ਪੰਜਾਬ

punjab

By ETV Bharat Punjabi Team

Published : Aug 20, 2024, 1:25 PM IST

ETV Bharat / state

ਫਿਰੋਜ਼ਪੁਰ ਕਤਲ ਮਾਮਲੇ ਦੀ ਪੁਲਿਸ ਨੇ ਸੁਲਝਾਈ ਗੁੱਥੀ, 7 ਮੁਲਜਮਾਂ 'ਚੋਂ 5 ਨੂੰ ਕੀਤਾ ਗ੍ਰਿਫਤਾਰ - Murder case in Ferozepur

Murder Case In Ferozepur : ਫਿਰੋਜ਼ਪੁਰ ਵਿੱਚ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ ਕੁਝ ਦਿਨ੍ਹਾਂ ਵਿੱਚ ਹੀ ਸੁਲਝਾ ਲਿਆ ਗਿਆ ਹੈ। ਪੁਲਿਸ ਥਾਣਾ ਲੱਖੋ ਕੇ ਬਹਿਰਾਮ ਵਿਖੇ ਪਿਛਲੇ ਦਿਨ੍ਹੀਂ ਹੋਏ ਇਕ ਵਿਅਕਤੀ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਂਦਿਆਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

Murder case in Ferozepur
ਫਿਰੋਜ਼ਪੁਰ ਵਿੱਚ ਕਤਲ ਮਾਮਲਾ (ETV BHARAT (ਪੱਤਰਕਾਰ, ਫਿਰੋਜ਼ਪੁਰ))

ਫਿਰੋਜ਼ਪੁਰ ਦੇ ਪਿੰਡ ਡੋਡ ਵਿਖੇ ਬੀਤੇ ਦਿਨੀਂ ਹੋਏ ਕਤਲ ਮਾਮਲੇ ਦੀ ਪੁਲਿਸ ਨੇ ਸੁਲਝਾਈ ਗੁੱਥੀ (ETV BHARAT (ਪੱਤਰਕਾਰ, ਫਿਰੋਜ਼ਪੁਰ))

ਫਿਰੋਜ਼ਪੁਰ : ਕਹਿੰਦੇ ਨੇ ਪੁਲਿਸ ਚਾਹਵੇ ਤਾਂ ਕੀ ਨਹੀਂ ਕਰ ਸਕਦੀ, ਪੁਲਿਸ ਵਿਭਾਗ ਵਿੱਚ ਇਸੇ ਤਰ੍ਹਾਂ ਦੀਆਂ ਕਈ ਮਿਸਾਲਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਕਈ ਵਾਰ ਪੁਲਿਸ ਵੱਲੋਂ ਕਈ ਮਾਮਲੇ ਕੁਝ ਘੰਟਿਆਂ ਵਿੱਚ ਕੁਝ ਦਿਨਾਂ ਵਿੱਚ ਹੀ ਹੱਲ ਕਰ ਲਏ ਜਾਂਦੇ ਹਨ ਤੇ ਕਈ ਮਾਮਲੇ ਇਸ ਕਦਰ ਲਮਕਦੇ ਰਹਿੰਦੇ ਹਨ, ਜਿਨਾਂ ਨੂੰ ਸੁਲਝਾਉਣ ਵਿੱਚ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ।

ਕੁਝ ਦਿਨ੍ਹਾਂ ਵਿੱਚ ਹੀ ਸੁਲਝਾ ਲਿਆ ਗਿਆ ਹੈ ਮਾਮਲਾ : ਇਸੇ ਤਰ੍ਹਾਂ ਦਾ ਇੱਕ ਮਾਮਲਾ ਫਿਰੋਜ਼ਪੁਰ ਵਿੱਚ ਸਾਹਮਣੇ ਆਇਆ ਹੈ। ਜਿੱਥੇ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ ਕੁਝ ਦਿਨ੍ਹਾਂ ਵਿੱਚ ਹੀ ਸੁਲਝਾ ਲਿਆ ਗਿਆ ਹੈ। ਪੁਲਿਸ ਥਾਣਾ ਲੱਖੋ ਕੇ ਬਹਿਰਾਮ ਵਿਖੇ ਪਿਛਲੇ ਦਿਨ੍ਹੀਂ ਹੋਏ ਇਕ ਵਿਅਕਤੀ ਦੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਂਦਿਆਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਗੱਲਬਾਤ ਕਰਦਿਆਂ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ 16/8/24 ਨੂੰ ਸ਼ਾਮ ਦੇ ਸਾਢੇ 6 ਵਜੇ ਤੇਜ਼ਵੀਰ ਸਿੰਘ, ਅਕਾਸ਼, ਬਾਦਲ ਜਿੰਨ੍ਹਾਂ ਨਾਲ ਇੰਨ੍ਹਾਂ ਦੇ ਕੁਝ ਹੋਰ ਵੀ ਸਾਥੀ ਸਨ, ਜੋ ਇਕੱਠੇ ਹੋ ਕੇ ਪਿੰਡ ਡੋਡ ਸੱਥ ਪਹੁੰਚ ਗਏ। ਇਨ੍ਹਾਂ ਦਾ ਉਥੇ ਤਰਸੇਮ ਸਿੰਘ, ਸਾਹਬ ਸਿੰਘ, ਸੁਖਦੇਵ ਸਿੰਘ ਤੇ ਹੋਰ ਵਿਅਕਤੀਆਂ ਨਾਲ ਉਥੇ ਝਗੜਾ ਹੋ ਗਿਆ। ਉਨ੍ਹਾਂ ਕਿਹਾ ਕਿ ਤੇਜ਼ਵੀਰ ਸਿੰਘ ਕੋਲ ਕਿਰਚ ਸੀ ਤੇ ਬਾਕੀਆਂ ਕੋਲ ਵੀ ਹਥਿਆਰ ਸੀ। ਇਸ ਝਗੜੇ ਦੇ ਦੌਰਾਨ ਇਨ੍ਹਾਂ ਨੇ ਤਰਸੇਮ ਸਿੰਘ ਦੇ ਕਿਰਚ ਮਾਰੀ ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ, ਅਤੇ ਦੋ ਬੰਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜੋ ਹਸਪਤਾਲ ਵਿੱਚ ਭਰਤੀ ਹਨ।

24 ਘੰਟਿਆਂ ਦੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ : ਡੀਐਸਪੀ ਨੇ ਕਿਹਾ ਉਸੇ ਸੰਬੰਧ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਤੇ ਐਸਐਚਓ ਲੱਖੋ ਕੇ ਬਹਿਰਾਮ ਨੇ 24 ਘੰਟਿਆਂ ਦੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ, ਜਿੰਨ੍ਹਾਂ ਵਿੱਚ 2 ਔਰਤਾਂ ਵੀ ਸ਼ਾਮਿਲ ਹਨ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਇਸ ਵਿੱਚ ਕਤਲ ਦੀ ਖਾਸ ਵਜਾ ਇਕ ਔਰਤ ਹੀ ਹੈ, ਜਿਸ ਦੇ ਪਹਿਲਾਂ ਭਗਵਾਨ ਸਿੰਘ ਦੇ ਨਾਲ ਸੰਬੰਧ ਸੀ ਤੇ ਹੁਣ ਤੇਜ਼ਵੀਰ ਨਾਲ ਸ਼ੁਰੂ ਹੋ ਚੁੱਕੇ ਹਨ। ਜਿਸ ਨੂੰ ਲੈ ਕੇ ਤੇਜ਼ਵੀਰ ਨੂੰ ਸ਼ੱਕ ਸੀ ਕਿ ਇਸਦਾ ਜੋ ਜੀਜਾ ਹੈ ਉਹ ਇਸ ਔਰਤ ਨੂੰ ਮੇਰੇ ਕੋਲ ਆਉਣ ਤੋਂ ਰੋਕਦਾ ਹੈ। ਇਸੇ ਰੰਜ਼ਿਸ ਨੂੰ ਲੈ ਕੇ ਉਹ ਆਪਣੇ ਨਾਲ ਬੰਦੇ ਲੈ ਗਿਆ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ABOUT THE AUTHOR

...view details