ਅੰਮ੍ਰਿਤਸਰ :ਭਾਵੇਂ ਹੀ ਸੂਬੇ ਦੀ ਸਰਕਾਰ ਵੱਲੋਂ ਔਰਤਾਂ ਨੂੰ ਸਹੂਲਤ ਦਿੰਦੇ ਹੋਏ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਕੀਮ ਲਾਗੂ ਕੀਤੀ ਗਈ ਹੋਵੇ। ਪਰ ਇਸ ਸਹੂਲਤ ਦਾ ਲਾਭ ਘਟ ਅਤੇ ਔਰਤਾਂ ਨੂੰ ਨੁਕਸਾਨ ਵਧੇਰੇ ਹੋ ਰਿਹਾ ਹੈ। ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਥੇ ਸਫ਼ਰ ਕਰਨ ਵਾਲੀਆਂ ਔਰਤਾਂ ਖੱਜਲ ਹੋ ਰਹੀਆਂ ਹਨ। ਇਹਨਾਂ ਔਰਤਾਂ ਵਿੱਚ ਬਜ਼ੁਰਗ ਵੀ ਸ਼ਾਮਿਲ ਹਨ। ਇਹਨਾਂ ਦਾ ਕਹਿਣਾ ਹੈ ਕਿ ਸਵੇਰ ਦਾ ਸਮਾਂ ਹੁੰਦਾ ਹੈ ਕੁੜੀਆਂ ਬੱਸ ਦੀ ਉਡੀਕ ਕਰਦਿਆਂ ਹਨ ਜਿੰਨਾ ਨੇ ਕਾਲਜ ਜਾਣਾ ਹੁੰਦਾ ਹੈ ਜਾਂ ਦਫਤਰਾਂ ਨੂੰ ਜਾਣ ਵਾਲੀਆਂ ਔਰਤਾਂ ਹੁੰਦੀਆਂ ਹਨ। ਪਰ ਇਸ ਮੌਕੇ ਕੋਈ ਵੀ ਸਰਕਾਰੀ ਬੱਸ ਵਾਲਾ ਡਰਾਈਵਰ ਬੱਸ ਨਹੀਂ ਰੋਕਦਾ। ਬਲਕਿ ਸਵਾਰੀਆਂ ਦੇਖ ਕੇ ਬੱਸਾਂ ਭਜਾ ਲੈਂਦੇ ਹਨ।
ਖਜਲ ਕਰ ਰਹੀ ਮੁਫਤ ਸਡਰ ਸੇਵਾ: ਇਸ ਨੂੰ ਲੈਕੇ ਔਰਤਾਂ, ਸਕੂਲ ਕਾਲਜ ਦੀਆਂ ਵਿਦਿਆਰਥਣਾਂ ਅਤੇ ਬਜ਼ੁਰਗ ਯਾਤਰੀਆਂ ਨੇ ਆਪਣਾ ਰੋਸ ਪ੍ਰਗਟ ਕੀਤਾ। ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰ ਦੀ ਇਹ ਸਹੁਲਤ ਸਾਨੂੰ ਦਿਨ ਬਦਿਨ ਖਜਲ ਕਰ ਰਹੀ ਹੈ।ਇਸ ਦੌਰਾਨ ਕੁਝ ਸਵਾਰੀਆਂ ਨੇ ਕਿਹਾ ਕਿ ਸਰਕਾਰੀ ਬੱਸ ਚਾਲਕਾਂ ਦੀ ਕਥਿਤ ਅਣਗਹਿਲੀ ਦਾ ਖਾਮਿਆਜਾ ਬਸ ਅੱਡੇ 'ਤੇ ਖੜੀਆਂ ਸਵਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਜਿਸ ਦਾ ਵੱਡਾ ਕਾਰਨ ਹੈ ਡਰਾਈਵਰਾਂ ਦਾ ਬਸਾਂ ਭਜਾ ਲੈਣਾ । ਇਸ ਦੀਆਂ ਤਸਵੀਰਾਂ ਵੀ ਲੋਕਾਂ ਅਤੇ ਮੀਡੀਆ ਦੇ ਕੈਮਰਿਆਂ 'ਚ ਰਿਕਾਰਡ ਹੋਈਆਂ ਹਨ।ਔਰਤਾਂ ਦਾ ਕਹਿਣਾ ਹੈ ਕਿ ਰੋਡਵੇਜ਼ ਦੀਆਂ ਬੱਸਾਂ ਦੀ ਬਰੇਕ ਸ਼ਾਇਦ ਇੱਥੇ ਆਣ ਕੇ ਕੰਮ ਨਹੀਂ ਕਰਦੀ ਅਤੇ ਉਹ ਬਿਨਾਂ ਰੁਕੇ ਹੀ ਅੱਗੇ ਨਿਕਲ ਜਾਂਦੇ ਹਨ। ਜੰਡਿਆਲਾ ਗੁਰੂ ਸ਼ਹਿਰ ਵਿਖੇ ਸਰਕਾਰੀ ਬੱਸ ਦੀ ਕੋਈ ਸਹੂਲਤ ਨਹੀਂ ਹੈ। ਲੋਕਾਂ ਨੇ ਕਿਹਾ ਕਿ ਅੱਜ ਤੋਂ ਲੱਗਭਗ ਚਾਰ ਦਹਾਕੇ ਪਹਿਲਾਂ ਨਗਰ ਨਿਗਮ ਟਰਾਂਸਪੋਰਟ ਦੀਆਂ ਬੱਸਾਂ ਜੰਡਿਆਲਾ ਗੁਰੂ ਬੱਸ ਸਟੈਂਡ ਤੋਂ ਚਲਦੀਆਂ ਸਨ। ਪਰ ਕਾਫੀ ਸਾਲਾਂ ਤੋਂ ਇਹ ਬੱਸਾਂ ਬੰਦ ਹੋਣ ਕਰਕੇ ਹੁਣ ਨਾ ਤਾਂ ਨਗਰ ਨਿਗਮ ਦੀਆਂ ਬੱਸਾਂ ਤੇ ਨਾ ਹੀ ਕਿਸੇ ਰੋਡਵੇਜ਼ ਦੀ ਬੱਸ ਦੀ ਸਹੂਲਤ ਮਿਲਣ ਕਾਰਨ ਬੇਟੀਆਂ ਨੂੰ ਬਹੁਤ ਮੁਸ਼ਕਿਲ ਆ ਰਹੀਆਂ ਹਨ ।