ਪੰਜਾਬ 'ਚ ਗਰਮੀ ਦਾ ਕਹਿਰ, ਪਾਰਾ 40 ਡਿਗਰੀ ਤੋਂ ਪਾਰ (ETV Bharat (Ludhiana)) ਲੁਧਿਆਣਾ:ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਟੈਂਪਰੇਚਰ 40 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ ਕਿ ਹਰਿਆਲੀ ਨਾਲ ਭਰਪੂਰ ਹੈ ਉੱਥੇ ਕੱਲ ਦਾ ਟੈਂਪਰੇਚਰ 39.6 ਡਿਗਰੀ ਰਿਕਾਰਡ ਕੀਤਾ ਗਿਆ ਹੈ। ਜੋ ਕਿ ਪਿਛਲੇ ਸਾਲ ਨਾਲੋਂ ਇੱਕ ਡਿਗਰੀ ਜਿਆਦਾ ਹੈ। ਗਰਮ ਹਵਾਵਾਂ ਹੁਣ ਤੋਂ ਹੀ ਚੱਲਣ ਲੱਗ ਗਈਆਂ ਹਨ ਜਿਸ ਕਰਕੇ ਦੁਪਹਿਰ ਵੇਲੇ ਘਰੋਂ ਲੋਕਾਂ ਦਾ ਬਾਹਰ ਨਿਕਲਣਾ ਵੀ ਔਖਾ ਹੋ ਗਿਆ। ਹਾਲੇ ਆਉਂਦੇ ਦੋ ਦਿਨ ਦੇ ਤੱਕ ਮੌਸਮ ਅਜਿਹਾ ਹੀ ਰਹੇਗਾ ਅਤੇ ਲੋਕਾਂ ਨੂੰ ਗਰਮੀ ਦਾ ਕਹਿਰ ਝੱਲਣਾ ਪਵੇਗਾ।
ਪੰਜਾਬ 'ਚ ਗਰਮੀ ਦਾ ਕਹਿਰ, ਪਾਰਾ 40 ਡਿਗਰੀ ਤੋਂ ਪਾਰ (ETV Bharat (Ludhiana)) 40 ਡਿਗਰੀ ਦਾ ਕਹਿਰ:ਹਾਲਾਂਕਿ ਮਈ ਮਹੀਨੇ ਦੇ ਵਿੱਚ ਜੇਕਰ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਟੈਂਪਰੇਚਰ 38 ਡਿਗਰੀ ਦੇ ਨੇੜੇ ਆਮ ਤੌਰ ਤੇ ਰਹਿੰਦਾ ਹੈ ਪਰ ਜੇਕਰ ਗੱਲ ਕੱਲ ਦੀ ਕੀਤੀ ਜਾਵੇ ਤਾਂ ਟੈਂਪਰੇਚਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਲੱਗੇ ਹੋਏ ਮੌਸਮ ਯੰਤਰਾਂ ਦੇ ਅੰਦਰ ਟੈਂਪਰੇਚਰ 39 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ ਹੈ ਅਤੇ ਹੋਰਨਾ ਥਾਵਾਂ ਤੇ ਇਹ ਮੌਸਮ ਹੋਰ ਵੀ ਜ਼ਿਆਦਾ ਗਰਮ ਵੇਖਣ ਨੂੰ ਮਿਲਿਆ। ਰਾਤ ਦੇ ਟੈਂਪਰੇਚਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਬਾਈ ਡਿਗਰੀ ਦੇ ਨੇੜੇ ਚੱਲ ਰਿਹਾ ਹੈ। ਇਹ ਵੀ ਪਿਛਲੇ ਸਾਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਤੋਂ ਥੋੜਾ ਘੱਟ ਹੈ ਰਾਤ ਅਤੇ ਦਿਨ ਦੇ ਟੈਂਪਰੇਚਰ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਣ ਕਰਕੇ ਲੋਕਾਂ ਨੂੰ ਗਰਮੀ ਜਿਆਦਾ ਮਹਿਸੂਸ ਹੋ ਰਹੀ ਹੈ।
ਪੰਜਾਬ 'ਚ ਗਰਮੀ ਦਾ ਕਹਿਰ, ਪਾਰਾ 40 ਡਿਗਰੀ ਤੋਂ ਪਾਰ (ETV Bharat (Ludhiana)) ਆਉਂਦੇ ਦਿਨਾਂ ਚ ਮੌਸਮ: ਆਉਂਦੇ ਦਿਨਾਂ 'ਚ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਾਹਿਰ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਹੈ ਕਿ ਆਉਂਦੇ ਦੋ ਦਿਨ ਤੱਕ ਗਰਮੀ ਦਾ ਪ੍ਰਕੋਪ ਜਾਰੀ ਰਹੇਗਾ ਪਰ 10 ਤਰੀਕ ਤੋਂ ਬਾਅਦ ਮੌਸਮ ਬਦਲੇਗਾ 10 ਤਰੀਕ ਨੂੰ ਤੇਜ਼ ਹਵਾਵਾਂ ਦੇ ਨਾਲ ਗਰਜ ਦੇ ਨਾਲ ਛਿੱਟੇ ਪੈਣ ਦੀ ਸੰਭਾਵਨਾ ਜਤਾਈ ਗਈ ਹੈ। 10 ਤਰੀਕ ਨੂੰ ਯੈਲੋ ਅਲਰਟ ਵੀ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। 10 ਮਈ ਤੋਂ ਲੈ ਕੇ 12 ਮਈ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। ਇਸ ਦੌਰਾਨ ਬੱਦਲਵਾਈ ਅਤੇ ਕਿਤੇ ਕਿਤੇ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮਾਹਰ ਡਾਕਟਰ ਨੇ ਕਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਵੀ ਹੇਠਾਂ ਜਾਵੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜਰੂਰ ਮਿਲੇਗੀ।
ਡਾਕਟਰ ਦੀ ਸਲਾਹ:ਦੂਜੇ ਪਾਸੇ ਡਾਕਟਰਾਂ ਨੇ ਵੀ ਗਰਮੀ ਤੋਂ ਬਚਣ ਦੀ ਲੋਕਾਂ ਨੂੰ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਗਰਮੀ ਦਾ ਪ੍ਰਕੋਪ ਹੁਣ ਵਧਣ ਲੱਗਾ ਹੈ ਅਤੇ ਸਾਡੀ ਬਾਡੀ ਕਾਫੀ ਸੈਸਟਿਵ ਹੁੰਦੀ ਹੈ ਅਜਿਹੇ ਦੇ ਵਿੱਚ ਜਿੰਨੀ ਹੀਟ ਸਾਡੀ ਬੌਡੀ ਦੇ ਵਿੱਚ ਜਾਂਦੀ ਹੈ ਉਸ ਦਾ ਸਾਡੀ ਬੋਡੀ ਨੂੰ ਕਾਫੀ ਨੁਕਸਾਨ ਹੁੰਦਾ ਹੈ ਹੀਟ ਦੇ ਨਾਲ ਸਟਰੋਕ ਆਉਣ ਦੀ ਵੀ ਸੰਭਾਵਨਾ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਗਰਮੀਆਂ ਦੇ ਵਿੱਚ ਜ਼ਿਆਦਾਤਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤਰਲ ਪਦਾਰਥਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਉਹਨਾਂ ਕਿਹਾ ਕਿ ਗਰਮੀ ਤੋਂ ਬਚਣ ਦੇ ਲਈ ਦੁਪਹਿਰ ਵੇਲੇ ਘੱਟ ਤੋਂ ਘੱਟ ਨਿਕਲਣ। ਕਿਉਂਕਿ ਦੁਪਹਿਰ ਵੇਲੇ ਹੀਟ ਵੇਵਸ ਜਿਆਦਾ ਚੱਲਦੀਆਂ ਹਨ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦਰੱਖਤਾਂ ਦੀ ਕਟਾਈ ਲਗਾਤਾਰ ਹੁੰਦੀ ਜਾ ਰਹੀ ਹੈ। ਮੌਸਮ ਦੇ ਵਿੱਚ ਲਗਾਤਾਰ ਲੋੜੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ।