ETV Bharat / entertainment

ਗੋਲੀ ਲੱਗਣ ਤੋਂ ਬਾਅਦ ਅਦਾਕਾਰ ਗੋਵਿੰਦਾ ਦਾ ਆਇਆ ਪਹਿਲਾਂ ਬਿਆਨ, ਜਾਣੋ ਦਰਦ ਭਰੀ ਆਵਾਜ਼ ਵਿੱਚ ਕੀ ਬੋਲੇ ਅਦਾਕਾਰ - Govinda health update

Govinda First Reaction After Accidentally Shooting Himself: ਹਾਲ ਹੀ ਵਿੱਚ ਅਦਾਕਾਰ ਗੋਵਿੰਦਾ ਦੇ ਗਲਤੀ ਨਾਲ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਸੀ, ਹੁਣ ਇਸ ਉਤੇ ਅਦਾਕਾਰ ਗੋਵਿੰਦਾ ਦੀ ਪ੍ਰਤੀਕਿਰਿਆ ਆਈ ਹੈ। ਆਓ ਜਾਣਦੇ ਹਾਂ ਕਿ ਇਸ ਸਭ ਦੇ ਬਾਰੇ ਅਦਾਕਾਰ ਨੇ ਕੀ ਕਿਹਾ ਹੈ।

govinda
Govinda First Reaction After Accidentally Shooting Himself (instagram)
author img

By ETV Bharat Entertainment Team

Published : Oct 1, 2024, 12:16 PM IST

ਮੁੰਬਈ: ਗਲਤੀ ਨਾਲ ਖੁਦ ਨੂੰ ਗੋਲੀ ਮਾਰਨ 'ਤੇ ਅਦਾਕਾਰ ਗੋਵਿੰਦਾ ਦਾ ਪਹਿਲਾਂ ਬਿਆਨ ਆਇਆ ਹੈ। ਗੋਵਿੰਦਾ 1 ਅਕਤੂਬਰ ਨੂੰ ਸਵੇਰੇ ਕੋਲਕਾਤਾ ਤੋਂ ਕੰਮ 'ਤੇ ਜਾ ਰਹੇ ਸਨ, ਜਦੋਂ ਅਦਾਕਾਰ ਅਲਮਾਰੀ ਵਿੱਚ ਰੱਖੇ ਲਾਇਸੈਂਸੀ ਰਿਵਾਲਵਰ ਦੀ ਜਾਂਚ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਉਸ ਦੀ ਲੱਤ ਵਿੱਚ ਲੱਗ ਗਈ। ਗੋਵਿੰਦਾ ਨੂੰ ਤੁਰੰਤ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਅਦਾਕਾਰ ਦਾ ਇਲਾਜ ਚੱਲ ਰਿਹਾ ਹੈ।

ਤਾਜ਼ਾ ਜਾਣਕਾਰੀ ਅਨੁਸਾਰ ਹੁਣ ਅਦਾਕਾਰ ਦੀ ਸਿਹਤ 'ਚ ਸੁਧਾਰ ਦੱਸਿਆ ਜਾ ਰਿਹਾ ਹੈ। ਗੋਵਿੰਦਾ ਦੇ ਮੈਨੇਜਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਅਦਾਕਾਰ ਹੁਣ ਠੀਕ ਹੋ ਰਿਹਾ ਹੈ। ਇਸ ਦੇ ਨਾਲ ਹੀ ਗੋਵਿੰਦਾ ਨੇ ਗਲਤੀ ਨਾਲ ਗੋਲੀ ਲੱਗਣ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਦੀਆਂ ਚਿੰਤਾਵਾਂ ਨੂੰ ਘੱਟ ਕਰਦੇ ਹੋਏ ਆਪਣਾ ਪਹਿਲਾਂ ਬਿਆਨ ਦਿੱਤਾ ਹੈ। ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਆਪਣਾ ਵੌਇਸ ਨੋਟ ਛੱਡਿਆ ਹੈ, ਜਿਸ ਵਿੱਚ ਉਹ ਆਪਣੇ ਪ੍ਰਸ਼ੰਸਕਾਂ ਅਤੇ ਚਹੇਤਿਆਂ ਦੇ ਨਾਲ ਡਾਕਟਰ ਦਾ ਧੰਨਵਾਦ ਕਰਦੇ ਨਜ਼ਰੀ ਪਏ।

ਗੋਵਿੰਦਾ ਦਾ ਬਿਆਨ: ਗੋਵਿੰਦਾ ਨੇ ਇੱਕ ਵੌਇਸ ਨੋਟ ਛੱਡਿਆ ਹੈ, ਜਿਸ ਵਿੱਚ ਅਦਾਕਾਰ ਦੀ ਦਰਦ ਭਰੀ ਆਵਾਜ਼ ਸੁਣੀ ਜਾ ਸਕਦੀ ਹੈ। ਆਪਣੇ ਬਿਆਨ 'ਚ ਅਦਾਕਾਰ ਨੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਉਹ ਠੀਕ ਹੋ ਰਹੇ ਹਨ। ਗੋਵਿੰਦਾ ਨੇ ਕਿਹਾ, 'ਹੈਲੋ, ਨਮਸਕਾਰ, ਮੈਂ ਗੋਵਿੰਦਾ ਹਾਂ, ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਮੇਰੇ ਮਾਤਾ-ਪਿਤਾ ਦੇ ਆਸ਼ੀਰਵਾਦ ਦਾ ਧੰਨਵਾਦ, ਮੈਂ ਪ੍ਰਮਾਤਮਾ ਦੀ ਕਿਰਪਾ ਕਾਰਨ ਠੀਕ ਹਾਂ, ਮੈਨੂੰ ਗੋਲੀ ਲੱਗੀ ਪਰ ਉਸ ਨੂੰ ਕੱਢ ਦਿੱਤਾ ਗਿਆ ਹੈ। ਮੈਂ ਇੱਥੋਂ ਦੇ ਡਾਕਟਰਾਂ ਦਾ ਅਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ।'

ਇਸ ਪੂਰੀ ਘਟਨਾ ਉਤੇ ਕੀ ਬੋਲੇ ਅਦਾਕਾਰ ਦੇ ਮੈਨੇਜਰ?: ਦੱਸ ਦੇਈਏ ਕਿ ਗੋਵਿੰਦਾ ਤੋਂ ਪਹਿਲਾਂ ਉਨ੍ਹਾਂ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਇੱਕ ਬਿਆਨ ਸਾਂਝਾ ਕੀਤਾ ਸੀ ਅਤੇ ਕਿਹਾ ਸੀ, 'ਜਦੋਂ ਉਹ ਉੱਥੇ ਸਨ ਤਾਂ ਇੱਕ ਗੋਲੀ ਚੱਲੀ ਅਤੇ ਅਦਾਕਾਰ ਗੋਵਿੰਦਾ ਦੀ ਲੱਤ ਵਿੱਚ ਲੱਗੀ, ਡਾਕਟਰ ਨੇ ਗੋਲੀ ਕੱਢ ਦਿੱਤੀ ਹੈ ਅਤੇ ਹੁਣ ਉਹ ਠੀਕ ਹੋ ਰਹੇ ਹਨ।'

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.