ਰੂਪਨਗਰ:ਭਾਖੜਾ ਡੈਮ ਦੇ ਕੋਲ ਪਿੰਡ ਨੇਹਲਾ ਦੇ ਵਿੱਚ 92 ਕਰੋੜ ਰੁਪਏ ਦੀ ਲਾਗਤ ਨਾਲ 15 ਮੈਗਾਵਾਟ ਦਾ ਫਲੋਟਿੰਗ ਸੋਲਰ ਪ੍ਰੋਜੈਕਟ ਫਲੋਟੈਕ ਕੰਪਨੀ ਦੇ ਵੱਲੋਂ ਐਸਜੇਬੀਐਨ ਗਰੀਨ ਐਵਨਿਊ ਦੀ ਦੇਖ ਰੇਖ ਵਿੱਚ ਲਗਭਗ ਪਿਛਲੇ ਦੋ ਮਹੀਨੇ ਤੋਂ ਲਗਾਇਆ ਜਾ ਰਿਹਾ ਸੀ, ਪਿੰਡ ਨੇਹਲਾ ਇਹ ਫਲੋਟਿੰਗ ਸੋਲਰ ਪ੍ਰੋਜੈਕਟ ਹਲੇਤਕ ਲਗਭਗ 7% ਹੀ ਫਲੋਟਿੰਗ ਸੋਲਰ ਪੈਨਲ ਸਤਲੁਜ ਦਰਿਆ ਦੇ ਵਿੱਚ ਲਗਾਏ ਗਏ ਸੀ।
ਪਿਛਲੇ ਸ਼ੁਕਰਵਾਰ ਦੀ ਰਾਤ ਇਸ ਫਲੋਟਿੰਗ ਸੋਲਰ ਪ੍ਰੋਜੈਕਟ ਦਾ ਅੱਧੇ ਨਾਲੋਂ ਜਿਆਦਾ ਹਿੱਸਾ ਪਾਣੀ ਵਿੱਚ ਬਹਿ ਗਿਆ। ਜੋ ਕਿ ਨੰਗਲ ਦੇ ਗੁਰਦੁਆਰਾ ਰਾੜਾ ਸਾਹਿਬ ਦੇ ਕੋਲ ਆ ਕੇ ਇਹ ਪ੍ਰੋਜੈਕਟ ਫਸ ਗਿਆ। ਲਗਭੱਗ ਪਿਛਲੇ ਇੱਕ ਹਫਤੇ ਤੋਂ ਕੰਪਨੀ ਦੇ ਕਰਮਚਾਰੀ ਸਤਲੁਜ ਦਰਿਆ ਦੇ ਵਿੱਚੋਂ ਅੜ ਕੇ ਆਈਆਂ ਸੋਲਰ ਪਲੇਟਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਣ ਦਾ ਕੰਮ ਲਗਾਤਾਰ ਜਾਰੀ ਰਿਹਾ। ਅੱਜ ਸਤਲੁਜ ਦਰਿਆ ਦੇ ਵਿੱਚ ਹੜ੍ਹ ਕੇ ਆਈਆਂ ਸਾਰੀਆਂ ਸੋਲਰ ਪਲੇਟਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਮਿੱਟੀ ਹੋਏ ਸਰਕਾਰ ਦੇ 92 ਕਰੋੜ ਦੇ ਪ੍ਰੌਜੈਕਟ ਨੂੰ ਸਭਾਂਲਣ ਦੀ ਤਿਆਰੀ ਸ਼ੁਰੂ - 92 crore project have started - 92 CRORE PROJECT HAVE STARTED
ਬੀਤੇ ਦਿਨੀਂ ਭਾਖੜਾ ਡੈਮ ਦੇ ਕੋਲ ਹਿਮਾਚਲ ਦੇ ਬਿਲਾਸਪੁਰ ਜ਼ਿਲ੍ਹੇ ਦੇ ਪਿੰਡ ਨੇਹਲਾ ਵਿੱਚ 15 ਮੈਗਾਵਾਟ ਦਾ ਫਲੋਟਿੰਗ ਸੋਲਰ ਸਿਸਟਮ 92 ਕਰੋੜ ਰੁਪਏ ਦੀ ਲਾਗਤ ਨਾਲ ਸਤਲੁਜ ਜਲ ਵਿਧੁਤ ਨਿਗਮ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ। ਜੋ ਕਿ ਪਾਣੀ ਦੇ ਬਹਾਵ ਨਾਲ ਬਿਖਰ ਗਿਆ ਹੁਣ ਉਸ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ।
Published : May 4, 2024, 9:54 PM IST
92 ਕਰੋੜ ਦਾ ਫਲੋਟਿੰਗ ਸੋਲਰ ਪ੍ਰੋਜੈਕਟ:ਇਸ ਹੀ ਸਬੰਧ ਵਿੱਚ ਐਸਜੇਬੀਐਨ ਕੰਪਨੀ ਦੇ ਡੀਜੀਐਮ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮੀਡੀਆ ਦੇ ਚਰਚਾ ਦਾ ਵਿਸ਼ਾ ਰਿਹਾ ਹੈ। ਕੀ 92 ਕਰੋੜ ਦਾ ਫਲੋਟਿੰਗ ਸੋਲਰ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਿਆ ਅਜਿਹਾ ਕੁਝ ਨਹੀਂ ਹੈ ਹਾਲੇ ਤਾਂ ਇਹ ਪ੍ਰੋਜੈਕਟ ਸਿਰਫ 7% ਹੀ ਲੱਗਿਆ ਸੀ,ਬਾਕੀ ਹਾਲੇ ਪ੍ਰੋਜੈਕਟ ਹੋਰ ਲੱਗਣਾ ਬਾਕੀ ਹੈ ਤੇ ਇਹ ਗੱਲ ਕਰਨਾ ਕਿ 92 ਕਰੋੜ ਪਾਣੀ ਦੇ ਵਿੱਚ ਬਹਿ ਗਿਆ ਅਜਿਹਾ ਕੁਝ ਨਹੀਂ ਹੈ।
- ਰੁਚਿਰਾ ਕੰਬੋਜ ਦਾ ਬਿਆਨ, ਕਿਹਾ- ਭਾਰਤ ਦੀ ਪੰਚਾਇਤੀ ਰਾਜ ਪ੍ਰਣਾਲੀ ਔਰਤਾਂ ਦੀ ਅਗਵਾਈ ਵਾਲੀ ਤਰੱਕੀ ਨੂੰ ਕਰਦੀ ਹੈ ਉਜਾਗਰ - Kamboj On Womens Leadership
- ਇਜ਼ਰਾਈਲ ਖਿਲਾਫ ਤੁਰਕੀ ਦੀ ਵੱਡੀ ਕਾਰਵਾਈ, ਨਹੀਂ ਕਰੇਗਾ ਕਿਸੇ ਵੀ ਤਰ੍ਹਾਂ ਦਾ ਵਪਾਰ - Turkiye Israel LD Trade
- ਭੇਦਭਰੇ ਹਾਲਾਤਾਂ 'ਚ ਮਿਲੀ ਲਾਸ਼ ਦਾ ਮਾਮਲਾ, ਓਵਰਡੋਜ਼ ਨਾਲ ਹੋਈ ਨੌਜਵਾਨ ਦੀ ਮੌਤ, ਦੋਸਤਾਂ 'ਤੇ ਲੱਗੇ ਜਬਰਦਸਤੀ ਨਸ਼ਾ ਕਰਵਾਉਣ ਦੇ ਇਲਜ਼ਾਮ - drug overdose in Faridkot
ਸਾਂਭ ਸੰਭਾਲ ਦਾ ਕੰਮ ਜਾਰੀ ਹੈ:ਕੰਪਨੀ ਦੇ ਕਰਮਚਾਰੀ ਦੇ ਵੱਲੋਂ ਦਿਨ ਰਾਤ ਇਕ ਕਰਕੇ ਸਤਲੁਜ ਦਰਿਆ ਦੇ ਵਿੱਚੋਂ ਫਲੋਟਿੰਗ ਸੋਲਰ ਪੈਨਲ ਨੂੰ ਲਗਭਗ ਸਾਰਾ ਸਮਾਨ ਨੂੰ ਬਾਹਰ ਕੱਢ ਲਿਆ ਗਿਆ ਹੈ। ਹੁਣ ਇਹਨਾਂ ਵਿੱਚੋਂ ਇਹ ਜਾਂਚ ਕੀਤੀ ਜਾਵੇਗੀ ਕੀ ਇਹਨਾਂ ਵਿੱਚੋਂ ਨੁਕਸਾਨੀਆਂ ਗਿਆ ਸਮਾਨ ਕਿੰਨਾ ਹੈ ਤੇ ਠੀਕ ਸਮਾਨ ਕਿੰਨਾ ਹੈ। ਉਸ ਤੋਂ ਬਾਅਦ ਇਸ ਚੀਜ਼ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਜੋ ਐਡਾ ਵੱਡਾ ਨੁਕਸਾਨ ਹੋਇਆ ਹੈ ਇਹ ਕਿਨਾਂ ਕਾਰਨਾਂ ਕਰਕੇ ਹੋਇਆ ਹੈ, ਸਾਰੀਆਂ ਸੋਲਰ ਫਲੋਟਿੰਗ ਪੈਨਲ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ। ਹੁਣ ਸਤਲੁਜ ਦਰਿਆ ਬਿਲਕੁਲ ਸਾਫ ਹੋ ਗਿਆ ਹੈ ਅੱਧੇ ਨਾਲੋਂ ਜਿਆਦਾ ਫਲੋਟਿੰਗ ਸੋਲਰ ਪੈਨਲ ਨੂੰ ਦਰਿਆ ਦੇ ਰਸਤੇ ਤੋਂ ਜਿਸ ਜਗ੍ਹਾਂ 'ਤੇ ਪਲਾਂਟ ਪਿੰਡ ਨੇਹਲਾ ਦੇ ਵਿੱਚ ਲੱਗਿਆ ਹੈ। ਉਸ ਜਗ੍ਹਾ 'ਤੇ ਪਹੁੰਚਾ ਦਿੱਤਾ ਗਿਆ ਹੈ। 15 ਮੈਗਾਵਾਟ ਦਾ ਇਹ ਪ੍ਰੋਜੈਕਟ ਜਰੂਰ ਲੱਗੇਗਾ ਹਾਲਾਂਕਿ ਕੁਝ ਸਮਾਂ ਹੋਰ ਜਰੂਰ ਲੱਗ ਸਕਦਾ ਹੈ ਪਰ ਲੱਗੇਗਾ ਜਰੂਰ ।