ਹੈਦਰਾਬਾਦ ਡੈਸਕ:ਦੇਸ਼ ਭਰ ਦੇ ਕਈ ਸੂਬਿਆਂ ਵਿੱਚ ਖੂਬ ਮੀਂਹ ਪੈ ਰਿਹਾ ਹੈ। ਜੇਕਰ ਗੱਲ ਦੇਸ਼ ਦੀ ਰਾਜਧਾਨੀ ਦਿੱਲੀ ਦੀ ਕਰੀਏ, ਤਾਂ ਉੱਥੇ ਵੀ ਅੱਜ ਸਵੇਰ ਤੋਂ ਮੀਂਹ ਪੈ ਰਿਹਾ ਹੈ। ਹੁਣ ਗੱਲ ਜੇਕਰ ਪੰਜਾਬ ਦੀ ਕਰੀਏ, ਤਾਂ ਇੱਥੇ ਵੀ ਅੱਜ ਕਈ ਇਲਾਕਇਆਂ ਵਿੱਚ ਹਲਕੇ ਤੋਂ ਦਰਮਿਆਨੀ ਮੀਂਹ ਪੈ ਸਕਦਾ ਹੈ। ਪਰ, ਅਗਲੇ ਦੋ ਦਿਨਾਂ ਲਈ ਪੰਜਾਬ ਵਿੱਚ ਮੀਂਹ ਦਾ ਅਲਰਟ ਜਾਰੀ ਹੈ। ਹਾਲਾਂਕਿ, ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਮਾਨਸੂਨ ਕਮਜ਼ੋਰ ਰਿਹਾ ਹੈ। ਦੱਸ ਦਈਏ ਕਿ ਬੀਤੇ ਦਿਨ, ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਤਾਪਮਾਨ 36.5 ਡਿਗਰੀ ਸੈਲਸੀਅਸ, ਸਭ ਵੱਧ ਦਰਜ ਕੀਤਾ ਗਿਆ ਹੈ।
ਅੱਜ ਵੀ ਇੱਥੇ ਪਵੇਗਾ ਮੀਂਹ: ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦਕਿ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਐਸ.ਏ.ਐਸ ਨਗਰ ਅਤੇ ਫਤਿਹਗੜ੍ਹ ਸਾਹਿਬ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ।
ਬੀਤੇ ਦਿਨ ਕਿੱਥੇ ਤੇ ਕਿੰਨਾ ਮੀਂਹ ਪਿਆ:ਬੀਤੇ ਦਿਨ ਸੋਮਵਾਰ (19 ਅਗਸਤ, 2024) ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨੀ ਮੀਂਹ ਪਿਆ ਹੈ। ਜਾਣੋ ਕਿੱਥੇ-ਕਿੰਨਾ ਮੀਂਹ ਦਰਜ ਹੋਇਆ-
ਜ਼ਿਲ੍ਹਾ | ਮੀਂਹ ਦਾ ਮਾਤਰਾ (ਮਿਲੀਮੀਟਰ 'ਚ) |
ਲੁਧਿਆਣਾ | 5 ਐਮਐਮ |
ਪਠਾਨਕੋਟ | 38.8 ਐਮਐਮ |
ਗੁਰਦਾਸਪੁਰ | 0.1 ਐਮਐਮ |
ਅੰਮ੍ਰਿਤਸਰ | 0.4 ਐਮਐਮ |
ਤਰਨ ਤਾਰਨ | 3.4 ਐਮਐਮ |
ਕਪੂਰਥਲਾ | 2.1 ਐਮਐਮ |
ਫਿਰੋਜ਼ਪੁਰ | 0.4 ਐਮਐਮ |
ਫਾਜ਼ਿਲਕਾ | 4 ਐਮਐਮ |
ਰੂਪਨਗਰ | 2.5 ਐਮਐਮ |
ਫ਼ਤਿਹਗੜ੍ਹ ਸਾਹਿਬ | 1.3 ਐਮਐਮ |
ਪਟਿਆਲਾ | 1.7 ਐਮਐਮ |
ਬੀਤੇ ਦਿਨ ਕਿੱਥੇ ਤੇ ਕਿੰਨਾ ਮੀਂਹ ਪਿਆ (IMD Chandigarh) ਅਗਲੇ 2 ਦਿਨਾਂ ਲਈ ਭਾਰੀ ਮੀਂਹ ਦਾ ਅਲਰਟ: ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ, ਪੰਜਾਬ ਦੇ ਕੁਝ ਇਲਾਕਿਆਂ ਵਿੱਚ ਅੱਜ ਹਲਕੇ ਤੋਂ ਦਰਮਿਆਨੀ ਮੀਂਹ ਰਹਿ ਸਕਦਾ ਹੈ। ਫਿਰ 21 ਤੇ 22 ਅਗਸਤ ਨੂੰ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਹੈ। ਪਟਿਆਲਾ ਵਿੱਚ ਅੱਜ ਹਲਕੇ ਤੋਂ ਦਰਮਿਆਨੀ ਮੀਂਹ ਪਵੇਗਾ। ਜਦਕਿ, 20 ਤੇ 21 ਅਗਸਤ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਵਿੱਟ ਭਾਰੀ ਮੀਂਹ ਦਾ ਅਲਰਟ ਹੈ। ਫਿਰ ਅਗਲੇ 2 ਦਿਨ (22 ਤੇ 23 ਅਗਸਤ) ਫਿਲਹਾਲ ਮੀਂਹ ਲਈ ਕੋਈ ਅਲਰਟ ਨਹੀਂ ਹੈ।