ਲੁਧਿਆਣਾ :ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਲਈ ਚੋਣ ਪ੍ਰਚਾਰ ਕਰਨ ਅੱਜ ਫਿਲਮ ਅਦਾਕਾਰਾ ਪ੍ਰੀਤੀ ਸਪਰੂ ਪੁੱਜੀ। ਪ੍ਰੀਤੀ ਵੱਲੋਂ ਭਾਜਪਾ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕੇ ਰਾਮ ਮੰਦਿਰ ਦਾ ਸੁਨੇਹਾ ਪੂਰੀ ਦੁਨੀਆਂ ਵਿੱਚ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਉਹ ਕਰ ਕੇ ਵਿਖਾਇਆ, ਜੋ ਕਿਹਾ ਸੀ। ਉਨ੍ਹਾਂ ਦੱਸਿਆ ਕਿ ਗੁਰਬਾਣੀ ਦੀਆਂ ਤੁਕਾਂ ਵਿੱਚ ਵੀ ਸ਼੍ਰੀ ਰਾਮ ਭਗਵਾਨ ਦਾ ਨਾਮ ਆਉਂਦਾ ਹੈ। ਉਨ੍ਹਾਂ ਕਿਹਾ ਕੇ ਸਾਡੇ ਗੁਰੂਆਂ ਨੇ ਵੀ ਰਾਮ ਦਾ ਕਈ ਥਾਂ ਜ਼ਿਕਰ ਕੀਤਾ ਹੈ, ਇਸ ਕਰਕੇ ਸ਼੍ਰੀ ਰਾਮ ਸਭ ਦੇ ਹਨ ਸਾਂਝੇ ਹਨ।
ਭਾਜਪਾ ਦੀ ਸਰਕਾਰ ਨੇ ਹਮੇਸ਼ਾ ਪੰਜਾਬੀਆਂ ਦਾ ਸਾਥ ਦਿੱਤਾ :ਇਸ ਮੌਕੇ ਪ੍ਰੀਤੀ ਸਪਰੂ ਨੇ ਕਿਹਾ ਕਿ ਜਿਨ੍ਹੀ ਵਾਰ ਵੀ ਦੇਸ਼ 'ਚ ਹਾਲਾਤ ਖਰਾਬ ਹੋਏ ਫਿਰਕੂਵਾਦ ਸੋਚ ਭਾਰੂ ਹੋਈ ਉਸ ਵੇਲੇ ਕੇਂਦਰ 'ਚ ਕਾਂਗਰਸ ਦੀ ਸਰਕਾਰ ਸੀ। ਭਾਵੇਂ ਉਹ 1998 ਦਾ ਸਮਾਂ ਹੋਵੇ, ਐਮਰਜੇਂਸੀ ਦਾ ਸਮਾਂ ਹੋਵੇ ਜਾਂ ਫਿਰ ਮੁੰਬਈ ਦੇ ਧਮਾਕੇ ਹੋਣ, ਨਿਰਦੋਸ਼ ਲੋਕਾਂ ਦੀ ਜਾਨ ਗਈ। ਇਸ ਕਰਕੇ ਸਾਨੂੰ ਕੇਂਦਰ ਲਈ ਸੂਝ ਬੂਝ ਨਾਲ ਸਰਕਾਰ ਚੁਣਨ ਦੀ ਲੋੜ ਹੈ। ਇਸ ਮੌਕੇ ਪ੍ਰੀਤੀ ਸਪਰੂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਦੀ ਸਰਕਾਰ ਨੇ ਹਮੇਸ਼ਾ ਪੰਜਾਬੀਆਂ ਦਾ ਸਾਥ ਦਿੱਤਾ ਹੈ।