ਪੰਜਾਬ

punjab

ETV Bharat / state

ਲੁਧਿਆਣਾ 'ਚ ਅੱਜ ਪ੍ਰਾਈਵੇਟ ਓਪੀਡੀ ਬੰਦ, ਕੋਲਕਾਤਾ ਵਿੱਚ ਡਾਕਟਰ ਨਾਲ ਹੋਈ ਦਰਿੰਦਗੀ ਦਾ ਕੀਤਾ ਜਾ ਰਿਹਾ ਵਿਰੋਧ - Private OPD closed in Ludhiana

Private OPD closed in Ludhiana today: ਕੋਲਕਾਤਾ 'ਚ ਮਹਿਲਾ ਡਾਕਟਰ ਦੇ ਬਲਾਤਕਾਰ ਤੇ ਕਤਲ ਦੇ ਵਿਰੋਧ 'ਚ ਅੱਜ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਡਾਕਟਰ ਹੜਤਾਲ 'ਤੇ ਹਨ। ਇਸ ਦੌਰਾਨ ਓਪੀਡੀ ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਨਹੀਂ ਕੀਤੀ ਜਾ ਰਹੀ। ਬੱਸ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾ ਰਿਹਾ ਹੈ।

Private OPD closed in Ludhiana today, protest against doctor's brutality in Kolkata
ਲੁਧਿਆਣਾ 'ਚ ਅੱਜ ਪ੍ਰਾਈਵੇਟ ਓਪੀਡੀ ਬੰਦ, ਕੋਲਕਾਤਾ ਵਿੱਚ ਡਾਕਟਰ ਨਾਲ ਹੋਈ ਦਰਿੰਦਗੀ ਦਾ ਕੀਤਾ ਜਾ ਰਿਹਾ ਵਿਰੋਧ (ਲੁਧਿਆਣਾ ਰਿਪੋਰਟਰ)

By ETV Bharat Punjabi Team

Published : Aug 17, 2024, 2:10 PM IST

ਕੋਲਕਾਤਾ ਵਿੱਚ ਡਾਕਟਰ ਨਾਲ ਹੋਈ ਦਰਿੰਦਗੀ ਦਾ ਕੀਤਾ ਜਾ ਰਿਹਾ ਵਿਰੋਧ (ਲੁਧਿਆਣਾ ਰਿਪੋਰਟਰ)

ਲੁਧਿਆਣਾ:ਕੋਲਕਾਤਾ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਚੱਲ ਰਹੇ ਵਿਰੋਧ ਵਿਚਾਲੇਲੁਧਿਆਣਾ 'ਚ ਅੱਜ ਸਾਰੇ ਹੀ ਨਿੱਜੀ ਹਸਪਤਾਲਾਂ ਦੇ ਵਿੱਚ ਓਪੀਡੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਆਈਐਮਏ ਵੱਲੋਂ ਸਾਂਝੇ ਤੌਰ 'ਤੇ ਇਹ ਫੈਸਲਾ ਲਿਆ ਗਿਆ ਹੈ । ਬੀਤੇ ਦਿਨ ਹੋਈ ਬੈਠਕ ਤੋਂ ਬਾਅਦ ਅੱਜ ਸਾਰੇ ਹੀ ਨਿੱਜੀ ਹਸਪਤਾਲਾਂ ਦੀਆਂ ਓਪੀਡੀ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਜੋ ਕਿ ਅੱਜ ਸਵੇਰੇ 6 ਵਜੇ ਤੋਂ ਦੇਸ਼ ਭਰ ਦੇ ਵਿੱਚ ਮੋਟਰ ਮੈਡੀਸਨ ਤੇ ਡਾਕਟਰਾਂ ਵੱਲੋਂ ਵੀ ਸੇਵਾਵਾਂ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਸੀ। ਹਾਲਾਂਕਿ ਇਹ ਸੇਵਾਵਾਂ 18 ਅਗਸਤ ਤੋਂ ਮੁੜ ਤੋਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਅੱਜ ਆਈ ਐਮ ਏ ਹਾਲ ਦੇ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਜਿਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇੱਕ ਰੋਸ ਮਾਰਚ ਵੀ ਕੱਢਿਆ ਜਾਵੇਗਾ।


ਇਸ ਦੇ ਚਲਦੇ ਹੀ ਅੱਜ ਕੋਈ ਵੀ ਡਾਕਟਰ ਕੋਈ ਸਰਜਰੀ ਵੀ ਨਹੀਂ ਕਰ ਰਿਹਾ। ਹਾਲਾਂਕਿ ਕੁਝ ਐਮਰਜੰਸੀ ਸੇਵਾਵਾਂ ਜਰੂਰ ਲੋਕਾਂ ਦੇ ਲਈ ਚਾਲੂ ਰੱਖੀਆਂ ਗਈਆਂ ਹਨ। ਪਰ ਬਾਕੀ ਹਸਪਤਾਲਾਂ ਦੇ ਵਿੱਚ ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਠੱਪ ਨੇ। ਇਥੋਂ ਤੱਕ ਕਿ ਕੁਝ ਚੈਰੀਟੇਬਲ ਹਸਪਤਾਲਾਂ ਦੀ ਓਪੀਡੀ ਵੀ ਬੰਦ ਕਰਵਾਈ ਗਈ ਹੈ, ਤਾਂ ਜੋ ਸਮੂਹਿਕ ਤੌਰ 'ਤੇ ਇਸ ਘਟਨਾ ਤੇ ਸਖਤ ਸੁਨੇਹਾ ਦਿੰਦੇ ਹੋਏ ਡਾਕਟਰਾਂ ਵੱਲੋਂ ਰੋਸ ਜਤਾਇਆ ਜਾਵੇ।

ਪ੍ਰਦਰਸ਼ਨ ਦੇ ਵਿੱਚ ਮਹਿਲਾ ਡਾਕਟਰ ਵੀ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਈਆਂ ਹਨ ਉਹਨਾਂ ਨੇ ਕਿਹਾ ਕਿ ਅਸੀਂ ਲੋਕਾਂ ਦੀ ਜਾਨ ਬਚਾਉਂਦੇ ਹਨ, ਪਰ ਸਾਡੀ ਜਾਨ ਦਾ ਰਾਖਾ ਕੌਣ ਹੈ? ਉਹਨਾਂ ਨੇ ਕਿਹਾ ਕਿ ਸੁਰੱਖਿਆ ਦੇ ਪ੍ਰਬੰਧ ਚੰਗੇ ਹੋਣੇ ਚਾਹੀਦੇ ਹਨ। ਮਹਿਲਾ ਡਾਕਟਰਾਂ ਨੂੰ ਸੁਰੱਖਿਆ ਮੁਹਈਆ ਕਰਵਾਉਣਾ ਪ੍ਰਸ਼ਾਸਨ ਦਾ ਕੰਮ ਹੈ। ਉਹਨਾਂ ਨੇ ਕਿਹਾ ਕਿ ਜੋ ਦਰਿੰਦਗੀ ਹੋਈ ਹੈ। ਉਸ ਦਾ ਸਾਰੇ ਹੀ ਡਾਕਟਰਾਂ ਦਾ ਹਿਰਦਾ ਵਲੂੰਧਰਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਤੇ ਸਖਤ ਐਕਸ਼ਨ ਲੈਂਦੇ ਹੋਏ ਪ੍ਰਸ਼ਾਸਨ ਨੂੰ ਅੱਗੇ ਤੋਂ ਅਹਿਦ ਕਰਨਾ ਚਾਹੀਦਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ੍ਹ ਤੋਂ ਨਾ ਹੋਣ ਉਹਨੇ ਕਿਹਾ ਕਿਸੇ ਕਰਕੇ ਅੱਜ ਅਸੀਂ ਸਾਰੇ ਇਕੱਠੇ ਹੋਏ ਹਨ।

ABOUT THE AUTHOR

...view details