ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਲਈ ਆਪਣੀ ਦੂਜੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ ਅਤੇ ਦੂਜੀ ਸੂਚੀ ਦੇ ਵਿੱਚ ਲੁਧਿਆਣਾ ਤੋਂ ਵਿਧਾਇਕ ਰਹਿ ਚੁੱਕੇ ਰਣਜੀਤ ਸਿੰਘ ਢਿੱਲੋਂ ਨੂੰ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨਿਆ ਹੈ। ਰਣਜੀਤ ਢਿੱਲੋਂ ਸਾਲ 2012 ਤੋਂ ਲੈ ਕੇ ਸਾਲ 2017 ਤੱਕ ਲੁਧਿਆਣਾ ਪੂਰਬੀ ਤੋ ਐਮਐਲਏ ਰਹਿ ਚੁੱਕੇ ਹਨ।
ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੀ ਪ੍ਰੋਫਾਈਲ, ਜਾਣੋ ਕਿੰਨੀਆਂ ਚੋਣਾਂ ਲੜੀਆਂ ਤੇ ਕਿੰਨੇ 'ਚ ਹੋਏ ਕਾਮਯਾਬ - Akali Dal candidate Ranjit Singh
Lok Sabha Elections 2024: ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਲਈ ਆਪਣੀ ਦੂਜੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ ਅਤੇ ਦੂਜੀ ਸੂਚੀ ਦੇ ਵਿੱਚ ਲੁਧਿਆਣਾ ਤੋਂ ਵਿਧਾਇਕ ਰਹਿ ਚੁੱਕੇ ਰਣਜੀਤ ਸਿੰਘ ਢਿੱਲੋਂ ਨੂੰ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨਿਆ ਹੈ। ਪੜ੍ਹੋ ਪੂਰੀ ਖਬਰ...
Published : Apr 22, 2024, 9:40 PM IST
ਲੁਧਿਆਣਾ ਤੋਂ ਅਕਾਲੀ ਦਲ ਦੇ ਰਣਜੀਤ ਢਿੱਲੋਂ ਸਰਗਰਮ ਲੀਡਰ :ਰਣਜੀਤ ਢਿੱਲੋਂ ਦਾ ਜਨਮ 23 ਅਗਸਤ 1965 ਦੇ ਵਿੱਚ ਹੋਇਆ ਸੀ। ਉਨ੍ਹਾਂ ਦੀ ਉਮਰ ਲਗਭਗ 59 ਸਾਲ ਦੇ ਕਰੀਬ ਹੈ। 2022 ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਲੁਧਿਆਣਾ ਪੁਰਬੀ ਤੋਂ ਉਨ੍ਹਾਂ ਦੇ ਚੋਣ ਮੈਦਾਨ ਦੇ ਵਿੱਚ ਆਪਣੀ ਕਿਸਮਤ ਅਜਮਾਈ ਸੀ ਪਰ ਉਹ ਹਾਰ ਗਏ। 2017 ਦੇ ਵਿੱਚ ਵੀ ਉਨ੍ਹਾਂ ਨੇ ਵਿਧਾਨ ਸਭਾ ਚੋਣਾਂ 'ਚ ਹਿੱਸਾ ਲਿਆ ਸੀ। ਪਰ ਕਾਂਗਰਸ ਦੇ ਸੰਜੇ ਤਲਵਾਰ ਤੋਂ ਉਨ੍ਹਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਲੁਧਿਆਣਾ ਤੋਂ ਅਕਾਲੀ ਦਲ ਦੇ ਰਣਜੀਤ ਢਿੱਲੋਂ ਸਰਗਰਮ ਲੀਡਰ ਹਨ।
ਪਾਰਟੀ ਹਾਈ ਕਮਾਂਡ ਵੱਲੋਂ ਟਿਕਟ ਦੇਣ ਤੋਂ ਬਾਅਦ :ਉਨ੍ਹਾਂ ਨੇ ਮੀਡੀਆ ਦੇ ਰੂਬਰੂ ਹੁੰਦੇ ਆ ਕਿਹਾ ਕਿ ਉਹ ਪਾਰਟੀ ਹਾਈ ਕਮਾਂਡ ਦੇ ਧੰਨਵਾਦੀ ਹਨ ਜਿਨਾਂ ਨੇ ਉਨ੍ਹਾਂ ਤੇ ਵਿਸ਼ਵਾਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਜ਼ਹਿਰ ਤੌਰ ਤੇ ਨਾ ਸਿਰਫ ਇਹ ਸੀਟ ਸਗੋਂ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤ ਕੇ ਅਕਾਲੀ ਦਲ ਦੀ ਝੋਲੀ ਦੇ ਵਿੱਚ ਪਾਈਆਂ ਜਾਣਗੀਆਂ। ਉਨ੍ਹਾਂ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਉਹ ਆਪਣਾ ਮੁਕਾਬਲਾ ਕਿਸ ਨੂੰ ਮੰਨਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਸ਼ਖਸ਼ੀਅਤ ਦੇ ਵਜੋਂ ਵੇਖਿਆ ਜਾਵੇ ਤਾਂ ਉਹ ਇੱਕ ਸਾਫ ਸੁਥਰੀ ਅਕਸ ਵਾਲੇ ਇਨਸਾਨ ਹਨ। ਉਨ੍ਹਾਂ ਦੇ ਕੋਈ ਵੀ ਦਾਗ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਹੋਰ ਪਾਰਟੀ ਛੱਡ ਕੇ ਕਿਸੇ ਦੂਜੀ ਪਾਰਟੀ ਚੋਂ ਕਦੇ ਗਏ ਹਨ ਅਤੇ ਨਾ ਹੀ ਕਿਸੇ ਪਾਰਟੀ ਚੋ ਆਏ ਹਨ। ਉਨ੍ਹਾਂ ਕਿਹਾ ਕਿ ਇਸ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਲੁਧਿਆਣਾ ਦੇ ਵਿੱਚ ਸਿਰਫ ਉਹ ਇੱਕ ਲੋਤੇ ਹੀ ਉਮੀਦਵਾਰ ਹਨ ਜੋ ਕਿ ਅਕਾਲੀ ਦਲ ਦੇ ਨਾਲ ਹੀ ਸ਼ੁਰੂ ਤੋਂ ਡਟੇ ਰਹੇ ਉਨ੍ਹਾਂ ਕਿਹਾ ਕਿ ਬਾਕੀ ਉਮੀਦਵਾਰ ਕਦੇ ਕਿਸੇ ਪਾਰਟੀ ਦੇ ਵਿੱਚ ਕਦੇ ਕਿਸੇ ਪਾਰਟੀ ਦੇ ਵਿੱਚ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਰਾਮ ਮੰਦਰ ਦੀ ਗੱਲ ਕਹਿ ਕੇ ਹੀ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਜਦੋਂ ਕਿ ਇਸ ਵਿੱਚ ਉਨ੍ਹਾਂ ਦਾ ਆਪਣਾ ਨਿੱਜੀ ਸਵਾਰਥ ਸੀ ਸੱਤਾ ਦਾ ਲਾਲਚ ਸੀ।
ਵਿਪਿਨ ਕਾਕਾ ਸੂਧ ਨੇ ਭਾਜਪਾ ਦੇ ਨਾਲ ਅਕਾਲੀ ਦਲ ਦਾ ਗਠਜੋੜ ਨਾ ਹੋਣ ਕਰਕੇ ਅਕਾਲੀ ਦਲ ਤੋਂ ਇਕੱਲੇ ਚੋਣ ਲੜਨ ਤੋਂ ਇਨਕਾਰ: ਰਣਜੀਤ ਸਿੰਘ ਢਿੱਲੋਂ ਦੀ ਜਿਵੇਂ ਹੀ ਟਿਕਟ ਅੱਜ ਅਨਾਊਂਸ ਹੋਈ ਉਸ ਵੇਲੇ ਹੀ ਉਨ੍ਹਾਂ ਦੇ ਦਫਤਰ ਦੇ ਬਾਹਰ ਲੋਕ ਵੱਡੀ ਗਿਣਤੀ ਦੇ ਵਿੱਚ ਜੁਟਣੇ ਸ਼ੁਰੂ ਹੋ ਗਏ। ਲੋਕਾਂ ਵੱਲੋਂ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਰਣਜੀਤ ਸਿੰਘ ਢਿੱਲੋਂ ਦਾ ਸਵਾਗਤ ਕੀਤਾ ਗਿਆ। ਪਾਰਟੀ ਦੇ ਬਾਕੀ ਲੀਡਰ ਵੀ ਹੌਲੀ-ਹੌਲੀ ਕਰਕੇ ਉਨ੍ਹਾਂ ਦੇ ਦਫਤਰ ਵਿੱਚ ਪਹੁੰਚ ਰਹੇ ਹਨ। ਰਣਜੀਤ ਸਿੰਘ ਢਿੱਲੋਂ ਨੇ ਅਕਾਲੀ ਦਲ ਵੱਲੋਂ ਦਿੱਤੇ ਟਿਕਟ ਤੇ ਖੁਸ਼ੀ ਜਾਹਿਰ ਕੀਤੀ ਹਾਲਾਂਕਿ ਇਸ ਤੋਂ ਪਹਿਲਾਂ ਵਿਪਿਨ ਕਾਕਾ ਸੂਦ ਦੇ ਨਾਂ ਤੇ ਸੁਖਬੀਰ ਬਾਦਲ ਵੱਲੋਂ ਲੁਧਿਆਣਾ ਲੋਕ ਸਭਾ ਸੀਟ ਤੇ ਲੜਨ ਲਈ ਮੋਹਰ ਲਗਾਈ ਗਈ ਸੀ। ਪਰ ਵਿਪਿਨ ਕਾਕਾ ਸੂਧ ਨੇ ਆਪਣੀ ਸਿਹਤ ਦਾ ਹਵਾਲਾ ਦੇ ਕੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਦੱਸ ਦੇਈਏ ਕਿ ਸੂਤਰਾਂ ਦੇ ਹਵਾਲੇ ਤੋਂ ਵੀ ਖਬਰਾਂ ਚੱਲ ਰਹੀਆਂ ਸਨ ਕਿ ਵਿਪਿਨ ਕਾਕਾ ਸੂਧ ਨੇ ਭਾਜਪਾ ਦੇ ਨਾਲ ਅਕਾਲੀ ਦਲ ਦਾ ਗਠਜੋੜ ਨਾ ਹੋਣ ਕਰਕੇ ਅਕਾਲੀ ਦਲ ਤੋਂ ਇਕੱਲੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।
- ਪਾਕਿਸਤਾਨ ਵਿਖੇ ਵਿਸਾਖੀ ਮਨਾਉਣ ਗਿਆ ਸਿੱਖ ਸੰਗਤ ਦਾ ਜਥਾ ਪਰਤਿਆ ਭਾਰਤ, ਅਟਾਰੀ ਵਾਹਗਾ ਸਰਹੱਦ ਰਾਹੀਂ ਹੋਈ ਵਾਪਸੀ - Sikh Sangat returned back
- ਆਈਕੋਨਿਕ ਇੰਡੀਆ ਸ਼ੋਅ ਦੌਰਾਨ ਮਨੋਰੰਜਨ ਜਗਤ ਨੂੰ ਮਿਲੇ ਨਵੇਂ ਸਿਤਾਰੇ, ਜਾਣੋ ਕਿੱਥੇ ਮਿਲਿਆ ਟੈਲੰਟ ਦਿਖਾਉਣ ਦਾ ਮੌਕਾ - Iconic India Show
- ਕਣਕ ਦੀ ਖੜੀ ਫ਼ਸਲ ਤੇ ਨਾੜ ਨੂੰ ਲੱਗੀ ਅੱਗ; ਕਿਸਾਨਾਂ ਦਾ ਭਾਰੀ ਨੁਕਸਾਨ, ਪ੍ਰਸ਼ਾਸਨ 'ਤੇ ਦੁਰਵਿਹਾਰ ਕਰਨ ਦੇ ਇਲਾਜ਼ਾਮ - Fire Broke Into Crops