ਮਾਨਸਾ: ਪੰਚਾਇਤੀ ਚੋਣਾਂ ਦੇ ਮਹੌਲ ਵਿਚਾਲੇ ਮਾਨਸਾ ਜ਼ਿਲ੍ਹੇ ਦੇ ਪਿੰਡ ਚੱਕ ਅਲੀ ਸ਼ੇਰ ਦੇ ਲੋਕਾਂ ਵੱਲੋਂ ਪਹਿਲ ਕਦਮੀ ਕੀਤੀ ਗਈ ਹੈ। ਪਿੰਡ ਦੇ ਲੋਕਾਂ ਨੇ ਸਰਬ ਸੰਮਤੀ ਦੇ ਨਾਲ 7 ਪੰਚਾਇਤ ਮੈਂਬਰ ਅਤੇ ਬਲਮ ਸਿੰਘ ਨੂੰ ਸਰਪੰਚ ਚੁਣ ਲਿਆ ਹੈ। ਪਿੰਡ ਵਾਸੀਆਂ ਵੱਲੋਂ ਪੰਚਾਇਤ ਦਾ ਭਰਵਾਂ ਸਵਾਗਤ ਕੀਤਾ ਗਿਆ, ਇਸ ਦੌਰਾਨ ਪੰਚਾਇਤ ਨੇ ਵੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਕਿ ਪਿੰਡ ਦੇ ਵਿਕਾਸ ਨੂੰ ਪਹਿਲ ਦੇ ਆਧਾਰ ਉੱਤੇ ਕੀਤਾ ਜਾਵੇਗਾ।
ਸਰਪੰਚ ਅਤੇ ਪੰਚਾਇਤ ਮੈਂਬਰ ਦੀ ਚੋਣ
ਦਰਅਸਲ ਬੁਢਲਾਡਾ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਪਿੰਡ ਚੱਕ ਅਲੀ ਸ਼ੇਰ ਦੇ ਲੋਕਾਂ ਨੇ ਪੰਚਾਇਤੀ ਚੋਣਾਂ ਵਿੱਚ ਵਾਧੂ ਖਰਚ ਨਾ ਕਰਨ ਅਤੇ ਲੜਾਈ ਝਗੜੇ ਰੋਕਣ, ਪਿੰਡ ਵਿੱਚ ਆਪਸੇ ਭਾਈਚਾਰੇ ਨੂੰ ਕਾਇਮ ਰੱਖਣ ਦੇ ਲਈ ਸਾਂਝਾ ਇਕੱਠ ਬੁਲਾ ਕੇ ਪਿੰਡ ਦੀ ਅੱਠ ਮੈਂਬਰੀ ਪੰਚਾਇਤ ਦੀ ਚੋਣ ਕਰ ਲਈ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਦਵਿੰਦਰ ਸਿੰਘ ਨੇ ਕਿਹਾ ਪਿੰਡ ਨੇ ਸਰਬਸੰਮਤੀ ਕਰਕੇ ਪਿੰਡ ਦਾ ਏਕਾ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਅਸੀਂ ਤਾਂ ਸਾਰੇ ਪੰਜਾਬ ਨਿਵਾਸੀਆਂ ਨੂੰ ਇਹੀ ਬੇਨਤੀ ਕਰਦੇ ਹਾਂ ਕੀ ਆਪਣੇ -ਆਪਣੇ ਪਿੰਡਾਂ 'ਚ ਸਰਬਸੰਮਤੀ ਕਰਕੇ ਪਿੰਡ ਦਾ ਏਕਾ ਕਾਇਮ ਰੱਖੋ। ਜਿਸ ਤਰ੍ਹਾਂ ਸਾਡੇ ਪਿੰਡ ਚੱਕ ਅਲੀ ਸ਼ੇਰ ਵਿੱਚ ਸਾਰੇ ਜਿਮੀਦਾਰ ਭਰਾਵਾਂ ਨੇ ਇਕੱਠੇ ਹੋ ਕੇ ਬਲਮ ਸਿੰਘ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਅਤੇ 7 ਮੈਂਬਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ।
- ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ 'ਤੇ ਮਨਰੇਗਾ ਮਜ਼ਦੂਰ ਰੱਖਣਗੇ ਨਜ਼ਰ, ਜ਼ਿਲ੍ਹਾ ਬਰਨਾਲਾ ਦੇ 25 ਹਾਟ ਸਪਾਟ ਪਿੰਡਾਂ ਵਿੱਚ ਮੁਹਿੰਮ ਸ਼ੁਰੂ - prevent straw pollution
- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪੰਚਾਂ-ਸਰਪੰਚ ਨੇ ਬਲਾਕ ਅਧਿਕਾਰੀਆਂ 'ਤੇ ਲਾਏ ਇਲਜ਼ਾਮ, ਕਿਹਾ- ਜਾਣਬੁੱਝ ਕੇ ਨਾਮਜ਼ਦਗੀਆਂ ਭਰਨ ਤੋਂ ਕੀਤਾ ਜਾ ਰਿਹਾ ਲੇਟ - accused the block officials
- ਹੁਣ ਪੰਜਾਬ 'ਚ ਬਦਲਿਆ ਸਕੂਲਾਂ ਦਾ ਸਮਾਂ, ਜਾਣੋ 1 ਅਕਤੂਬਰ ਤੋਂ ਕਿੰਨੇ ਵਜੇ ਖੁੱਲ੍ਹਣਗੇ ਸਕੂਲ - Punjab School Time Change
ਭਾਈਚਾਰਾ ਕਾਇਮ ਰੱਖਣ ਦੀ ਅਪੀਲ
ਕਾਂਗਰਸ ਆਗੂ ਅਤੇ ਸਾਬਕਾ ਸਰਪੰਚ ਜਸਵੀਰ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਨਵੀਂ ਚੁਣੀ ਗਈ ਪੰਚਾਇਤ ਨੂੰ ਵਧਾਈਆ ਦਿੱਤੀਆਂ। ਉਨ੍ਹਾਂ ਕਿਹਾ ਕੀ ਪਹਿਲਾਂ ਸਾਡੀ ਪੰਚਾਇਤ ਨੇ ਵੀ ਪਿੰਡ ਦਾ ਵਿਕਾਸ ਕੀਤਾ ਅਤੇ ਇਸ ਪੰਚਾਇਤੀ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ, ਜਿੱਥੇ ਵੀ ਪੰਚਾਇਤੀ ਨੂੰ ਸਾਡੀ ਲੋੜ ਪੈਂਦੀ ਹੈ ਅਸੀਂ ਹਾਜ਼ਰ ਹਾਂ, ਸਾਬਕਾ ਸਰਪੰਚ ਜਸਵੀਰ ਸਿੰਘ ਅਤੇ ਯੂਥ ਅਕਾਲੀ ਦਲ ਦੇ ਆਗੂ ਵੱਲੋਂ ਨਵੀਂ ਚੁਣੀ ਗਈ ਪੰਚਾਇਤ ਦੇ ਹਾਰ ਅਤੇ ਸਿਰੋਪਾਓ ਪਾਕੇ ਸਵਾਗਤ ਕੀਤਾ ਗਿਆ।