ਪੰਜਾਬ

punjab

ETV Bharat / state

ਸੀਐੱਮ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਨੇ ਧੀ ਨੂੰ ਦਿੱਤਾ ਜਨਮ, ਨਵਜੰਮੀ ਧੀ ਦੀ ਫੋਟੋ ਕੀਤੀ ਸ਼ੇਅਰ - CM Mann Blessed With Baby Girl - CM MANN BLESSED WITH BABY GIRL

CM Mann Blessed With Baby Girl : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਧੀ ਨੇ ਜਨਮ ਲਿਆ ਹੈ। ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਮੁਹਾਲੀ ਦੇ ਫੋਰਟਿਜ਼ ਹਸਪਤਾਲ ਵਿੱਚ ਧੀ ਨੂੰ ਜਨਮ ਦਿੱਤਾ ਹੈ।

CM Mann Blessed With Baby Girl
CM Mann Blessed With Baby Girl

By ETV Bharat Punjabi Team

Published : Mar 28, 2024, 12:09 PM IST

Updated : Mar 28, 2024, 1:11 PM IST

ਮੋਹਾਲੀ:ਸੀਐੱਮ ਭਗਵੰਤ ਮਾਨ ਦੇ ਘਰ ਨਿੱਕੀ ਧੀ ਨੇ ਜਨਮ ਲਿਆ ਹੈ। ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਧੀ ਨੂੰ ਜਨਮ ਦਿੱਤਾ ਹੈ। ਸੀਐੱਮ ਮਾਨ ਨੇ ਐਕਸ ਉੱਤੇ ਪੋਸਟ ਕਰਦਿਆਂ ਲਿਖਿਆ ਹੈ ਕਿ ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖ਼ਸ਼ੀ ਹੈ..ਜੱਚਾ-ਬੱਚਾ ਦੋਵੇਂ ਤੰਦਰੁਸਤ ਨੇ..। ਦੱਸ ਦਈਏ ਬੀਤੇ ਸਮੇਂ ਦੌਰਾਨ ਸੀਐੱਮ ਮਾਨ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਘਰ ਸਾਲ 2024 ਦੇ ਮਾਰਚ ਮਹੀਨੇ ਦੌਰਾਨ ਖੁਸ਼ੀਆਂ ਦਸਤਕ ਦੇਣ ਵਾਲੀਆਂ ਹਨ ਅਤੇ ਹੁਣ ਅਜਿਹਾ ਹੀ ਹੋਇਆ ਹੈ। ਸੀਐਮ ਮਾਨ ਨੇ ਨਵਜੰਮੀ ਧੀ ਦੀ ਫੋਟੋ ਵੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ।

ਸੀਐੱਮ ਮਾਨ ਦੇ ਪਹਿਲਾਂ ਵੀ ਹਨ ਦੋ ਬੱਚੇ: ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਪਹਿਲੇ ਵਿਆਹ ਤੋਂ ਧੀ ਅਤੇ ਪੁੱਤਰ ਹੋਏ ਹਨ ਇਸ ਲਈ ਹੁਣ ਭਗਵੰਤ ਮਾਨ ਤੀਜੀ ਵਾਰ ਪਿਤਾ ਬਣੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ ਦੋ ਬੱਚੇ ਪੁੱਤਰ ਦਿਲਸ਼ਾਨ ਅਤੇ ਬੇਟੀ ਸੀਰਤ ਸਨ। 2015 ਵਿੱਚ ਇੰਦਰਪ੍ਰੀਤ ਕੌਰ ਤੋਂ ਤਲਾਕ ਹੋ ਗਿਆ। ਜਿਸ ਤੋਂ ਬਾਅਦ ਪਤਨੀ ਬੱਚਿਆਂ ਨਾਲ ਅਮਰੀਕਾ ਚਲੀ ਗਈ। ਜਦੋਂ ਭਗਵੰਤ ਮਾਨ ਪੰਜਾਬ ਦੇ ਸੀ.ਐਮ ਬਣੇ ਸਨ ਤਾਂ ਉਸ ਸਮੇਂ ਆਯੋਜਿਤ ਸਮਾਗਮ 'ਚ ਦੋਵਾਂ ਨੇ ਸ਼ਿਰਕਤ ਕੀਤੀ ਸੀ।

2019 ਵਿੱਚ ਹੋਈ ਸੀ ਦੋਵਾਂ ਦੀ ਮੁਲਾਕਾਤ:ਮੁੱਖ ਮੰਤਰੀ ਭਗਵੰਤ ਮਾਨ ਦੀ ਦੂਜੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਹਰਿਆਣਾ ਦੇ ਪਿਹੋਵਾ ਦੀ ਰਹਿਣ ਵਾਲੀ ਹੈ। ਉਸ ਦੇ ਪਰਿਵਾਰ ਵਿੱਚ 3 ਭੈਣਾਂ ਹਨ। 2013 ਵਿੱਚ ਗੁਰਪ੍ਰੀਤ ਕੌਰ ਨੇ ਮੁਲਾਣਾ ਮੈਡੀਕਲ ਕਾਲਜ ਅੰਬਾਲਾ ਵਿੱਚ ਦਾਖਲਾ ਲਿਆ। 2017 ਵਿੱਚ ਉਨ੍ਹਾਂ ਨੇ ਆਪਣੀ ਡਾਕਟਰੇਟ ਦੀ ਪੜ੍ਹਾਈ ਪੂਰੀ ਕੀਤੀ। 2019 ਵਿੱਚ ਉਨ੍ਹਾਂ ਦੀ ਮੁਲਾਕਾਤ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ। ਭਗਵੰਤ ਮਾਨ ਉਸ ਸਮੇਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਨ।

Last Updated : Mar 28, 2024, 1:11 PM IST

ABOUT THE AUTHOR

...view details