜ ਉਮਰਾਨੰਗਲ ਦੀ ਨੌਕਰੀ ਬਹਾਲੀ ਉੱਤੇ ਸੁਖਰਾਜ ਸਿੰਘ ਨੇ ਕੀਤੇ ਸਵਾਲ ਖੜ੍ਹੇ, ਕਿਹਾ- ਸਰਕਾਰ ਦਾਗੀਆਂ ਨੂੰ ਨਵਾਜ ਰਹੀ ਅਹੁਦਿਆਂ ਨਾਲ - ਫਰੀਦਕੋਟ ਅਦਾਲਤ
2015 ਦੇ ਕੋਟਕਪੂਰਾ ਗੋਲੀਕਾਂਡ ਅਤੇ ਬੇਅਦਬੀ ਵਿੱਚ ਨਾਮਜ਼ਦ ਮੁਲਜ਼ਮ IG ਪਰਮਰਾਜ ਉਮਰਾਨੰਗਲ ਦੀ ਬਰਖਾਸਤੀ ਨੂੰ ਰੱਦ ਕਰਕੇ ਮੁੜ ਤੋਂ ਨੌਕਰੀ ਬਹਾਲ ਕਰਨ ਦੇ ਮਾਮਲੇ ਉੱਤੇ ਸੁਖਰਾਜ ਸਿੰਘ ਨੇ ਸਵਾਲ ਖੜ੍ਹੇ ਕੀਤੇ ਹਨ। ਕੋਟਕਪੁਰਾ ਗੋਲੀਕਾਂਡ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਨੇ ਇਸ ਨੂੰ ਸਰਕਾਰ ਦੀ ਨਕਾਮੀ ਕਰਾਰ ਦਿੱਤਾ।
IG ਪਰਮਰਾਜ ਉਮਰਾਨੰਗਲ ਦੀ ਨੌਕਰੀ ਬਹਾਲੀ ਉੱਤੇ ਸੁਖਰਾਜ ਸਿੰਘ ਨੇ ਕੀਤੇ ਸਵਾਲ ਖੜ੍ਹੇ,
Published : Feb 6, 2024, 1:12 PM IST
ਇਸ ਮੌਕੇ ਜਦੋਂ ਸੁਖਰਾਜ ਨੂੰ ਪਿਛਲੇ ਦਿਨੀ ਬੇਅਦਬੀ ਮਾਮਲੇ ਵਿੱਚ ਨਾਮਜਦ ਡੇਰੇ ਦੇ ਨੈਸ਼ਨਲ ਕਮੇਟੀ ਮੈਂਬਰ ਪ੍ਰਦੀਪ ਦੀ ਫੋਟੋ ਬੀਜੇਪੀ ਆਗੂਆਂ ਨਾਲ ਵਾਇਰਲ ਹੋਣ ਸਬੰਧੀ ਸਵਾਲ ਕੀਤਾ ਗਿਆ ਤਾਂ ਸੁਖਰਾਜ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਹੀਂ ਕੀਤੀ ਜਾ ਰਹੀ ਪਰ ਡੇਰਾ ਮੁਖੀ ਨੂੰ ਲਗਾਤਾਰ ਪਰੋਲ ਦਿੱਤੀਆਂ ਜਾ ਰਹੀਆਂ ਨੇ ਅਤੇ ਹੁਣ ਇਸ ਬੇਅਦਬੀ ਮਾਮਲੇ ਦੇ ਵਿੱਚ ਨਾਮ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ। ਕਿਤੇ ਨਾ ਕਿਤੇ ਬੀਜੇਪੀ ਸਰਕਾਰ ਵੀ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ।